54.23 F
New York, US
October 21, 2026
PreetNama
ਸਮਾਜ/Social

ਦੱਖਣੀ ਅਫਰੀਕਾ ’ਚ ਗੁੱਪਤਾ ਭਰਾਵਾਂ ਦੀਆਂ ਮੁਸ਼ਕਿਲਾਂ ਵਧੀਆਂ, ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤੇ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਜ਼ਬਤ

 ਦੱਖਣੀ ਅਫਰੀਕਾ ਦੇ ਸੈਂਟਰਲ ਬੈਂਕ ਗੁੱਪਤਾ ਭਰਾਵਾਂ ਦੀ ਕੰਪਨੀ ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤਿਆਂ ਤੋਂ 13 ਲੱਖ ਡਾਲਰ (9.52 ਕਰੋੜ ਰੁਪਏ) ਤੋਂ ਵਧ ਦੀ ਰਾਸ਼ੀ ਜ਼ਬਤ ਕੀਤੀ ਹੈ। ਸੈਂਟਰਲ ਬੈਂਕ (ਐੱਸਏਆਰਬੀ) ਦੇ ਡਿਪਟੀ ਗਵਰਨਰ ਕੁਬੇਨ ਨਾਇਡੂ ਨੇ ਸਰਕਾਰ ਦੇ ਰਾਜ ਪੱਤਰ ’ਚ ਇਕ ਨੋਟਿਸ ਜ਼ਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਨੋਟਿਸ ’ਚ ਕਿਹਾ ਗਿਆ ਕਿ ਨੇਡਬੈਂਕ ਖਾਤੇ ’ਚ ਜਮ੍ਹਾ ਰਾਸ਼ੀ ਤੇ ਉਸ ’ਤੇ ਮਿਲਣ ਵਾਲੇ ਵਿਆਜ ਨੂੰ ਸਰਕਾਰ ਨੇ ਜ਼ਬਤ ਕਰ ਲਿਆ ਹੈ।

ਐੱਸਏਆਰਬੀ ਨੇ ਕੰਪਨੀ ਦੇ ਇਕ ਸਥਾਨਕ ਬੈਂਕ ਖਾਤੇ ਤੋਂ ਲਗਪਗ 200 ਲੱਖ ਰੈਂਡ ਭਾਵ 13 ਲੱਖ ਡਾਲਰ ਜ਼ਬਤ ਕੀਤੇ ਹਨ। ਸਹਾਰਾ ਕੰਪਿਊਟਰਜ਼ ਗੁੱਪਤਾ ਭਰਾਵਾਂ ਅਜੇ, ਅਤੁਲ ਤੇ ਰਾਜੇਸ਼ ਦੁਆਰਾ ਸ਼ੁਰੂ ਕੀਤੀ ਗਈ ਪਹਿਲੀ ਵੱਡੀ ਆਈਟੀ ਕੰਪਨੀ ਸੀ।

Related posts

52 ਸਾਲਾ ਵਿਅਕਤੀ ਨਾਲ ਸਬੰਧਾਂ ਕਾਰਨ ਵਿਆਹ ਤੋਂ 45 ਦਿਨਾਂ ਬਾਅਦ ਪਤੀ ਦਾ ਕਤਲ

On Punjab

Wheatgrass Juice : ਦਿਨ ਦੀ ਸ਼ੁਰੂਆਤ ਕਰੋ Wheatgrass Juice ਨਾਲ, ਤੁਹਾਨੂੰ ਮਿਲਣਗੇ ਕਈ ਹੈਰਾਨੀਜਨਕ ਫਾਇਦੇ

On Punjab

ਅਸੀਂ ਪੰਜਾਬ ਵਿੱਚ ਉਦਯੋਗਿਕ ਵਿਕਾਸ, ਨਵੇਂ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਬਾਰੇ ਵਿਆਪਕ ਚਰਚਾ ਕੀਤੀ

On Punjab