47.26 F
New York, US
April 27, 2026
PreetNama
ਰਾਜਨੀਤੀ/Politics

ਧਰਮਵੀਰ ਗਾਂਧੀ ਤੇ ਯੋਗੇਂਦਰ ਯਾਦਵ ਸਣੇ ਕਈ ਹਿਰਾਸਤ ‘ਚ

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਯਾਨੀ ਕਿ CAA ਵਿਰੁੱਧ ਦੇਸ਼ ਵਿੱਚ ਥਾਂ-ਥਾਂ ‘ਤੇ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੇ ਚੱਲਦਿਆਂ ਦਿੱਲੀ, ਯੂਪੀ ਤੇ ਕਰਨਾਟਕ ਵਿੱਚ ਪ੍ਰਸਾਸ਼ਨ ਵੱਲੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ । ਦਿੱਲੀ ਵਿੱਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਵੱਡੀ ਗਿਣਤੀ ‘ਵਿੱਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਦੇ ਨੇੜੇ ਇਕੱਠਾ ਹੋ ਰਹੇ ਹਨ ।

ਇਸੇ ਵਿੱਚ ਪੁਲਿਸ ਵੱਲੋਂ ਸਵਰਾਜ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ ਸਮੇਤ ਕਈਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । ਇਸ ਪ੍ਰਦਰਸ਼ਨ ਦੇ ਚੱਲਦਿਆਂ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੋਬਾਇਲ, ਇੰਟਰਨੈੱਟ ਤੇ SMS ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ ।

ਇਸ ਦੇ ਨਾਲ ਹੀ ਬੰਗਲੁਰੂ ਵਿੱਚ ਵੀ ਪ੍ਰਦਰਸ਼ਨ ਦੌਰਾਨ ਮਸ਼ਹੂਰ ਇਤਿਹਾਸਕਾਰ ਰਾਮਚੰਦਰ ਗੁਹਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਦੱਸ ਦੇਈਏ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਪੰਜਾਬ ਤੋਂ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਵੀ ਦਿੱਲੀ ਵਿੱਚ ਨਜ਼ਰਬੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਦੇਸ਼ ਦੇ ਹੈਦਰਾਬਾਦ, ਚੇੱਨਈ ਤੇ ਚੰਡੀਗੜ੍ਹ ਵਿੱਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ

Related posts

ਚੰਡੀਗੜ੍ਹ ਨਗ਼ਦੀ ਮਾਮਲਾ: ਸਾਬਕਾ ਜਸਟਿਸ ਨਿਰਮਲ ਯਾਦਵ ਬਰੀ

On Punjab

ਭਾਰਤੀ ਰੁਪਈਆ ਰਿਕਾਰਡ ਹੇਠਲੇ ਪੱਧਰ ’ਤੇ; ਇਕ ਅਮਰੀਕੀ ਡਾਲਰ ਦੀ ਕੀਮਤ 90 ਰੁਪਏ

On Punjab

ਜ਼ੀਰਕਪੁਰ ਚੰਡੀਗੜ੍ਹ ਬੈਰੀਅਰ ’ਤੇ ਸੜਕ ਹਾਦਸੇ ’ਚ ਪੁਲੀਸ ਕਾਂਸਟੇਬਲ ਤੇ ਹੋਮ ਗਾਰਡ ਵਲੰਟੀਅਰ ਸਣੇ ਤਿੰਨ ਹਲਾਕ

On Punjab