72.52 F
New York, US
August 5, 2025
PreetNama
ਸਮਾਜ/Social

ਨਿਊਜ਼ੀਲੈਂਡ ‘ਚ ਅੱਜ ਤੋਂ ਲਾਗੂ ਹੋਇਆ ‘ਇੱਛਾ-ਮੌਤ’ ਕਾਨੂੰਨ, ਆਪਣੀ ਮਰਜ਼ੀ ਨਾਲ ਮਰ ਸਕਣਗੇ ਲੋਕ, ਪਰ ਇਸ ਸ਼ਰਤ ਨੂੰ ਪੂਰਾ ਕਰਨਾ ਪਵੇਗਾ

ਨਿਊਜ਼ੀਲੈਂਡ ‘ਚ ਐਤਵਾਰ ਨੂੰ ਸਵੇਰ ਤੋਂ ਇੱਛਾ ਮੌਤ ਕਾਨੂੰਨ ਲਾਗੂ ਹੋ ਗਿਆ ਹੈ, ਯਾਨੀ ਹੁਣ ਲੋਕ ਆਪਣੀ ਮਰਜ਼ੀ ਨਾਲ ਮਰ ਸਕਦੇ ਹਨ। ਇਸ ਤੋਂ ਪਹਿਲਾਂ ਕੋਲੰਬਿਆ, ਕੈਨੇਡਾ, ਆਸਟਰੇਲੀਆ, ਲਗਜਮਰਬਗ, ਸਪੇਨ, ਨੀਦਰਲੈਂਡ ਤੇ ਸਵਿਟਰਜਲੈਂਡ ਵਰਗੇ ਦੇਸ਼ਾਂ ‘ਚ ਇੱਛਾ ਮੌਤ ਨੂੰ ਕਾਨੂੰਨੀ ਤੌਰ ‘ਤੇ ਦਰਜ ਕੀਤਾ ਗਿਆ ਸੀ। ਇਨ੍ਹਾਂ ਸਾਰੇ ਦੇਸ਼ਾਂ ‘ਚ ਮੌਤ ‘ਚ ਸਹਿਯੋਗ ਨਾਲ ਜੁੜੇ ਵੱਖ-ਵੱਖ ਨਿਯਮ ਤੇ ਸ਼ਰਤਾਂ ਹਨ, ਇਸ ਤਰ੍ਹਾਂ ਦੀ ਹੀ ਸ਼ਰਤ ਨਿਊਜ਼ੀਲੈਂਡ ‘ਚ ਰੱਕੀ ਗਈ ਹੈ, ਜਿੱਥੇ ਸਿਰਫ਼ ਲੋਕ ਰਾਏ ਲੈਣੀ, ਜਿਸ ‘ਚ 65 ਜਿਸ ‘ਚ 65 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਇਸ ਦੇ ਪੱਖ ‘ਚ ਵੋਟਾਂ ਦਿੱਤੀਆਂ। ਨਿਊਜ਼ੀਲੈਂਡ ‘ਚ ਇਸ ਮੁੱਦੇ ‘ਤੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ ਤੇ ਆਖੀਰਕਾਰ ਕਾਨੂੰਨ ਅੱਜ ਤੋਂ ਲਾਗੂ ਵੀ ਹੋ ਰਿਹਾ ਹੈ। ਇਹ ਬੇਸ਼ੱਕ ਸੁਣਨ ‘ਚ ਥੋੜ੍ਹਾ ਅਜੀਬ ਲਗਦਾ ਹੈ ਪਰ ਕੁਝ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। 61 ਸਾਲ ਦੇ ਸਟੂਅਰਟ ਆਮਰਸਟ੍ਰਾਂਗ ਪ੍ਰੋਸਟੇਟ ਕੈਂਸਰ ਤੋਂ ਪੀੜਤ ਹੈ, ਜੋ ਲਾਈਲਾਜ ਹੈ। ਆਮਰਸਟ੍ਰਾਂਗ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਚਿੰਤਾ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਵੇਗੀ, ਕਿਉਂਕਿ ਇੱਛਾ ਮੌਤ ‘ਚ ਦਰਦ ਨਹੀਂ ਹੁੰਦਾ।

ਵਿਰੋਧ ‘ਚ ਕੀ ਬੋਲ ਰਹੇ ਲੋਕ?

