ਪਟਿਆਲਾ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਦੌਰਾਨ ਜ਼ਿਲ੍ਹੇ ਭਰ ਦੇ 30 ਵਿਦਿਆਰਥੀ ਮੈਰਿਟ ਸੂਚੀ ਵਿੱਚ ਸ਼ਾਮਲ ਹਨ। ਪਟਿਆਲਾ ਦੇ ਪਲੇਅ ਵੇਅਜ਼ ਸਕੂਲ ਦੀ ਚੜ੍ਹਤ ਰਹੀ ਕਿਉਂਕਿ ਇੱਥੋਂ ਦੇ ਦੋ ਵਿਦਿਆਰਥੀਆਂ ਨੇ ਜਿੱਥੇ ਪਹਿਲੀ ਅਤੇ ਤੀਜੀ ਪੁਜ਼ੀਸ਼ਨ ਮੱਲੀ ਹੈ, ਉੱਥੇ ਹੀ ਇਸ ਸਕੂਲ ਦੇ ਸਭ ਤੋਂ ਵੱਧ 10 ਵਿਦਿਆਰਥੀ ਮੈਰਿਟ ਸੂਚੀ ’ਚ ਵੀ ਸ਼ਾਮਲ ਹਨ। ਪਲੇਅ ਵੇਅਜ਼ ਸਕੂਲ ਦੀ ਵਿਦਿਆਰਥਣ ਜਪਨੀਤ ਕੌਰ ਪੁੱਤਰੀ ਕੁਲਪ੍ਰੀਤ ਸਿੰਘ ਅਤੇ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇਜ਼ ਐਨਕਲੇਵ ਨਾਭਾ ਦੀ ਈਸ਼ਪ੍ਰੀਤ ਕੌਰ ਪੁੱਤਰੀ ਸੁਦਾਗਰ ਸਿੰਘ 500 ਵਿੱਚੋਂ 495 (99 ਫ਼ੀਸਦੀ) ਅੰਕ ਲੈ ਕੇ ਸਾਂਝੇ ਤੌਰ ’ਤੇ ਪਟਿਆਲਾ ਜ਼ਿਲ੍ਹੇ ਵਿੱਚੋਂ ਟਾਪਰ ਰਹੀਆਂ ਹਨ। ਪਲੇਅ ਵੇਜ਼ ਦੇ ਯੁਵਰਾਜ ਸਿੰਘ ਨੇ 494 (98.80 ਫੀਸਦੀ) ਅੰਕਾਂ ਨਾਲ ਜ਼ਿਲ੍ਹੇ ਤੀਜਾ ਸਥਾਨ ਹਾਸਲ ਕੀਤਾ ਹੈ। ਮੈਰਿਟ ਸੂਚੀ ਵਿੱਚ ਸ਼ਾਮਲ ਬਾਕੀਆਂ ਵਿੱਚੋਂ ਪਲੇਅ ਵੇਜ਼ ਸਕੂਲ ਦੀ ਜਸਲੀਨ ਕੌਰ 492, ਪੀ.ਐੱਮ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੀ ਮਨੀਸ਼ਾ ਪੁੱਤਰੀ ਹਰਬੰਸ ਸਿੰਘ 492, ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇਜ ਐਨਕਲੇਵ ਨਾਭਾ ਦੀ ਪਰਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ 492, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਦੀ ਹੁੁਸਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ 490, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਾਰਾਂ ਦੀ ਨਰਿੰਦਰਪਾਲ ਕੌਰ ਪੁੱਤਰੀ ਹਰਜੀਤ ਸਿੰਘ 490, ਪਲੇਅ ਵੇਜ਼ ਦੀ ਪੁਸ਼ਮਹਿਕ ਕੌਰ ਪੁੱਤਰੀ ਮਨਜਿੰਦਰ ਸਿੰਘ 490, ਸਕੂਲ ਆਫ਼ ਐਮੀਨੈਂਸ ਫੀਲਖਾਲਾ ਪਟਿਆਲਾ ਦੀ ਹਰਜੋਤ ਕੌਰ ਪੁੱਤਰੀ ਗੁਰਭੇਜ ਸਿੰਘ 490, ਪਲੇਅਵੇਜ਼ ਦਾ ਮੁਕੇਸ਼ ਰਾਮ ਜਾਨੀ ਪੁੱਤਰ ਟਿੰਕੂ ਰਾਮ ਜਾਨੀ 490, ਮਾਲਵਾ ਪਬਲਿਕ ਸਕੂਲ ਨਾਭਾ ਦੀ ਅਰਸ਼ਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ 490 ਸ.ਸੀ.ਸ ਮੈਰੀਟੋਰੀਅਸ ਪਟਿਆਲਾ ਦੇ ਜਸ਼ਨਦੀਪ ਸਿੰਘ ਪੁੱਤਰ ਪਰਸ ਰਾਮ 489 ਅਤੇ ਸ.ਸੀ.ਸੈ.ਸ ਸਿਓਣਾ ਦੀ ਹਰਸਿਮਰਨ ਕੌਰ ਪੁੱਤਰੀ ਹਰਜਿੰਦਰ ਸਿੰਘ 489 ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੇ ਨਿਰਜਲਾ ਯਾਦਵ 488, ਪਲੇਅ ਵੇਜ਼ ਪਟਿਆਲਾ ਦੀ ਅਰਸ਼ਪ੍ਰੀਤ ਕੌਰ 488, ਪੀਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਪਟਿਆਲਾ ਦੀ ਭਾਨੂ ਕਪੂਰ 488, ਬੀ.ਐੱਨ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਪਟਿਆਲਾ ਦੇ ਸੱਤਿਅਮ ਸਿੰਘ 488, ਮਾਲਵਾ ਸੀਨੀਅਰ ਸੈਕੰਡਰੀ ਸਕੂਲ ਜੱਸੋਵਾਲ ਦੀ ਅਗਮਜੋਤ ਕੌਰ 488, ਪਲੇਅ ਵੇਜ਼ ਪਟਿਆਲਾ ਦੀਆਂ ਭਾਵਨਾ ਅਤੇ ਸੁਹਾਨਾ ਬਿੰਦਰਾ 487, ਮਾਲਵਾ ਸਕੂਲ ਨਾਭਾ ਦੀ ਸਿਮਰਨਜੀਤ ਕੌਰ ਨੇ ਵੀ 487 ਅੰਕ ਹਾਸਲ ਕਰ ਕੇ ਮੈਰਿਟ ਸੂਚੀ ’ਚ ਆਪਣੇ ਨਾਮ ਦਰਜ ਕਰਵਾਏ ਹਨ। ਮੈਰਿਟ ਸੂਚੀ ’ਚ ਸ਼ਾਮਲ ਬਾਕੀ ਵਿਦਿਆਰਥੀਆਂ ਵਿੱਚੋਂ ਪਲੇਅਵੇਜ਼ ਦੇ ਟੀਆ ਜੱਗੀ 487, ਗੌਰਮਿੰਟ ਸਕੂਲ ਸਿਉਣਾ ਦੇ ਜਸ਼ਨਪ੍ਰੀਤ ਸਿੰਘ 487, ਪੀਐਮ ਸ.ਸੀ.ਸੈ.ਸਕੂਲ ਦੇਵੀਗੜ੍ਹ ਦੀ ਮਨਪ੍ਰੀਤ ਕੌਰ 486, ਸ.ਸੀ.ਸੈ.ਸਮਾਰਟ ਸਕੂਲ ਸਮਾਣਾ ਦੀ ਖੁਸ਼ਪ੍ਰੀਤ ਕੌਰ ਅਤੇ ਪਲੇਅ ਵੇਜ਼ ਪਟਿਆਲਾ ਦੀ ਮਨਦੀਪ ਕੌਰ ਅਤੇ ਮਨਰਾਜ ਸਿੰਘ ਨੇ 486 ਅੰਕ ਲਏ ਹਨ।