51.33 F
New York, US
October 25, 2026
PreetNama
ਖਾਸ-ਖਬਰਾਂ/Important News

ਨੇਪਾਲ ‘ਚ ਹੁਣ 200 ਰੁਪਏ ਦੇ ਭਾਰਤੀ ਨੋਟ ਵੀ ਬੈਨ

ਨਵੀਂ ਦਿੱਲੀ: ਨੇਪਾਲ ਸਰਕਾਰ ਵੱਲੋਂ ਭਾਰਤੀ ਵੱਡੇ ਨੋਟਾਂ ‘ਤੇ ਪਾਬੰਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੇਪਾਲ ਨੇ ਪਹਿਲਾਂ ਦੋ ਹਜ਼ਾਰ ਤੇ ਪੰਜ ਸੌ ਦੇ ਨੋਟ ‘ਤੇ ਪਾਬੰਦੀ ਲਾਈ ਸੀ। ਇਸ ਤੋਂ ਬਾਅਦ ਹੁਣ ਨੇਪਾਲ ਨੇ ਦੋ ਸੌ ਦੇ ਨੋਟ ਨੂੰ ਵੀ ਬੈਨ ਕਰ ਦਿੱਤਾ ਹੈ।

ਨੇਪਾਲ ਦੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਬਾਸਕੋਟਾ ਨੇ ਵੀਰਵਾਰ ਨੂੰ ਕਾਠਮੰਡੂ ‘ਚ ਹੋਈ ਮੰਤਰੀ ਪ੍ਰੀਸ਼ਦ ਦੀ ਬੈਠਕ ‘ਚ ਭਾਰਤੀ ਕਰੰਸੀ ਦੇ ਦੋ ਸੌ ਦੇ ਨੋਟ ‘ਤੇ ਪਾਬੰਦੀ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਹੁਣ ਦੋ ਹਜ਼ਾਰ ਤੇ ਪੰਜ ਸੌ ਰੁਪਏ ਦੇ ਨਾਲ ਭਾਰਤੀ ਦੋ ਸੌ ਦੇ ਨੋਟ ਕਿਸੇ ਵੀ ਸਰਕਾਰੀ, ਅਰਧ ਸਰਕਾਰੀ ਤੇ ਵਪਾਰਕ ਸੰਸਥਾਵਾਂ ‘ਚ ਵੈਲਿਡ ਨਹੀਂ ਹੋਣਗੇ।

ਭਾਰਤੀ ਨੋਟਾਂ ‘ਤੇ ਲੱਗੇ ਬੈਨ ਦਾ ਕਾਰਨ ਨੇਪਾਲ ‘ਚ ਲਗਾਤਾਰ ਫੜੇ ਜਾ ਰਹੇ ਨਕਲੀ ਨੋਟ ਹਨ। ਇਹ ਵੀ ਹੈ ਕਿ ਨੇਪਾਲ ‘ਚ ਭਾਰਤੀ ਨੋਟਾਂ ਦੀ ਅਸਲੀ ਤੇ ਨਕਲੀ ਦੀ ਪਛਾਣ ਲਈ ਕੋਈ ਵੀ ਆਧਾਰ ਨਹੀਂ। ਮੰਤਰੀ ਗੋਕੁਲ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਚੁੱਕਣਾ ਜ਼ਰੂਰੀ ਸੀ।

Related posts

ਕੋਰੋਨਾ ਨਾਲ ਜੰਗ ‘ਚ ਬਹਿਰੀਨ ਤੋਂ ਆਕਸੀਜਨ ਲੈ ਕੇ ਭਾਰਤ ਪਹੁੰਚਿਆ ਨੌਸੈਨਾ ਦਾ ਜੰਗੀ ਬੇੜਾ, ਦੁਨੀਆ ਭਰ ਤੋਂ ਭਾਰਤ ਆ ਰਹੀ ਮਦਦ

On Punjab

ਰੂਸ ‘ਚ ਅਮੀਰਾਂ ਤੇ ਸਰਕਾਰੀ ਅਫਸਰਾਂ ਨੂੰ ਪਹਿਲਾਂ ਹੀ ਦਿੱਤੀ ਗਈ ਕੋਰੋਨਾ ਵੈਕਸੀਨ, ਹੈਰਾਨ ਕਰਨ ਵਾਲਾ ਖੁਲਾਸਾ

On Punjab

Book Review : ਭਗਤ ਸਿੰਘ ਦੀ ਜੀਵਨੀ ’ਤੇ ਆਧਾਰਿਤ ਨਾਵਲ ‘ਰੰਗ ਦੇ ਬਸੰਤੀ ਚੋਲਾ’

On Punjab