PreetNama
ਸਮਾਜ/Social

ਨਵੇਂ ਟ੍ਰੈਫਿਕ ਨਿਯਮਾਂ ਤੋਂ ਬਾਅਦ ਲੋਕਾਂ ਨੂੰ ਆਈ ਹੋਸ਼, ਪ੍ਰਦੂਸ਼ਨ ਸਰਟੀਫਿਕੇਟ ਬਣਾਉਣ ਦੀ ਲੱਗੀ ਹੋੜ

ਨਵੀਂ ਦਿੱਲੀ: ਮੋਟਰ ਵਹੀਕਲ ਸੋਧ ਐਕਟ ਲਾਗੂ ਹੋਣ ਤੋਂ ਬਾਅਦ ਦੇਸ਼ਭਰ ‘ਚ ਅਫਰਾ-ਤਫਰੀ ਦਾ ਮਾਹੌਲ ਹੈ। ਨਵੇਂ ਨਿਯਮ ਅਤੇ ਉਨ੍ਹਾਂ ਨਿਯਮਾਂ ਦੀ ਸਖ਼ਤੀ ਕਰਕੇ ਵਾਹਨ ਚਾਲਕ ਡਰੇ ਹੋਏ ਹਨ। ਹੁਣ ਕੋਈ ਵੀ ਚਾਲਕ ਭਾਰੀ ਜ਼ੁਰਮਾਨ ਭਰਨਾ ਨਹੀ ਚਾਹੁੰਦਾ ਅਤੇ ਸੜਕ ਨਿਯਮਾਂ ਦੇ ਪਾਲਨ ਲਈ ਮਜ਼ਬੂਰ ਹੈ।

ਇਸ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਸਰਟੀਫਿਕੇਟ ਬਣਵਾਉਣ ਦੀ ਹੋੜ ਮੱਚ ਗਈ ਹੈ। ਨਵੇਂ ਨਿਯਮ ‘ਚ ਵਾਹਨ ਦਾ ਪ੍ਰਦੂਸ਼ਨ ਸਰਟੀਫਿਕੇਟ ਨਾ ਹੋਣ ‘ਤੇ ਭਾਰੀ ਜ਼ੁਰਮਾਨੇ ਦਾ ਪ੍ਰਾਵਧਾਨ ਹੈ। ਅਜਿਹੇ ‘ਚ ਦਿੱਲੀ ‘ਚ ਕਈ ਪੈਟਰੋਲ ਪੰਪਾਂ ‘ਤੇ ਬਣੇ ਪ੍ਰਦੂਸ਼ਣ ਜਾਂਚ ਕੇਂਦਰਾਂ ‘ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਦਿੱਲੀ ‘ਚ ਪੈਟਰੋਲ ਪੰਪਾਂ ਅਤੇ ਵਰਕਸ਼ਾਪ ‘ਤੇ ਬਣੇ ਪੀਯੂਸੀ ਸੇਂਟਰਾਂ ‘ਤੇ ਭਾਰੀ ਭੀੜ ਵੇਖਣ ਨੂੰ ਮਿਲੀ। ਪਿਛਲੇ ਚਾਰ ਦਿਨਾਂ ‘ਚ ਹੀ 1.28 ਲੱਖ ਗੱਡੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ। ਇਸ ਕਰਕੇ ਸੈਂਟਰਾਂ ‘ਤੇ ਸਰਵਰ ਵੀ ਡਾਊਨ ਹੋ ਗਏ।

ਜ਼ਿਆਦਾ ਭੀੜ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਜਿੱਥੇ ਪਹਿਲਾਂ 3-4 ਮਿੰਟ ‘ਚ ਸਰਟੀਫਿਕੇਟ ਬਣ ਜਾਂਦਾ ਸੀ ਹੁਣ ਸਰਵਰ ਡਾਊਨ ਹੋਣ ਕਰਕੇ 15-30 ਮਿੰਟ ਲੱਗ ਰਹੇ ਹਨ। ਇਸ ਦੇ ਨਾਲ ਹੀ ਜਿੱਥੇ ਦਿਨ ‘ਚ ਪਹਿਲਾਂ 12 ਤੋਂ 15 ਹਜ਼ਾਰ ਗੱਡੀਆਂ ਦੀ ਚੈਕਿੰਗ ਹੁੰਦੀ ਸੀ ਹੁਣ ਦਿੱਲੀ ਪੀਯੂਸੀ ਸੈਂਟਰਾਂ ‘ਤੇ ਇਹ ਗਿਣਤੀ 38000 ਤਕ ਹੋ ਗਈ ਹੈ।

ਦਿੱਲੀ ‘ਚ ਨਵਾਂ ਬਿੱਲ ਲਾਗੂ ਹੋਣ ਦੇ ਨਾਲ ਪਹਿਲੇ ਹੀ ਦਿਨ ਨਿਯਮ ਦਾ ਉਲੰਘਣ ਕਰਨ ਵਾਲਿਆਂ ਦੇ 3900 ਚਲਾਨ ਜਾਰੀ ਕੀਤੇ।

Related posts

ਡੱਲੇਵਾਲ ਜੀ ਆਪਣਾ ਮਰਨ ਵਰਤ ਖ਼ਤਮ ਕਰਨ, ਉਨ੍ਹਾਂ ਦੀ ਜਾਨ ਦੇਸ਼ ਲਈ ਕੀਮਤੀ

On Punjab

ਪੰਜਾਬ ਦੇ ਸਾਬਕਾ ਡਿਪਟੀ CM ਤੋਂ ਗੈਂਗਸਟਰ ਨੇ ਮੰਗੀ 20 ਲੱਖ ਰੁਪਏ ਦੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ

On Punjab

ਕੇਂਦਰ ਸਰਕਾਰ ਦਾ ਅਗਲੀ ਮਰਦਮਸ਼ੁਮਾਰੀ ਵਿਚ ਜਾਤੀ ਗਣਨਾ ਕਰਾਉਣ ਫ਼ੈਸਲਾ

On Punjab