44.15 F
New York, US
March 29, 2024
PreetNama
ਸਿਹਤ/Health

ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਅਲੋਚਨਾ

ਨਵੀਂ ਦਿੱਲੀ: ਜਿਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ ‘ਚ ਲੱਗੇ ਹੋਏ ਹਨ, ਉੱਥੇ ਹੀ ਪਤੰਜਲੀ ਆਯੁਰਵੇਦ ਲਿਮਟਿਡ ਦੇ ਸਹਿ-ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਨੇ ਕੋਵਿਡ-19 ਦੀ ਆਯੁਰਵੇਦਕ ਦਵਾਈ ਤਿਆਰ ਕੀਤੀ ਹੈ।
ਬਾਲਕ੍ਰਿਸ਼ਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਸ ਦਵਾਈ ਨਾਲ ਕੋਵਿਡ ਦੇ ਮਰੀਜ਼ਾ ਨੂੰ ਪੰਜ ਤੋਂ 14 ਦਿਨਾਂ ਦੇ ਸਮੇਂ ਅੰਦਰ ਠੀਕ ਵੀ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਦੀ ਇੱਕ ਰਿਪੋਰਟ ਅਨੁਸਾਰ, ਬਾਲਕ੍ਰਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਦੇ ਸੈਂਕੜੇ ਮਰੀਜ਼ਾਂ ‘ਤੇ ਇੱਕ ਅਜ਼ਮਾਇਸ਼ ਕੀਤੀ ਗਈ ਸੀ ਤੇ ਇਸ ਦਵਾਈ ਦੇ “100% ਅਨੁਕੂਲ ਨਤੀਜੇ” ਆਏ ਹਨ।
ਬਾਲਕ੍ਰਿਸ਼ਨ ਨੇ ਏਐੱਨਆਈ ਨੂੰ ਹਰਿਦੁਆਰ ਵਿਖੇ ਕਿਹਾ ਕਿ,
” ਅਸੀਂ ਕੋਵਿਡ-19 ਦੇ ਫੈਲਣ ਤੋਂ ਬਾਅਦ ਵਿਗਿਆਨੀਆਂ ਦੀ ਇੱਕ ਟੀਮ ਬਣਾਈ ਸੀ। ਪਹਿਲਾਂ, ਸਿਮੂਲੇਸ਼ਨ ਕੀਤੀ ਗਈ ਤੇ ਮਿਸ਼ਰਣ ਦੀ ਪਛਾਣ ਕੀਤੀ ਗਈ ਜੋ ਘਾਤਕ ਵਾਇਰਸ ਨਾਲ ਲੜ ਸਕਦੇ ਹੋਣ ਤੇ ਸਰੀਰ ਵਿੱਚ ਇਸ ਦੇ ਫੈਲਣ ਨੂੰ ਰੋਕ ਸਕਦੇ ਹੋਣ। ਫਿਰ, ਅਸੀਂ ਸੈਂਕੜੇ ਸਕਾਰਾਤਮਕ ਮਰੀਜ਼ਾਂ ‘ਤੇ ਇੱਕ ਕਲੀਨੀਕਲ ਕੇਸ ਅਧਿਐਨ ਕੀਤਾ ਤੇ ਸਾਨੂੰ 100 ਪ੍ਰਤੀਸ਼ਤ ਅਨੁਕੂਲ ਨਤੀਜੇ ਮਿਲੇ ਹਨ। ”
-ਬਾਬਾ ਰਾਮਦੇਵ ਦੀ ਜੜੀ-ਬੂਟੀਆਂ ਦੀ ਦਵਾਈ ਕੰਪਨੀ ਪਤੰਜਲੀ ਆਯੁਰਵੇਦ ਨੇ ਕੋਰੋਨਾਵਾਇਰਸ ਮਹਾਮਾਰੀ ਦਾ ਇਲਾਜ ਲੱਭਣ ਦਾ ਦ੍ਰਿੜ ਦਾਅਵਾ ਕੀਤਾ ਹੈ। ਉਧਰ ਪਤੰਜਲੀ ਦੇ ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛਿੜ ਗਈ ਹੈ।ਟਵਿੱਟਰ ਤੇ Memes ਦੀ ਝੜੀ ਲੱਗ ਗਈ ਹੈ ਤੇ ਲੋਕ ਪਤੰਜਲੀ ਨੂੰ ਬਾਈਕਾਟ ਕਰਨ ਨੂੰ ਕਹਿ ਰਹੇ ਹਨ। ਇਸ ਲਈ ਟਵਿੱਟਰ ਤੇ #BoycottPatanjali ਟ੍ਰੈਂਡ ਵੀ ਕਰ ਰਿਹਾ ਹੈ।

Related posts

ਡਰਾਈ ਫਰੂਟ ਕਚੌਰੀ

On Punjab

Wheatgrass Juice : ਦਿਨ ਦੀ ਸ਼ੁਰੂਆਤ ਕਰੋ Wheatgrass Juice ਨਾਲ, ਤੁਹਾਨੂੰ ਮਿਲਣਗੇ ਕਈ ਹੈਰਾਨੀਜਨਕ ਫਾਇਦੇ

On Punjab

ਹੈਰਾਨੀਜਨਕ ਖ਼ੁਲਾਸਾ! ਠੀਕ ਹੋਏ ਮਰੀਜ਼ ਮੁੜ ਹੋ ਸਕਦੇ ਕੋਰੋਨਾ ਦੇ ਸ਼ਿਕਾਰ

On Punjab