72.05 F
New York, US
May 4, 2025
PreetNama
ਸਮਾਜ/Social

ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਪੈਂਤਰਾ, ਅੰਤਰਰਾਸ਼ਟਰੀ ਅਦਾਲਤ ‘ਚ ਕੀਤੀ ਫਾਂਸੀ ਰੋਕਣ ਦੀ ਅਪੀਲ

nirbhaya case icj: ਨਿਰਭਿਆ ਮਾਮਲੇ ਵਿੱਚ ਦੋਸ਼ੀਆਂ ਨੂੰ 20 ਮਾਰਚ ਨੂੰ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਹ ਦੋਸ਼ੀ ਫਾਂਸੀ ਤੋਂ ਬਚਣ ਲਈ ਹਰ ਕਾਨੂੰਨੀ ਚਾਲ ਦੀ ਵਰਤੋਂ ਕਰ ਰਹੇ ਹਨ। ਚਾਰ ਦੋਸ਼ੀਆਂ ਵਿਚੋਂ ਤਿੰਨ ਅਕਸ਼ੈ, ਪਵਨ ਅਤੇ ਵਿਨੈ ਨੇ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) ਦਾ ਰੁੱਖ ਕੀਤਾ ਹੈ ਅਤੇ ਮੌਤ ਦੀ ਸਜ਼ਾ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਦੋਸ਼ੀਆਂ ਦੇ ਵਕੀਲ ਨੇ ਕਿਹਾ ਕਿ ਇਹ ਮਾਮਲਾ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿੱਚ ਰੱਖਿਆ ਗਿਆ ਹੈ। ਦੋਸ਼ੀਆਂ ਦੇ ਹੱਕ ਵਿੱਚ ਜਾ ਰਹੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਇਸ ਲਈ ਕੁਝ ਵਿਦੇਸ਼ੀ ਗੈਰ ਸਰਕਾਰੀ ਸੰਗਠਨਾਂ ਨੇ ਇਹ ਕੇਸ ਚੁੱਕਿਆ ਹੈ। ਹਾਲਾਂਕਿ, ਇਨ੍ਹਾਂ ਚੀਜ਼ਾਂ ਦੇ 20 ਮਾਰਚ ਨੂੰ ਹੋਣ ਵਾਲੀ ਫਾਂਸੀ ‘ਤੇ ਕੋਈ ਅਸਰ ਹੋਣ ਦੀ ਉਮੀਦ ਨਹੀਂ ਹੈ।

ਇਸ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਨੇ ਦੋਸ਼ੀ ਮੁਕੇਸ਼ ਸਿੰਘ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਸ ਨੇ ਆਪਣੇ ਸਾਰੇ ਕਾਨੂੰਨੀ ਉਪਚਾਰਾਂ ਨੂੰ ਬਹਾਲ ਕਰਨ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਉਸ ਦੇ ਪੁਰਾਣੇ ਵਕੀਲ ਨੇ ਉਸ ਨੂੰ ਗੁੰਮਰਾਹ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਨਿਰਭਿਆ ਕੇਸ ਵਿੱਚ ਦੋਸ਼ੀ ਮੁਕੇਸ਼ ਸਿੰਘ ਦੀ ਅਪੀਲ ਸਾਰੇ ਕਾਨੂੰਨੀ ਉਪਾਅ ਮੁੜ ਬਹਾਲ ਕਰਨ ਦੀ ਬੇਨਤੀ ਵਿਚਾਰ ਯੋਗ ਨਹੀਂ ਹੈ।

ਇਸ ਦੇ ਨਾਲ ਹੀ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਅਦਾਲਤਾਂ ਜਾਣਦੀਆਂ ਹਨ ਕਿ ਕਿਵੇਂ ਫਾਂਸੀ ਨੂੰ ਵਾਰ-ਵਾਰ ਅੱਗੇ ਲਿਜਾਇਆ ਗਿਆ ਹੈ, ਇਹ ਚੌਥਾ ਮੌਤ ਵਾਰੰਟ ਹੈ। ਹੁਣ ਦੋਸੀਆਂ ਕੋਲ ਕੋਈ ਉਪਚਾਰ ਨਹੀਂ ਬਚਿਆ ਹੈ, ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੂੰ 20 ਮਾਰਚ ਨੂੰ ਫਾਂਸੀ ਦੇ ਦਿੱਤੀ ਜਾਵੇਗੀ, ਜ਼ਰੂਰ ਹੋਏਗੀ ਅਤੇ ਨਿਰਭਿਆ ਨੂੰ ਇਨਸਾਫ ਮਿਲੇਗਾ। ਜ਼ਿਕਰਯੋਗ ਹੈ ਕਿ ਸਾਲ 2012 ਦੇ ਨਿਰਭਿਆ ਮਾਮਲੇ ਵਿੱਚ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5:30 ਵਜੇ ਫਾਂਸੀ ਦਿੱ—————————————————————————————————————————————————————————————————————————ਤੀ ਜਾਵੇਗੀ।——–

Related posts

ਬਿਹਾਰ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 61 ਹੋਈ

On Punjab

ਵਾਪਸ ਆਇਆ Inspiration4 X Crew, ਐਲਨ ਮਸਕ ਨੇ ਦਿੱਤੀ ਵਧਾਈ ਤੇ ਸਪੇਸ ਐਕਸ ਨੇ ਕਿਹਾ- Welcome Back!

On Punjab

Tanzania News : ਤਨਜ਼ਾਨੀਆ ਦੀ ਵਿਕਟੋਰੀਆ ਝੀਲ ‘ਚ ਜਹਾਜ਼ ਕਰੈਸ਼, 49 ਲੋਕ ਜਹਾਜ਼ ਸਨ ਸਵਾਰ, ਬਚਾਅ ਕਾਰਜ ਜਾਰੀ

On Punjab