70.23 F
New York, US
May 21, 2024
PreetNama
ਖਾਸ-ਖਬਰਾਂ/Important News

ਦੇਸ਼ ਦੇ ਸਾਂਸਦਾਂ ‘ਚੋਂ ਸਭ ਤੋਂ ਜ਼ਿਆਦਾ ਵਧੀ ਹਰਸਿਮਰਤ ਕੌਰ ਦੀ ਜਾਇਦਾਦ

ਪੰਜਾਬ ਦੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਦੀ ਜਾਇਦਾਦ ਵਿੱਚ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦੇ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਵੱਧ ਵਾਧਾ ਹੋਇਆ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਦੀ ਜਾਇਦਾਦ ਵਿੱਚ 2009 ਤੋਂ 2019 ਤੱਕ 261% ਦਾ ਵਾਧਾ ਹੋਇਆ ਹੈ। ਇਹਨਾਂ ਦਸ ਸਾਲਾਂ ਵਿੱਚ ਉਸਦੀ ਚੱਲ ਅਤੇ ਅਚੱਲ ਜਾਇਦਾਦ 60.99 ਕਰੋੜ ਤੋਂ ਵਧ ਕੇ 217.99 ਕਰੋੜ ਹੋ ਗਈ ਹੈ।

ਏਡੀਆਰ (ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ) ਅਤੇ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ 71 ਸੰਸਦ ਮੈਂਬਰਾਂ ਦੀ ਸਵੈ-ਘੋਸ਼ਿਤ ਜਾਇਦਾਦ ਦੇ ਤੁਲਨਾਤਮਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਹਰਸਿਮਰਤ ਕੌਰ ਦੇਸ਼ ਦੇ ਟਾਪ-10 ਸੰਸਦ ਮੈਂਬਰਾਂ ‘ਚ ਜਾਇਦਾਦ ਦੇ ਵਾਧੇ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਹੈ।

2009 ਦੀਆਂ ਲੋਕ ਸਭਾ ਚੋਣਾਂ ਵੇਲੇ ਕੌਰ ਦੀ ਕੁੱਲ ਜਾਇਦਾਦ 60 ਕਰੋੜ 31 ਲੱਖ 135 ਰੁਪਏ ਸੀ ਜੋ 2014 ਵਿੱਚ ਵੱਧ ਕੇ 1 ਅਰਬ 8 ਕਰੋੜ 16 ਲੱਖ 64 ਹਜ਼ਾਰ 910 ਰੁਪਏ ਹੋ ਗਈ। ਇਸੇ ਤਰ੍ਹਾਂ ਆਪਣੀ ਜਾਇਦਾਦ ਵਿੱਚ 157.68 ਕਰੋੜ ਰੁਪਏ ਦੇ ਵਾਧੇ ਤੋਂ ਬਾਅਦ 2019 ਵਿੱਚ ਕੁੱਲ ਜਾਇਦਾਦ 2 ਅਰਬ 17 ਕਰੋੜ 99 ਲੱਖ ਰੁਪਏ ਤੱਕ ਪਹੁੰਚ ਗਈ।

Related posts

ਟਰੰਪ ਨੇ ਕੀਤਾ ਟਵੀਟ ਕਿਹਾ ਇੰਡੀਆ ਜਾਣ ਅਤੇ ਪੀਐਮ ਮੋਦੀ ਨੂੰ ਮਿਲਣ ਦੀ ਹੈ ਉਡੀਕ

On Punjab

ਪਾਕਿ ‘ਚ ਵੀ ਹੜ੍ਹਾਂ ਦਾ ਕਹਿਰ, ਭਾਰਤ ‘ਤੇ ਮੜ੍ਹੇ ਇਲਜ਼ਾਮ

On Punjab

ਪਾਕਿਸਤਾਨ ਅਦਾਲਤ ਵੱਲੋਂ ਲੈਕਚਰਾਰ ਜੁਨੈਦ ਹਫ਼ੀਜ਼ ਨੂੰ ਸਜ਼ਾ-ਏ-ਮੌਤ

On Punjab