49.78 F
New York, US
April 27, 2026
PreetNama
ਖਾਸ-ਖਬਰਾਂ/Important News

ਨਹੀਂ ਟਿਕਿਆ ਅਮਰੀਕਾ! ਮੁੜ ਪਰਮਾਣੂ ਬੰਬ ਬਣਾਉਣ ਲਈ ਡਟਿਆ

ਵਾਸ਼ਿੰਗਟਨ: ਰੂਸ ਤੇ ਚੀਨ ਤੋਂ ਵਧਦੇ ਖਤਰੇ ਨੂੰ ਦੇਖਦਿਆਂ ਹੋਇਆਂ ਅਮਰੀਕਾ ਇੱਕ ਵਾਰ ਮੁੜ ਨਵੇਂ ਸਿਰੇ ਤੋਂ ਪਰਮਾਣੂ ਬੰਬ ਬਣਾਉਣ ‘ਚ ਜੁੱਟ ਗਿਆ ਹੈ। ਆਉਣ ਵਾਲੇ 10 ਸਾਲਾਂ ‘ਚ ਇਸ ਦੇ ਉਦਯੋਗਿਕ ਉਤਪਾਦਨ ਤੇ ਕਰੀਬ 70 ਹਜ਼ਾਰ ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਹੈ। ਇਹ ਉਤਪਾਦਨ ਦੱਖਣੀ ਕੈਰੋਲਿਨਾ ‘ਚ ਸਵਾਨਾ ਨਦੀ ਦੇ ਤਟ ‘ਤੇ ਸਥਿਤ ਫੈਕਟਰੀ ‘ਚ ਤੇ ਨਿਊ ਮੈਕਸੀਕੋ ਦੇ ਲੌਸ ਐਲਮੋਸ ਹੋਵੇਗਾ।

ਅਮਰੀਕਾ ਤੇ ਰੂਸ ‘ਚ ਸ਼ੀਤ ਯੁੱਧ ਦੌਰਾਨ ਸਵਾਨਾ ਨਦੀ ਦੀ ਫੈਕਟਰੀ ਅਮਰੀਕੀ ਪਰਮਾਣੂ ਹਥਿਆਰਾਂ ਲਈ ਟ੍ਰਿਟਿਯਮ ਤੇ ਪਲੂਟੋਨੀਅਮ ਦਾ ਉਤਪਾਦਨ ਕਰਦੀ ਸੀ। ਦੋ ਲੱਖ ਏਕੜ ‘ਚ ਫੈਲੀ ਇਸ ਫੈਕਟਰੀ ‘ਚ ਹਜ਼ਾਰਾਂ ਲੋਕ ਕੰਮ ਕਰਦੇ ਸਨ। ਹੁਣ ਇਹ ਤਿੰਨ ਕਰੋੜ, 70 ਲੱਖ ਗੈਲਨ ਰੇਡੀਓ ਐਕਟਿਵ ਤਰਲ ਕਚਰਾ ਇਕੱਠਾ ਹੋ ਚੁੱਕਾ ਹੈ।

30 ਸਾਲ ਬਾਅਦ ਹੁਣ ਫਿਰ ਤੋਂ ਇੱਥੋਂ ਪਰਮਾਣੂ ਹਥਿਆਰ ਤਿਆਰ ਕੀਤੇ ਜਾਣਗੇ। ਅਮਰੀਕੀ ਸੰਸਥਾ ਦ ਨੈਸ਼ਨਲ ਨਿਊਕਲੀਅਰ ਸਿਕਿਓਰਟੀ ਐਡਮਨਿਸਟ੍ਰੇਸ਼ਨ ਜੋ ਅਮਰੀਕਾ ਦੇ ਊਰਜਾ ਵਿਭਾਗ ਦਾ ਹੀ ਇੱਕ ਅੰਗ ਹੈ। ਇੱਥੇ ਪਰਮਾਣੂ ਹਥਿਆਰ ਬਣਾਉਂਦੀ ਹੈ। ਸੰਸਥਾ ਦਾ ਮੰਨਣਾ ਹੈ ਕਿ ਮੌਜੂਦਾ ਪਰਮਾਣੂ ਹਥਿਆਰ ਕਾਫੀ ਪੁਰਾਣੇ ਹੋ ਚੁੱਕੇ ਹਨ ਤੇ ਇਨ੍ਹਾਂ ਨੂੰ ਬਦਲਣ ਦੀ ਲੋੜ ਹੈ। ਇਸ ‘ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਨਵੀਂ ਤਕਨਾਲੋਜੀ ਕਿਤੇ ਜ਼ਿਆਦਾ ਸੁਰੱਖਿਅਤ ਹੈ

ਦਰਅਸਲ ਉੱਥੋਂ ਦੇ ਲੋਕਾਂ ਨੂੰ ਡਰ ਹੈ ਕਿ ਫੈਕਟਰੀ ਮੁੜ ਤੋਂ ਸ਼ੁਰੂ ਹੋਈ ਤਾਂ ਲੋਕ ਰੈਡੀਏਸ਼ਨ ਦੀ ਲਪੇਟ ‘ਚ ਆ ਜਾਣਗੇ। ਹਾਲਾਂਕਿ, ਓਬਾਮਾ ਸਰਕਾਰ ਦੇ ਕਾਰਜਕਾਲ ‘ਚ ਅਮਰੀਕੀ ਕਾਂਗਰਸ ਤੇ ਖ਼ੁਦ ਰਾਸ਼ਟਰਪਤੀ ਓਬਾਮਾ ਨੇ ਇੱਥੇ ਪਰਮਾਣੂ ਹਥਿਆਰਾਂ ਦੇ ਨਿਰਮਾਣ ‘ਤੇ ਸਹਿਮਤੀ ਜਤਾਈ ਸੀ।

Related posts

Pakistan : Imran Khan ਦਾ ਦਾਅਵਾ – ਉਨ੍ਹਾਂ ਨੂੰ ਮਾਰਨ ਦੀ ਰਚੀ ਜਾ ਰਹੀ ਹੈ ਸਾਜ਼ਿਸ਼, ਅਦਾਲਤ ‘ਚ Virtually ਸ਼ਾਮਲ ਹੋਣ ਦੀ ਮੰਗੀ ਇਜਾਜ਼ਤ

On Punjab

ਕੈਨੇਡਾ ‘ਚ ਔਨਲਾਈਨ ਪੜ੍ਹਾਈ ‘ਤੇ ਸੰਕਟ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਲਿਆ ਵੱਡਾ ਫੈਸਲਾ

On Punjab

Russia News : ਕਿਮ ਜੋਂਗ ਉਨ ਪਹੁੰਚੇ ਰੂਸ, ਕੀਤਾ ਗਿਆ ਰਸਮੀ ਸਵਾਗਤ

On Punjab