PreetNama
ਸਿਹਤ/Health

ਨਿੰਬੂ ਦੀ ਵਰਤੋਂ ਨਾਲ ਵਧਾਓ ਸੁੰਦਰਤਾ

ਨਿੰਬੂ ਬੜੀ ਆਸਾਨੀ ਨਾਲ ਮਿਲਣ ਵਾਲੀ ਚੀਜ਼ ਹੈ। ਇਹ ਖੱਟਾ ਫਲ ਵਿਟਾਮਿਨ-ਸੀ, ਫਾਸਫੋਰਸ ਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੈ। ਨਿੰਬੂ ਦੇ ਰਸ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਤੁਹਾਡੀ ਚਮੜੀ ਤੇ ਵਾਲਾਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਹ ਅੰਦਰੋਂ ਤੁਹਾਡੀ ਸਿਹਤ ਤੇ ਬਾਹਰੋਂ ਚਮੜੀ ਦੀ ਦੇਖਭਾਲ ਕਰਦਾ ਹੈ।

ਤੇਲ ਵਾਲੀ ਚਮੜੀ ਤੋਂ ਛੁਟਕਾਰਾ

ਫਿਨਸੀਆਂ ਅਤੇ ਬਲੈਕ ਹੈੱਡਜ਼ ਜਿਹੀਆਂ ਕਈ ਸਮੱਸਿਆਵਾਂ ਦੀ ਜੜ੍ਹ ਤੇਲ ਵਾਲੀ ਚਮੜੀ ਹੁੰਦੀ ਹੈ। ਤੇਲ ਵਾਲੀ ਚਮੜੀ ਲਈ ਨਿੰਬੂ ਕਾਫ਼ੀ ਕਾਰਗਰ ਹੈ। ਨਿੰਬੂ ‘ਚ ਪਾਇਆ ਜਾਣ ਵਾਲਾ ਸਿਟ੍ਰਿਕ ਐਸਿਡ ਚਮੜੀ ‘ਤੇ ਜੰਮੇ ਤੇਲ ਦੇ ਅੰਣੂਆਂ ਨੂੰ ਤੋੜਦਾ ਹੈ, ਜਿਸ ਨਾਲ ਚਮੜੀ ਨਰਮ ਹੁੰਦੀ ਹੈ। ਨਿੰਬੂ ਨੂੰ ਪਾਣੀ ‘ਚ ਮਿਲਾ ਲਵੋ ਤੇ ਰੂੰ ਨਾਲ ਚਿਹਰੇ ‘ਤੇ ਲਗਾਓ।

ਕੁਦਰਤੀ ਗੋਰਾਪਨ

ਨਿੰਬੂ ‘ਚ ਕੁਦਰਤੀ ਗੋਰੇਪਨ ਦਾ ਗੁਣ ਪਾਇਆ ਜਾਂਦਾ ਹੈ। ਕੁਦਰਤੀ ਲਾਈਟਵਿੰਗ ਏਜੈਂਟ ਹੋਣ ਕਾਰਨ ਇਹ ਚਮੜੀ ਲਈ ਕਾਫ਼ੀ ਫ਼ਾਇਦੇਮੰਦ ਹੈ। ਨਿੰਬੂ ਦੇ ਰਸ ਜਾਂ ਫਿਰ ਫੇਸਪੈਕ ਜ਼ਰੀਏ ਇਸ ਨੂੰ ਚਮੜੀ ‘ਤੇ ਲਗਾਓ। ਇਸ ਨਾਲ ਦਾਗ਼-ਧੱਬੇ ਖ਼ਤਮ ਹੋ ਜਾਣਗੇ।

ਚਿਹਰੇ ਦੇ ਕਿੱਲਾਂ ਤੋਂ ਛੁਟਕਾਰਾ

ਨਿੰਬੂ ਦਾ ਰਸ ਕਿੱਲ-ਮੁਹਾਂਸਿਆਂ ‘ਤੇ ਵੀ ਕਾਫ਼ੀ ਅਸਰਦਾਰ ਹੁੰਦਾ ਹੈ। ਨਿੰਬੂ ‘ਚ ਵਿਟਾਮਿਨ-ਸੀ ਹੁੰਦਾ ਹੈ, ਜੋ ਤੁਹਾਡੀ ਚਮੜੀ ਨੂੰ ਸਿਹਤਮੰਦ ਤੇ ਚਮਕਦਾਰ ਰੱਖਦਾ ਹੈ। ਇਸ ‘ਚ ਪਾਏ ਜਾਣ ਵਾਲੇ ਖਾਰੇ ਤੱਤਾਂ ਕਾਰਨ ਕਿੱਲ-ਮੁਹਾਂਸਿਆਂ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਦੂਰ ਰਹਿੰਦੇ ਹਨ।

ਖ਼ੂਬਸੂਰਤ ਹੱਥ

ਤੁਹਾਡੇ ਹੱਥ ਵੀ ਓਨੇ ਹੀ ਖੁੱਲ੍ਹੇ ਰਹਿੰਦੇ ਹਨ, ਜਿੰਨਾ ਚਿਹਰਾ। ਇਸ ਲਈ ਬਾਹਾਂ ਦਾ ਵੀ ਤੁਹਾਨੂੰ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। ਸ਼ਹਿਦ ਅਤੇ ਬਦਾਮ ਦੇ ਤੇਲ ‘ਚ ਨਿੰਬੂ ਦਾ ਰਸ ਮਿਲੇ ਕੇ ਬਾਹਾਂ ਉੱਪਰ ਮਾਲਿਸ਼ ਕਰਨ ਨਾਲ ਇਨ੍ਹਾਂ ‘ਤੇ ਨਿਖ਼ਾਰ ਆਉਂਦਾ ਹੈ।

ਸਾਹ ‘ਚ ਤਾਜ਼ਗੀ

ਨਿੰਬੂ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਇਸ ਦੇ ਨਾਲ ਹੀ ਇਹ ਦੰਦਾਂ ਦੇ ਦਰਦ ਤੋਂ ਵੀ ਨਿਜਾਤ ਦਿਵਾਉਂਦਾ ਹੈ।

Related posts

International Olympic Day 2021: ਜਾਣੋ ਕਦੋਂ, ਕਿਵੇਂ ਤੇ ਕਿਸ ਨੇ ਕੀਤੀ ਸੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ

On Punjab

ਫ਼ਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾ ਸਕਦੇ ਹਨ ਮਸ਼ਰੂਮ, ਜਾਣੋ ਇਨ੍ਹਾਂ ਨੂੰ ਜ਼ਿਆਦਾ ਖਾਣ ਦੇ ਸਾਈਡ ਇਫੈਕਟ

On Punjab

Queen Elizabeth II : ਮਹਾਰਾਣੀ ਐਲਿਜ਼ਾਬੈੱਥ ਨੂੰ ਖਾਣੇ ‘ਚ ਪਸੰਦ ਨਹੀਂ ਸੀ ਪਿਆਜ਼ ਅਤੇ ਲਸਣ, ਜਾਣੋ ਉਨ੍ਹਾਂ ਦੀ ਸੀਕਰੇਟ ਡਾਈਟ

On Punjab