PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਾਂਦੇੜ ਹਮਲਾ: ਸੁਖਬੀਰ ਬਾਦਲ ਦੀ ਰੱਖਿਆ ਕਰਨ ਵਾਲੇ ਜਾਬਾਂਜ਼ ਇੰਸਪੈਕਟਰ ਨੂੰ ਹਰਸਿਮਰਤ ਕੌਰ ਬਾਦਲ ਨੇ ਲਗਾਇਆ ਗਲਵੱਕੜੀ, ਜਤਾਇਆ ਧੰਨਵਾਦ

ਬਠਿੰਡਾ-  ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਵਿਖੇ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਦੇ ਬਾਹਰ ਹੋਏ ਜਾਨਲੇਵਾ ਹਮਲੇ ਦੌਰਾਨ ਆਪਣੀ ਜਾਨ ‘ਤੇ ਖੇਡ ਕੇ ਉਨ੍ਹਾਂ ਦਾ ਬਚਾਅ ਕਰਨ ਵਾਲੇ ਪੰਜਾਬ ਪੁਲੀਸ ਦੇ ਬਹਾਦਰ ਇੰਸਪੈਕਟਰ ਜਸਪਾਲ ਸਿੰਘ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਖ਼ੁਦ ਇੰਸਪੈਕਟਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਗਲਵੱਕੜੀ ਪਾਈ ਅਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਘਟਨਾ ਬਾਰੇ ਗੱਲ ਕਰਦਿਆਂ ਹਰਸਿਮਰਤ ਕੌਰ ਬਾਦਲ ਭਾਵੁਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਜਿਸ ਮੁਸ਼ਤੈਦੀ ਅਤੇ ਦਲੇਰੀ ਨਾਲ ਇੰਸਪੈਕਟਰ ਜਸਪਾਲ ਸਿੰਘ ਨੇ ਹਮਲੇ ਦੇ ਸਮੇਂ ਢਾਲ ਬਣ ਕੇ ਸੁਖਬੀਰ ਬਾਦਲ ਦੀ ਰੱਖਿਆ ਕੀਤੀ, ਉਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਜਾਬਾਂਜ਼ ਅਫ਼ਸਰਾਂ ਦੀ ਸ਼ਜਾਅਤ ‘ਤੇ ਨਾ ਸਿਰਫ਼ ਪਰਿਵਾਰ ਨੂੰ, ਬਲਕਿ ਪੂਰੇ ਪੰਜਾਬ ਅਤੇ ਪੰਜਾਬ ਪੁਲੀਸ ਨੂੰ ਬਹੁਤ ਮਾਣ ਹੈ।

ਮੁਲਾਕਾਤ ਦੌਰਾਨ ਹਰਸਿਮਰਤ ਬਾਦਲ ਨੇ ਇੰਸਪੈਕਟਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਜਦੋਂ ਕੋਈ ਪੁਲੀਸ ਅਫ਼ਸਰ ਆਪਣੀ ਡਿਊਟੀ ਤੋਂ ਅੱਗੇ ਵਧ ਕੇ ਅਜਿਹੀ ਬਹਾਦਰੀ ਦਿਖਾਉਂਦਾ ਹੈ, ਤਾਂ ਉਸ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਜ਼ਿਕਰਯੋਗ ਹੈ ਕਿ ਹਮਲੇ ਦੇ ਮੌਕੇ ‘ਤੇ ਪੁਲੀਸ ਦੀ ਤੇਜ਼ ਕਾਰਵਾਈ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਤੁਰੰਤ ਚੌਕਸੀ ਕਾਰਨ ਹਮਲਾਵਰ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ।

Related posts

ਕੈਨੇਡਾ ਦੀ ਕਾਰਵਾਈ ਅੱਗੇ ਝੁਕਿਆ ਅਮਰੀਕਾ ! ਕੈਨੇਡੀਅਨ ਐਲੂਮੀਨੀਅਮ ਤੋਂ ਵਾਧੂ ਟੈਰਿਫ ਲਿਆ ਵਾਪਸ

On Punjab

ਅਜੀਬ ਰਿਵਾਜ਼! ਲਾੜੇ ਤੋਂ ਬਗੈਰ ਵਹੁਟੀ ਲੈਣ ਜਾਂਦੀ ਜੰਞ, ਭੈਣ ਲਾੜੀ ਨਾਲ ਲੈਂਦੀ 7 ਫੇਰੇ

On Punjab

ਸਿੱਖਾਂ ਖ਼ਿਲਾਫ਼ ਜ਼ੁਲਮ ਰੋਕਣ ਲਈ ਕਾਂਗਰਸੀ ਆਗੂ ਨੇ ਜੋਅ ਬਾਇਡਨ ਨੂੰ ਲਿਖਿਆ ਪੱਤਰ

On Punjab