PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਸ਼ਾ ਮੁਕਤ ਯਾਤਰਾ ਬਣੀ ਜਨ ਅੰਦੋਲਨ

ਚੰਡੀਗੜ੍ਹ- ਪੰਜਾਬ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਸ਼ੁਰੂ ਕੀਤੀਆਂ ਹਨ, ਜਿਸ ਦਾ ਮੰਤਰ ਪੰਜਾਬ ਵਿੱਚੋਂ ਨਸ਼ੇ ਦਾ ਮੁਕੰਮਲ ਸਫ਼ਾਇਆ ਕਰਨਾ ਹੈ। ਇਹ ਸ਼ਬਦ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੋਹਾਲੀ ਅਤੇ ਖਰੜ ਵਿਖੇ ਨਸ਼ਾ ਮੁਕਤ ਯਾਤਰਾ ਦੇ ਸਮਾਗਮਾਂ ਵਿੱਚ ਸਮੂਲੀਅਤ ਕਰਨ ਮੌਕੇ ਕਹੇ।
ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਸ਼ੇ ਨੂੰ ਖਤਮ ਕਰਨ ਵਿੱਚ ਫੇਲ ਰਹੀ ਹੈ, ਸਰਕਾਰ ਆਪਣੀ ਨਾਕਾਮੀ ਲੁਕਾਉਣ ਲਈ ਕੇਂਦਰ ਉਪਰ ਦੋਸ਼ ਲਗਾ ਰਹੀ ਹੈ। ਜਦਕਿ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਚਿੱਟੇ ਦਾ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਹੈ। ਪ੍ਰਧਾਨ ਢਿੱਲੋਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਅੱਗੇ ਵਧ ਚੜ੍ਹ ਕੇ ਇਸ ਯਾਤਰਾ ਦਾ ਸਾਥ ਦੇ ਰਹੇ ਹਨ।

Related posts

ਅਸਮਾਨ ‘ਚ ਗ਼ਾਇਬ ਹੋ ਗਿਆ ਸੀ ਇਹ ਇਨਸਾਨ, ਦੁਨੀਆ ਲਈ ਅੱਜ ਵੀ ਰਹੱਸ, ਜਾਣੋ ਪੂਰੀ ਕਹਾਣੀ

On Punjab

ਆਖਰ ਬਾਰਸ਼ ਦਾ ਟੁੱਟਿਆ 45 ਸਾਲਾ ਰਿਕਾਰਡ

On Punjab

ਪੰਜਾਬ ਦੀ ਧੀ ਨੇ ਭਾਰਤੀ ਫੌਜ ‘ਚ ਸਿਰਜਿਆ ਇਤਿਹਾਸ

On Punjab