ਨਿਊਜ਼ੀਲੈਂਡ ‘ਚ ਕਈ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਏਨਾ ਦਾ ਕਹਿਣਾ ਹੈ ਕਿ ਇੱਛਾ ਮੌਤ ਨਾਲ ਸਮਾਜ ਦਾ ਇਨਸਾਨੀ ਜੀਵਨ ਪ੍ਰਤੀ ਸਨਮਾਨ ਕਮਜੋਰ ਹੋਵੇਗਾ। ਇਸ ਨਾਲ ਕਮਜੋਰ ਲੋਕ, ਖ਼ਾਸ ਕਰਕੇ ਵਿਕਲਾਂਗ ਜਾਂ ਜੀਵਨ ਦੇ ਆਖਰੀ ਦਿਨਾਂ ‘ਚ ਰਹਿ ਰਹੇ ਲੋਕਾਂ ਦੀ ਦੇਖਭਾਲ ‘ਚ ਕਮੀ ਆਵੇਗੀ। ਜਦਕਿ ਇਸ ਕਾਨੂੰਨ ਦਾ ਸਮਰਥਨ ਕਰਨ ਵਾਲੇ ਕਹਿੰਦੇ ਹਨ ਕਿ ਇਨਸਾਨ ਨੂੰ ਅਧਿਕਾਰ ਹੈ ਕਿ ਉਹ ਕਦੋ ਤੇ ਕਿਵੇਂ ਮਰਨਾ ਚਾਹੁੰਦਾ ਹੈ। ਇੱਛਾ ਮੌਤ ਉਨ੍ਹਾਂ ਨੂੰ ਮਰਨ ਦਾ ਅਧਿਕਾਰ ਦਿੰਦੀ ਹੈ।

ਕਿੰਨੇ ਲੋਕ ਕਰ ਸਕਦੇ ਹਨ ਅਪਲਾਈ

ਵਿਦੇਸ਼ਾਂ ‘ਚ ਇਸ ਤਰ੍ਹਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਸਾਲ 950 ਲੋਕ ਆਪਲਾਈ ਕਰ ਸਕਣਗੇ, ਜਿਨ੍ਹਾਂ ‘ਚੋ 350 ਨੂੰ ਮਰਨ ‘ਚ ਮਦਦ ਕੀਤੀ ਜਾਵੇਗੀ ਪਰ ਅਸਲ ‘ਚ ਕਿੰਨੇ ਲੋਕ ਅਪਲਾਈ ਕਰਦੇ ਹਨ, ਇਸ ਦੇ ਬਾਰੇ ‘ਚ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਇਸ ਕੰਮ ਲਈ ਡਾਕਟਰਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਹੈ, ਹਾਲਾਂਕਿ ਬਹੁਤ ਸਾਰੇ ਡਾਕਟਰ ਇਸ ਦੇ ਵਿਰੋਧ ‘ਚ ਵੀ ਉਤਰੇ ਹਨ। ਇਸ ਦਾ ਮਤਲਬ ਹੈ ਕਿ ਜੇ ਉਚਿੱਤ ਦੇਖ ਭਾਲ ਕੀਤੀ ਜਾਵੇ ਤਾਂ ਜ਼ਰੂਰੀ ਨਹੀਂ ਕਿ ਮਰੀਜ਼ ਨੂੰ ਇੱਛਾ ਮੌਤ ਦੀ ਜ਼ਰੂਰਤ ਪਵੇ।

Related posts

CM ਮਾਨ ਨੂੰ ਸਾਬਕਾ CM ਚੰਨੀ ਨੇ ਦਿੱਤਾ ਜਵਾਬ- ਮੈਂ ਕੋਈ ਖਿਡਾਰੀ ਭਾਣਜੇ ਕੋਲ ਨਹੀਂ ਭੇਜਿਆ,ਜਾਣੋ ਮਾਮਲਾ

On Punjab

ਅਜੀਬ ਰਿਵਾਜ਼! ਲਾੜੇ ਤੋਂ ਬਗੈਰ ਵਹੁਟੀ ਲੈਣ ਜਾਂਦੀ ਜੰਞ, ਭੈਣ ਲਾੜੀ ਨਾਲ ਲੈਂਦੀ 7 ਫੇਰੇ

On Punjab

ਨੀ ਪੰਜਾਬੀਏ –

Pritpal Kaur