PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਵਜੋਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਆਪਣੇ ਵਿਰੋਧੀਆਂ ’ਤੇ ਕਸਿਆ ਤੰਜ਼

ਅੰਮ੍ਰਿਤਸਰ: ਸਾਬਕਾ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੇ ਸ਼ਾਇਰਾਨਾ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ । ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ’ਚ ਆਪਣੇ ਵਿਰੋਧੀਆਂ ‘ਤੇ ਤੰਜ਼ ਕਸਿਆ ਹੈ, ਜਿਸ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਸਿੱਧੂ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ “ਉਹ ਇੱਕ ਸਮੁੰਦਰ ਖੋਜਣ ਤੇ ਸਾਡੀਆਂ ਕਮੀਆਂ ਕੱਢਣ ਵਿੱਚ ਲੱਗੇ ਹੋਏ ਹਨ। ਜਿਨ੍ਹਾਂ ਦੇ ਆਪਣੇ ਲੰਗੋਟ ਫਟੇ ਹੋਏ ਹਨ, ਉਹ ਸਾਡੀ ਪੱਗ ਉਛਾਲਣ ਵਿੱਚ ਲੱਗੇ ਹੋਏ ਹਨ। ਉਹ ਜਾਓ ਯਾਰ!”
ਆਪਣੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਨੂੰ ਸਿੱਧੂ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਕੁਝ ਲੋਕ ਆਪਣੀਆਂ ਕਮੀਆਂ ਨੂੰ ਦੇਖਣ ਦੀ ਬਜਾਏ ਦੂਜਿਆਂ ‘ਤੇ ਉਂਗਲ ਚੁੱਕਣ ਵਿੱਚ ਮਸਤ ਰਹਿੰਦੇ ਹਨ। ਸਿੱਧੂ ਦਾ ਇਹ ਵਾਰ ਸਿੱਧੇ ਤੌਰ ‘ਤੇ ਵਿਰੋਧੀਆਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਹੈ। ਸਿੱਧੂ ਦੀ ਇਹ ਸ਼ਾਇਰੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Related posts

ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ’ਤੇ ਸਾਧਿਆ ਨਿਸ਼ਾਨਾ, ਕਿਹਾ- ਆਰ-ਪਾਰ ਦੀ ਹੋਵੇਗੀ ਲੜਾਈ

On Punjab

ਕੋਰੋਨਾ ਵਾਇਰਸ: ਅਮਿਤ ਸ਼ਾਹ ਦੇ ਭਰੋਸੇ ਤੋਂ ਬਾਅਦ IMA ਨੇ ਵਾਪਿਸ ਲਿਆ ਵਿਰੋਧ ਪ੍ਰਦਰਸ਼ਨ

On Punjab

ਈਰਾਨ ‘ਚ ਹਿਜਾਬ ਮਾਮਲਾ : ਬੀਮਾਰੀ ਨਾਲ ਹੋਈ ਮਹਿਸਾ ਅਮੀਨੀ ਦੀ ਮੌਤ, ਮੈਡੀਕਲ ਰਿਪੋਰਟ ਦਾ ਦਾਅਵਾ

On Punjab