54.7 F
New York, US
October 26, 2026
PreetNama
ਸਿਹਤ/Health

ਦੋ ਵੇਲੇ ਦੇ ਭੋਜਨ ਲਈ ਮਾਸੂਮ ਬੱਚਿਆਂ ਨੂੰ ਵੇਚ ਰਹੇ ਮਾਤਾ-ਪਿਤਾ, ਦੇਸ਼ ‘ਚ ਫੈਲੀ ਭੁੱਖਮਰੀ

ਕੀ ਤੁਸੀਂ ਕਦੇ ਕਿਸੇ ਦੇ ਦੇਸ਼ ਵਿਚ ਅਜਿਹੀ ਸਥਿਤੀ ਵੇਖੀ ਹੈ ਜਿੱਥੇ ਮਾਪਿਆਂ ਨੂੰ ਭੁੱਖ ਦੇ ਕਾਰਨ ਆਪਣੇ ਬੱਚਿਆਂ ਨੂੰ ਵੇਚਣਾ ਪੈਂਦਾ ਹੈ। ਜਿੱਥੇ ਛੋਟੇ ਬੱਚਿਆਂ ਨੂੰ ਹਰ ਇਕ ਦਾਣੇ ਲਈ ਤਰਸਣਾ ਪੈਂਦਾ ਹੈ, ਜਿੱਥੇ ਕੂੜੇ ਦੇ ਡੱਬੇ ਵਿਚ ਬੱਚੇ ਆਪਣੀ ਭੁੱਖ ਮਿਟਾਉਣ ਲਈ ਝਾਕਦੇ ਹਨ। ਅਜਿਹੀਆਂ ਚੀਜ਼ਾਂ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ ਪਰ ਅਫਗਾਨਿਸਤਾਨ ਦੇ ਇਹ ਹਾਲਾਤ ਤੁਹਾਨੂੰ ਵੀ ਹਿਲਾ ਦੇਣਗੇ। ਤਾਲਿਬਾਨ ਦੇ ਹਟਣ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਵਿਗੜਦੇ ਜਾ ਰਹੇ ਹਨ।

ਅੱਤਵਾਦੀ ਇਕ ਪਾਸੇ ਖੂਨੀ ਖੇਡ ਖੇਡ ਰਹੇ ਹਨ ਜਦਕਿ ਦੂਜੇ ਪਾਸੇ ਅਫਗਾਨਿਸਤਾਨ ਭੁੱਖਮਰੀ, ਮਹਿੰਗਾਈ ਤੇ ਬੇਰੁਜ਼ਗਾਰੀ ਵੱਲ ਵਧ ਰਿਹਾ ਹੈ। ਤਾਲਿਬਾਨ ਦੀ ਬੇਰਹਿਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੇਰਾਤ ਵਿਚ ਘਰ ਦੀ ਸਫਾਈ ਦਾ ਕੰਮ ਕਰਨ ਵਾਲੀ ਇਕ ਬੇਸਹਾਰਾ ਮਾਂ ‘ਤੇ 40,000 ਰੁਪਏ ਦਾ ਕਰਜ਼ਾ ਸੀ। ਉਸ ਨੇ ਪਰਿਵਾਰ ਦੇ ਗੁਜ਼ਾਰੇ ਲਈ ਇਕ ਵਿਅਕਤੀ ਤੋਂ ਪੈਸੇ ਲਏ ਸਨ ਪਰ ਸਾਲੇਹਾ ਨਾਂ ਦੀ ਇਸ ਔਰਤ ਨੂੰ ਉਧਾਰ ਦੇਣ ਵਾਲੇ ਨੇ ਕਿਹਾ ਸੀ ਕਿ ਜੇ ਉਹ ਆਪਣੀ ਤਿੰਨ ਸਾਲਾਂ ਦੀ ਧੀ ਨੂੰ ਉਸ ਨੂੰ ਵੇਚ ਦੇਵੇ ਤਾਂ ਉਹ ਉਸ ਦਾ ਕਰਜ਼ਾ ਮਾਫ ਕਰ ਦੇਵੇਗਾ।

ਰਿਪੋੇਰਟ ਅਨੁਸਾਰ ਇਸ ਇਲਾਕੇ ਦੇ ਆਲੇ-ਦੁਆਲੇ ਦੇ ਲੋਕਾਂ ਇਹੀ ਕਹਿਣਾ ਹੈ ਕਿ ਉਹ ਹੁਣ ਤਕ ਦਾ ਸਭ ਤੋਂ ਬੁਰਾ ਦੌਰ ਦੇਖ ਰਹੇ ਹਨ। ਉਨ੍ਹਾਂ ਨੇ ਆਪਣੀ ਭੁੱਖ ਮਿਟਾਉਣ ਲਈ ਘਰ ਦਾ ਸਾਮਾਨ ਵੀ ਵੇਚ ਰਹੇ ਹਨ। ਉਹ ਕੁਝ ਪੈਸਿਆਂ ਲਈ ਘਰ ‘ਚ ਵੱਡੀ ਕੀਮਤੀ ਫਰਿੱਜ਼, ਟੀਟੀ ਨੂੰ ਵੇਚਣ ਲਈ ਬਾਜ਼ਾਰਾਂ ‘ਚ ਜਾ ਰਹੇ ਹਨ।

Related posts

ਸਰੀਰ ਨੂੰ ਬੈਕਟੀਰੀਆ ਇਨਫੈਕਸ਼ਨ ਤੋਂ ਰੋਕਣ ‘ਚ ਮਦਦਗਾਰ ਪੋਸ਼ਕ ਤੱਤ ਦੀ ਹੋਈ ਪਛਾਣ

On Punjab

ਸਰਦੀਆਂ ‘ਚ 5 ਤਰੀਕਿਆਂ ਨਾਲ ਡਾਈਟ ‘ਚ ਸ਼ਾਮਲ ਕਰੋ Egg, ਸਰੀਰ ਨੂੰ ਮਿਲੇਗੀ ਗਰਮੀ ਤੇ ਵਧੇਗੀ ਇਮਿਊਨਿਟੀ

On Punjab

Breast Cancer Awareness : 35-50 ਸਾਲ ਦੀਆਂ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖ਼ਤਰਾ ਸਭ ਤੋਂ ਜ਼ਿਆਦਾ, ਜਾਣੋ ਅਜਿਹਾ ਕਿਉਂ

On Punjab