69.13 F
New York, US
October 26, 2026
PreetNama
ਸਿਹਤ/Health

ਦੋ ਗਿਲਾਸ ਦੁੱਧ ਤੁਹਾਨੂੰ ਰੱਖੇਗਾ ਮੋਟਾਪੇ ਤੋਂ ਦੂਰ ‘ਤੇ ਬਣਾਏਗਾ ਫਿੱਟ

milk will keep you fitਅੱਜ ਕਲ ਲੋਕ ਆਪਣੇ ਵੱਧ ਦੇ ਮੋਟਾਪੇ ਤੋਂ ਪਰੇਸ਼ਾਨ ਹਨ , ਜਿਸ ਨੂੰ ਦੂਰ ਕਰਨ ਲਈ ਲੋਕ ਬਹੁਤ ਤਰਾਂ ਦੀ ਦਵਾਈਆਂ ਅਤੇ ਹੈਲਦੀ ਡ੍ਰਿੰਕ੍ਸ ਲੈਂਦੇ ਹਨ , ਪਰ ਕੀ ਤੁਸੀਂ ਜਾਂਦੇ ਹੋ ਕੀ ਰੋਜ਼ ਦੁੱਧ ਪੀਣ ਨਾਲ ਨਾ ਸਿਰਫ ਤੰਦਰੁਸਤ ਅਤੇ ਸਿਹਤਮੰਦ ਰਹਿੰਦੇ ਹੋ, ਬਲਕਿ ਤੁਸੀਂ ਆਪਣੇ ਵਧੇ ਹੋਏ ਭਾਰ ਨੂੰ ਵੀ ਘਟਾ ਸਕਦੇ ਹੋ. ਹਾਂ, ਦੁੱਧ ਪੀਣ ਨਾਲ, ਜਿਥੇ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਤੁਸੀਂ ਆਪਣਾ ਭਾਰ ਵੀ ਸੰਤੁਲਿਤ ਰੱਖ ਸਕਦੇ ਹੋ।

ਦੁਜੇ ਪਾਸੇ ਅੱਜਕਲ ਤਣਾਅ ਲੈਣ ਨਾਲ ਜਿੱਥੇ ਲੋਕਾਂ ਦਾ ਭਾਰ ਘੱਟਦਾ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਉਸ ਕਾਰਨ, ਉਹ ਤਣਾਅ ਵਿਚ ਆ ਕੇ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰਦੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਦਾ ਭਾਰ ਵੱਧਦਾ ਹੈ। ਦੁੱਧ ਵਿਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਤੁਹਾਨੂੰ ਤਣਾਅ ਮੁਕਤ ਰੱਖਣ ਵਿਚ ਸਹਾਇਤਾ ਕਰਦੇ ਹਨ। ਜੇ ਤੁਸੀਂ ਰੋਜ਼ ਦੁੱਧ ਪੀਂਦੇ ਹੋ, ਤਾਂ ਤੁਸੀਂ ਦੂਜਿਆਂ ਦੇ ਮੁਕਾਬਲੇ 40 ਪ੍ਰਤੀਸ਼ਤ ਘੱਟ ਤਣਾਅ ਦਾ ਸਾਹਮਣਾ ਕਰਦੇ ਹੋ। ਜੇ ਤੁਸੀਂ ਆਪਣਾ ਭਾਰ ਛੇਤੀ ਘਟਾਉਣਾ ਚਾਹੁੰਦੇ ਹੋ, ਤਾਂ ਸਕਾਈਮਡ ਦੁੱਧ ਪੀਓ। ਰੋਜ਼ ਸਵੇਰ ਅਤੇ ਸ਼ਾਮ ਨੂੰ 1-1 ਗਲਾਸ ਸਕਿੰਮਡ ਦੁੱਧ ਤੁਹਾਡੇ ਢਿੱਡ ਨੂੰ ਭਰਿਆ ਰੱਖਦਾ ਹੈ ਜਿਸ ਤੋਂ ਬਾਅਦ ਤੁਸੀਂ ਸ਼ਾਮ ਦੇ ਸਨੈਕਸ ਵਰਗੀਆਂ ਚੀਜ਼ਾਂ ਖਾਨ ਦੀ ਜਰੂਰਤ ਨਹੀਂ ਮਹਿਸੂਸ ਕਰੋਗੇ।ਦੁੱਧ ਹੱਡੀਆਂ ਅਤੇ ਸ਼ੂਗਰ ਰੋਗ ਲਈ ਵੀ ਲਾਭਕਾਰੀ ਹੈ
ਭਾਰ ਘਟਾਉਣ ਦੇ ਨਾਲ-ਨਾਲ ਦੁੱਧ ਸਾਡੀਆਂ ਹੱਡੀਆਂ ਲਈ ਵੀ ਲਾਭਕਾਰੀ ਹੈ। ਸਾਡੇ ਸਰੀਰ ਵਿਚ ਲਗਭਗ 90 ਪ੍ਰਤੀਸ਼ਤ ਕੈਲਸ਼ੀਅਮ ਹੱਡੀਆਂ ਵਿਚ ਪਾਇਆ ਜਾਂਦਾ ਹ। ਦੁੱਧ ਵਿਚ ਮੌਜੂਦ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਉਸੇ 90 ਪ੍ਰਤੀਸ਼ਤ ਕੈਲਸ਼ੀਅਮ ਨੂੰ ਸੰਤੁਲਤ ਕਰਨ ਵਿਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਹਰ ਰੋਜ਼ 1 ਗਲਾਸ ਦੁੱਧ ਪੀਣ ਨਾਲ ਟਾਈਪ -2 ਸ਼ੂਗਰ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਸਕਿੰਮਡ ਦੁੱਧ ਪੀਣਾ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਨਵੀਂ ਮਾਸਪੇਸ਼ੀਆਂ ਬਣਾਉਣ ਵਿਚ ਤੁਹਾਡੀ ਮਦਦ ਕਰਦਾ ਹੈ।

Related posts

Right time to drink milk: ਕੀ ਹੈ ਦੁੱਧ ਪੀਣ ਦਾ ਸਹੀ ਸਮਾਂ? ਮਾਹਿਰਾਂ ਤੋਂ ਜਾਣੋ ਹੈਰਾਨ ਕਰਨ ਵਾਲੇ ਤੱਥ

On Punjab

ਚਿਹਰੇ ਦੀ ਵੱਧਦੀ ਚਰਬੀ ਤੋਂ ਛੁਟਕਾਰਾ ਦਿਵਾਉਣਗੇ ਇਹ ਘੇਰਲੂ ਨੁਸਖੇFACEBOOKTWITTERGOOGLE

On Punjab

ਛੋਟੇ ਬੱਚਿਆਂ ਦੇ ਦੰਦਾਂ ਨੂੰ ਖ਼ਰਾਬ ਕਰਦਾ ਹੈ ਰਾਤ ਦਾ ਦੁੱਧ,ਜਾਣੋ ਵਜ੍ਹਾ

On Punjab