PreetNama
ਖੇਡ-ਜਗਤ/Sports News

ਨਹੀਂ ਹੋਵੇਗਾ ‘ਦੀਦੀ ਬਨਾਮ ਦਾਦਾ’ ਦਾ ਮੁਕਾਬਲਾ, ਸੌਰਵ ਗਾਂਗੁਲੀ ਬੰਗਾਲ ‘ਚ ਨਹੀਂ ਲੜਨਗੇ ਚੋਣ

ਬੰਗਾਲ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਇਸ ਗੱਲ ਦੀ ਚਰਚਾ ਸੀ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਭਾਜਪਾ ਮੁੱਖ ਮੰਤਰੀ ਮਮਤਾ ਬੈਨਰਜੀ ਖ਼ਿਲਾਫ਼ ਉਤਾਰ ਕੇ ‘ਦੀਦੀ ਬਨਾਮ ਦਾਦਾ’ ਦਾ ਮੁਕਾਬਲਾ ਕਰਵਾਉਣਾ ਚਾਹੁੰਦੀ ਹੈ। ਹਾਲਾਂਕਿ, ਖ਼ਬਰ ਆ ਰਹੀ ਹੈ ਕਿ ਸੌਰਵ ਗਾਂਗੁਲੀ ਨੇ ਭਾਜਪਾ ਦੀ ਇਸ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ ਹੈ। ਦਾਦਾ ਸਿਆਸਤ ਦੇ ਮੈਦਾਨ ‘ਚ ਹੱਥ ਅਜਮਾਉਣ ਦੇ ਮੂਡ ‘ਚ ਨਹੀਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਾਦਾ ਨੇ ਭਾਜਪਾ ਹਾਈਕਮਾਨ ਨੂੰ ਦੱਸ ਦਿੱਤਾ ਹੈ ਕਿ ਉਹ ਨਾ ਤਾਂ ਰਾਜਨੀਤੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਤੇ ਨਾ ਹੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ। ਸੌਰਵ ਵੱਲੋਂ ਇਸ ਬਾਰੇ ਅਜੇ ਕੋਈ ਬਿਆਨ ਨਹੀਂ ਆਇਆ

Related posts

RCB vs MI:ਇਸ ਤਰ੍ਹਾਂ ਦੀ ਹੋ ਸਕਦੀ ਹੈ ਬੰਗਲੌਰ ਤੇ ਮੁੰਬਈ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਤੇ ਮੈਚ ਦੀ ਭਵਿੱਖਬਾਣੀ

On Punjab

ਭਾਰਤੀ ਕ੍ਰਿਕਟ ਟੀਮ ਦਾ ‘ਲੰਬੂ’ ਗੇਂਦਬਾਜ਼ ਹੋਇਆ 31 ਸਾਲ ਦਾ, ਪੇਸ਼ ਖਾਸ ਰਿਪੋਰਟ

On Punjab

ਕ੍ਰਿਕਟ ਦੇ ਸ਼ੌਕੀਨਾਂ ਵੱਡੀ ਖ਼ਬਰ, ਸੌਰਵ ਗਾਂਗੁਲੀ ਨੇ ਖੁਦ ਕੀਤੀ ਪੁਸ਼ਟੀ

On Punjab