PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਕਲੀ ਪੀਸੀਐੱਸ ਅਧਿਕਾਰੀ ਬਣ ਕੇ ‘ਆਪ’ ਦੇ ਚੇਅਰਮੈਨ ਨਾਲ ਕਰਵਾਇਆ ਵਿਆਹ, ਔਰਤ ਖ਼ਿਲਾਫ਼ ਮਾਮਲਾ ਦਰਜ

ਫਤਹਿਗੜ੍ਹ ਸਾਹਿਬ- ਸਿਆਸੀ ਹਲਕਿਆਂ ਵਿੱਚ ਹੜਕੰਪ ਮਚਾਉਣ ਵਾਲੇ ਇੱਕ ਚਰਚਿਤ ਮਾਮਲੇ ਵਿੱਚ ਇੱਕ ਔਰਤ ਨੇ ਕਥিਤ ਤੌਰ ‘ਤੇ ਆਪਣੇ ਆਪ ਨੂੰ ਪੀਸੀਐੱਸ ਅਧਿਕਾਰੀ ਦੱਸ ਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਅਤੇ ਆਪ ਆਗੂ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ ਨਾਲ ਵਿਆਹ ਕਰਵਾ ਲਿਆ।ਜ਼ਿਲ੍ਹਾ ਪੁਲੀਸ ਨੇ ਹੁਣ ਧੋਖਾਧੜੀ ਦੇ ਦੋਸ਼ਾਂ ਹੇਠ ਉਸ ਔਰਤ, ਉਸ ਦੇ ਭਰਾ, ਮਾਂ ਅਤੇ ਤਿੰਨ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਅਨੁਸਾਰ ਮਨਵਿੰਦਰ ਕੌਰ ਨੇ ਮੰਡੋਫਲ ਨਾਲ ਵਿਆਹ ਤੋਂ ਪਹਿਲਾਂ ਅਤੇ ਵਿਆਹ ਦੇ ਸਮੇਂ ਕਥਿਤ ਤੌਰ ‘ਤੇ ਆਪਣੇ ਆਪ ਨੂੰ ਇੱਕ ਪੀਸੀਐੱਸ ਅਧਿਕਾਰੀ ਵਜੋਂ ਪੇਸ਼ ਕੀਤਾ ਸੀ। ਇਸ ਵਿਆਹ ਵਿੱਚ ਕਈ ਸੀਨੀਅਰ ‘ਆਪ’ ਆਗੂਆਂ ਅਤੇ ਮੰਤਰੀਆਂ ਨੇ ਸ਼ਿਰਕਤ ਕੀਤੀ ਸੀ, ਜਿਸ ਨਾਲ ਇਹ ਮਾਮਲਾ ਖਾਸ ਤੌਰ ‘ਤੇ ਅਹਿਮ ਬਣ ਗਿਆ।

ਮੰਡੋਫਲ ਨੂੰ ਵਿਆਹ ਤੋਂ ਬਾਅਦ ਕਥਿਤ ਤੌਰ ‘ਤੇ ਪਤਾ ਲੱਗਾ ਕਿ ਉਕਤ ਔਰਤ ਕੋਈ ਪੀਸੀਐੱਸ ਅਧਿਕਾਰੀ ਨਹੀਂ ਹੈ ਅਤੇ ਉਸ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਅਤੇ ਉਸ ਦਾ ਇੱਕ ਪੁੱਤਰ ਵੀ ਹੈ। ਉਸ ਦੀ ਪਛਾਣ ਅਤੇ ਪਿਛੋਕੜ ਬਾਰੇ ਅਹਿਮ ਤੱਥਾਂ ਨੂੰ ਛੁਪਾਉਣ ਦਾ ਦੋਸ਼ ਲਗਾਉਂਦਿਆਂ, ਉਸਨੇ ਐੱਸਐੱਸਪੀ ਕੋਲ ਪਹੁੰਚ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਸ਼ਿਕਾਇਤ ਦਰਜ ਕਰਵਾਈ। ਦੋਸ਼ਾਂ ਦੀ ਜਾਂਚ ਤੋਂ ਬਾਅਦ ਜ਼ਿਲ੍ਹਾ ਪੁਲੀਸ ਨੇ ਧੋਖਾਧੜੀ ਅਤੇ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਮਨਵਿੰਦਰ ਕੌਰ, ਉਸ ਦੇ ਭਰਾ, ਮਾਂ ਅਤੇ ਤਿੰਨ ਹੋਰਾਂ  ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Related posts

Donald Trump:ਫੇਸਬੁੱਕ ਅਤੇ ਯੂਟਿਊਬ ‘ਤੇ ਟਰੰਪ ਨੇ ਦੋ ਸਾਲ ਬਾਅਦ ਕੀਤੀ ਵਾਪਸੀ, ਪਾਬੰਦੀ ਹਟਾਈ ਤਾਂ ਸਮਰਥਕਾਂ ਨੂੰ ਬੋਲੇ – I Am Back

On Punjab

ਵਿਦਿਆਰਥੀਆਂ ਦੀ ਵੱਡੀ ਜਿੱਤ! ਵਿਰੋਧ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ

On Punjab

Canada Firing: ਟੋਰਾਂਟੋ ’ਚ ਪੰਜ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ, ਪੁਲਿਸ ਨੇ ਬੰਦੂਕਧਾਰੀ ਨੂੰ ਮਾਰਿਆ

On Punjab