45.79 F
New York, US
March 29, 2024
PreetNama
ਰਾਜਨੀਤੀ/Politics

ਨਸ਼ਿਆਂ ਦੇ ਖ਼ਾਤਮੇ ਲਈ ਕੈਪਟਨ ਨੇ ਮਿਲਾਇਆ ਖੱਟਰ ਨਾਲ ਹੱਥ

ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ ਨਹਿਰ ਤੇ ਨਸ਼ਿਆਂ ਸਮੇਤ ਪੰਜਾਬ ਤੇ ਹਰਿਆਣਾ ਦਰਮਿਆਨ ਜਾਰੀ ਵਿਵਾਦਾਂ ‘ਤੇ ਦੋਵੇਂ ਸੂਬਿਆਂ ਦੇ ਮੁਖੀਆਂ ਨੇ ਮੁਲਾਕਾਤ ਕੀਤੀ। ਨਸ਼ਿਆਂ ਦੇ ਮਾਮਲੇ ‘ਤੇ ਉੱਤਰ ਭਾਰਤੀ ਸੂਬੇ 25 ਜੁਲਾਈ ਨੂੰ ਮਿਲਣਗੇ ਤੇ ਸੰਯੁਕਤ ਨੀਤੀ ਤਿਆਰ ਕਰਨਗੇ।

ਇਸ ਬੈਠਕ ਦੀ ਮੇਜ਼ਬਾਨੀ ਪੰਜਾਬ ਵੱਲੋਂ ਕੀਤੀ ਜਾਵੇਗੀ। ਪਿਛਲੇ ਸਾਲ ਅਪਰੈਲ ਵਿੱਚ ਅਜਿਹੀ ਪਹਿਲੀ ਬੈਠਕ ਹੋਈ ਸੀ, ਜਿਸ ਵਿੱਚ ਸਾਰੇ ਸੂਬਿਆਂ ਨੇ ਪੰਚਕੂਲਾ ਵਿੱਚ ਕੇਂਦਰੀ ਸਕੱਤਰੇਤ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ ਸੀ।

ਨਸ਼ਿਆਂ ਦੇ ਖ਼ਾਤਮੇ ਲਈ ਦੂਜੀ ਮੀਟਿੰਗ ਵਿੱਚ ਹਰਿਆਣਾ ਅਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀ, ਨਾਲ ਹੀ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ, ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇ ਚੰਡੀਗੜ੍ਹ ਪ੍ਰਸ਼ਾਸਕ ਦੇ ਮੀਟਿੰਗ ‘ਚ ਸ਼ਾਮਲ ਹੋਣ ਦੀ ਉਮੀਦ ਹੈ।

ਕੈਪਟਨ ਅਮਰਿੰਦਰ ਨੇ ਖੱਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ, ਜੋ ਕਿ ਸਿਰਫ ਪਾਕਿਸਤਾਨ ਤੋਂ ਨਹੀਂ, ਸਗੋਂ ਦੇਸ਼ ਦੇ ਅੰਦਰੋਂ, ਖਾਸ ਕਰਕੇ ਕਸ਼ਮੀਰ ਦੇ ਬਾਰਡਰ ਤੋਂ ਪੰਜਾਬ ਵਿੱਚ ਤਸਕਰ ਕੀਤੇ ਜਾ ਰਹੇ ਹਨ। ਉਨ੍ਹਾਂ ਨਸ਼ਿਆਂ ਵਿਰੁੱਧ ਆਪਣੀ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਨੂੰ ਵੀ ਦੁਹਰਾਇਆ।

Related posts

ਭਾਰਤ ਦੀ ਆਰਥਿਕਤਾ ਡਾਵਾਂਡੋਲ, ਸਾਬਕਾ ਗਵਰਨਰ ਨੇ ਖੋਲ੍ਹੇ ਕਈ ਭੇਤ

On Punjab

Presidential Election 2022 Results : ਦ੍ਰੋਪਦੀ ਮੁਰਮੂ ਰਾਸ਼ਟਰਪਤੀ ਬਣਨਾ ਤੈਅ, ਸੰਸਦ ਮੈਂਬਰਾਂ ਨੂੰ 540 ਵੋਟਾਂ; ਵੋਟਾਂ ਦੀ ਗਿਣਤੀ ਜਾਰੀ

On Punjab

Action ‘ਚ ਮਮਤਾ ਬੈਨਰਜੀ, ਹਾਈ ਲੈਵਲ ਬੈਠਕ ਕਰ ਲਏ ਕਈ ਵੱਡੇ ਫ਼ੈਸਲੇ, ਕੱਲ੍ਹ ਤੋਂ ਲੋਕਲ ਟਰੇਨਾਂ ਬੰਦ

On Punjab