PreetNama
ਰਾਜਨੀਤੀ/Politics

ਨੋਟਬੰਦੀ, ਜੀਐੱਸਟੀ ਤੇ ਹੁਣ ਖੇਤੀ ਕਾਨੂੰਨਾਂ ਕਾਰਨ ਕਮਜ਼ੋਰ ਹੋ ਰਹੀ ਭਾਰਤੀ ਅਰਥਵਿਵਸਥਾ ਨਾਲ ਨਹੀਂ ਮਿਲ ਸਕੇਗਾ ਨੌਜਵਾਨਾਂ ਨੂੰ ਰੁਜ਼ਗਾਰ : ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਇਕ ਜਨਸਭਾ ਨੂੰ ਸੰਬੋਧਿਤ ਕੀਤਾ। ਰਾਹੁਲ ਗਾਂਧੀ ਨੇ ਇਸ ਦੌਰਾਨ ਮੋਦੀ ਸਰਕਾਰ ਦੀਆਂ ਤਮਾਮ ਯੋਜਨਾਵਾਂ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ, ‘ਖੇਤੀ ਸਾਡਾ ਇਤਿਹਾਸ, ਸੰਸਕ੍ਰਿਤੀ ਤੇ ਵਿਰਾਸਤ ਦਾ ਇਕ ਅਹਿਮ ਹਿੱਸਾ ਹੈ। ਮੈਂ ਕਿਸਾਨਾਂ ਤੇ ਉਨ੍ਹਾਂ ਦੀ ਨਵੀਂ ਸੋਚ ’ਚ ਵਿਸ਼ਵਾਸ ਕਰਦਾ ਹਾਂ ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ।

ਰਾਹੁਲ ਗਾਂਧੀ ਨੇ ਅੱਗੇ ਨੋਟਬੰਦੀ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ, ‘ਨੋਟਬੰਦੀ, ਜੀਐੱਸਟੀ ਤੇ ਹੁਣ ਖੇਤੀ ਕਾਨੂੰਨ ਭਾਰਤੀ ਅਰਥਵਿਵਸਥਾ ਦੇ ਢਾਂਚੇ ਨੂੰ ਕਮਜ਼ੋਰ ਕਰਨ ਲਈ ਤਿਆਰ ਕੀਤੇ ਗਏ ਹਨ। ਅਜਿਹੇ ਕਦਮ ਚੁੱਕਣ ਦਾ ਨਤੀਜਾ ਇਹੀ ਹੋਵੇਗਾ ਕਿ ਭਾਰਤ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੇਗਾ।’ ਦੱਸਣਯੋਗ ਹੈ ਕਿ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ ਦੇ 3 ਦਿਨਾਂ ਦੇ ਦੌਰੇ ’ਤੇ ਹਨ।

ਇਸ ਤੋਂ ਪਹਿਲਾਂ ਵਾਇਨਾਡ ’ਚ ਜ਼ਿਲ੍ਹਾ ਕਲੈਕਟਰ ਦੇ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਮੀਖਿਆ ਬੈਠਕ ਕੀਤੀ ਸੀ।

Related posts

ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ ‘ਤੇ ਸਲਮਾਨ ਖਾਨ, ਕਿਹਾ- ‘ਮਾਫੀ ਮੰਗੇ ਨਹੀਂ ਤਾਂ ਦੇਵਾਂਗੇ ਠੋਸ ਜਵਾਬ’

On Punjab

ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, ਦਿੱਲੀ ‘ਚ 16 ਦਸੰਬਰ ਤੋਂ ਮਿਲੇਗਾ Free WiFi

On Punjab

ਨਜ਼ਰਬੰਦੀ ਨੂੰ ਚੁਣੌਤੀ: ਸੁਪਰੀਮ ਕੋਰਟ ਵੱਲੋਂ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ, ਹਾਈ ਕੋਰਟ ਜਾਣ ਲਈ ਕਿਹਾ

On Punjab