PreetNama
ਰਾਜਨੀਤੀ/Politics

ਪਰਵੇਜ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ‘ਤੇ ਲੱਗੀ ਰੋਕ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ

Pervez Musharraf ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ਰੱਦ ਕਰਨ ਵਾਲੇ ਹਾਈਕੋਰਟ ਦੇ ਫੈਸਲੇ ਖਿਲਾਫ ਇਕ ਪਾਕਿਸਤਾਨੀ ਵਕੀਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ| ਵਕੀਲ ਨੇ ਇਸ ਸੰਬੰਧ ਵਿੱਚ ਹਾਈ ਕੋਰਟ ਵਲੋਂ ਜਾਰੀ ਆਦੇਸ਼ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ| ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ 74 ਵਰ੍ਹਿਆਂ ਦੇ ਸੇਵਾਮੁਕਤ ਜਨਰਲ, ਜੋ ਹੁਣ ਦੁਬਈ ਵਿੱਚ ਰਹਿ ਰਿਹਾ ਹੈ, ਨੂੰ ਮੌਤ ਦੀ ਸਜ਼ਾ ਸੁਣਾਈ ਸੀ| ਬੀਤੀ 13 ਜਨਵਰੀ ਨੂੰ ਲਾਹੌਰ ਹਾਈ ਕੋਰਟ ਨੇ ਇਸ ਉਪਰ ਰੋਕ ਲਗਾਉਣ ਲਈ ਕਿਹਾ ਸੀ ਕਿ ਇਸ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਦਾ ਗਠਨ ਅਸੰਵਿਧਾਨਿਕ ਸੀ ਅਤੇ ਪਰਵੇਜ ਮੁਸ਼ੱਰਫ਼ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਦੇ ਸਮੇਂ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਸੀ|

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਹਾਈਕੋਰਟ ਦੇ ਆਦੇਸ਼ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ| ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਹੈ ਕਿ ਹਾਈ ਕੋਰਟ ਨੇ ਆਪਣੇ ਆਦੇਸ਼ ਰਾਹੀਂ ਸੰਵਿਧਾਨ ਦੀ ਧਾਰਾ 6 ਨੂੰ ਗੈਰ ਕਾਨੂੰਨੀ ਅਤੇ ਗੈਰ ਪ੍ਰਭਾਵੀ ਕਰਾਰ ਦਿੱਤਾ, ਜਦਕਿ ਪਾਕਿਸਤਾਨ ਦੇ ਸੰਵਿਧਾਨਿਕ ਇਤਿਹਾਸ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ|

Related posts

Congress New President: ਮਲਿਕਾਰਜੁਨ ਖੜਗੇ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਖੁਦ ਨੂੰ ਕਿਹਾ ‘ਮਜ਼ਦੂਰ ਦਾ ਪੁੱਤਰ’

On Punjab

J&K Bus Accident: ਪੁਲਵਾਮਾ ਦੇ NH-44 ‘ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 4 ਦੀ ਮੌਤ, ਕਈਆਂ ਦੀ ਹਾਲਤ ਗੰਭੀਰ

On Punjab

ਸਿੰਧੀ ਸਿੱਖਾਂ ਦਾ ਮਾਮਲਾ ; ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਅੱਜ ਇੰਦੌਰ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ :ਹਰਜਿੰਦਰ ਧਾਮੀ

On Punjab