PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ

ਜਲੰਧਰ- ਨਕੋਦਰ ਥਾਣਾ ਸਦਰ ਦੀ ਪੁਲੀਸ ਨੇ ਨਵਜਾਤ ਬੱਚਿਆਂ ਦੀ ਖਰੀਦੋ-ਫਰੋਖ਼ਤ ਕਰ ਕੇ ਤਸਕਰੀ ਕਰਨ ਵਾਲੇ 8 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮਾਂ-ਪੁੱਤਰ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿਰੋਹ ਗਰੀਬ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਵਜਾਤ ਬੱਚੇ ਖਰੀਦਦਾ ਹੈ ਅਤ ਅਮੀਰ ਬੇਔਲਾਦ ਜੋੜਿਆਂ ਨੂੰ ਵੇਚਦਾ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਇੱਕ ਗੁਪਤ ਸੂਚਨਾ ’ਤੇ ਏਐੱਸਆਈ ਅੰਗਰੇਜ਼ ਸਿੰਘ ਨੇ ਉੱਗੀ ਚੌਕੀ ਦੀ ਟੀਮ ਨਾਲ ਇਨੋਵਾ ਕਾਰ ਸਮੇਤ ਜਗਜੀਤ ਸਿੰਘ ਅਤੇ ਉਸ ਦੀ ਮਾਂ ਰਣਜੀਤ ਕੌਰ ਨੂੰ ਕਾਬੂ ਕਰ ਕੇ ਨਵਜਾਤ ਬੱਚਾ ਬਰਾਮਦ ਕੀਤਾ।

ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਕੰਮ ਅਮਰਜੀਤ ਕੌਰ, ਰੀਨਾ, ਕੁਲਵਿੰਦਰ ਕੌਰ ਉਰਫ ਮਨੀ, ਗਗਨਦੀਪ ਕੌਰ, ਮਨਪ੍ਰੀਤ ਕੌਰ, ਸ਼ਮਸ਼ੇਰ ਸਿੰਘ ਤੇ ਆਸ਼ਾ ਵਰਕਰ ਰਜਨੀ ਸਮੇਤ ਹੋਰ ਸਾਥੀਆਂ ਨਾਲ ਮਿਲ ਕੇ ਕੀਤਾ ਜਾਂਦਾ ਸੀ, ਜਿਨ੍ਹਾਂ ਨੇ ਮੋਗਾ ਦੇ ਬਲਜੀਤ ਸਿੰਘ ਤੋਂ 4,10,000 ਰੁਪਏ ’ਚ ਬੱਚਾ ਖਰੀਦਿਆ ਸੀ। ਇਸ ਤੋਂ ਬਾਅਦ ਪੁਲੀਸ ਨੇ ਛਾਪੇਮਾਰੀ ਕਰ ਕੇ ਹੋਰ ਛੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਦੋ ਮੁਲਜ਼ਮ ਹਾਲੇ ਫ਼ਰਾਰ ਹਨ। ਪੁਲੀਸ ਵੱਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ ਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।

Related posts

ਆਕਸੀਜਨ ਸੰਕਟ ਦੌਰਾਨ ਅਮਰੀਕਾ ਤੋਂ 300 ਤੋਂ ਜ਼ਿਆਦਾ Oxygen Concentrators, ਅੱਜ ਦਿੱਲੀ ਏਅਰਪੋਰਟ ਪਹੁੰਚੇ

On Punjab

Russia Ukraine News Updates: ਯੂਕਰੇਨ ਦੇ ਰਾਜਦੂਤ ਨੇ PM ਮੋਦੀ ਨੂੰ ਕੀਤੀ ਮਦਦ ਦੀ ਅਪੀਲ, ਕਿਹਾ- ਦੁਨੀਆ ‘ਚ ਤਣਾਅ ਸਿਰਫ ਭਾਰਤ ਹੀ ਘੱਟ ਕਰ ਸਕਦੈ

On Punjab

‘ਇਹ ਇਕਪਾਸੜ ਫੈਸਲਾ’, ਨਿਆਂ ਦੀ ਦੇਵੀ ਦੀ ਮੂਰਤੀ ‘ਚ ਬਦਲਾਅ ‘ਤੇ SC ਬਾਰ ਐਸੋਸੀਏਸ਼ਨ ਨੇ ਪ੍ਰਗਟਾਈ ਨਾਰਾਜ਼ਗੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਨਿਆਂ ਦੀ ਦੇਵੀ ਦੀ ਪੁਰਾਣੀ ਮੂਰਤੀ ਵਿੱਚ ਕੀਤੇ ਗਏ ਬਦਲਾਅ ‘ਤੇ ਇਤਰਾਜ਼ ਪ੍ਰਗਟਾਇਆ ਹੈ। ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੁੱਤ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਸਾਡੇ ਮੈਂਬਰਾਂ ਨਾਲ ਸਲਾਹ ਨਹੀਂ ਕੀਤੀ ਗਈ ਸੀ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਲਾਇਬ੍ਰੇਰੀ ਵਿੱਚ ਨਿਆਂ ਦੀ ਦੇਵੀ ਦੀ ਨਵੀਂ ਛੇ ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਗਈ ਹੈ।

On Punjab