77.58 F
New York, US
August 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੂਜੀ ਵਿਸ਼ਵ ਜੰਗ ਦੌਰਾਨ ਸਿੰਗਾਪੁਰ-ਮਲਾਇਆ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਯਾਦ ਕੀਤਾ ਗਿਆ

ਸਿੰਗਾਪੁਰ: ਸਿੰਗਾਪੁਰ ਦੇ ਇਕ ਮੰਤਰੀ ਅਤੇ ਭਾਰਤ ਸਮੇਤ ਸੱਤ ਰਾਸ਼ਟਰਮੰਡਲ ਦੇਸ਼ਾਂ ਦੇ ਹਾਈ ਕਮਿਸ਼ਨਰ ਦੂਜੀ ਵਿਸ਼ਵ ਜੰਗ ਦੌਰਾਨ ਸਿੰਗਾਪੁਰ-ਮਲਾਇਆ ਦੀ ਰੱਖਿਆ ਦੌਰਾਨ ਅਪਣੀਆਂ ਸ਼ਹੀਦੀਆਂ ਦੇਣ ਵਾਲੇ ਸਿੱਖ ਫ਼ੌਜੀਆਂ ਨੂੰ ਯਾਦ ਕਰਨ ਲਈ ਐਤਵਾਰ ਨੂੰ ਇੱਥੇ ਸਿੱਖਾਂ ਨਾਲ ਸ਼ਾਮਲ ਹੋਏ। ਉਸ ਸਮੇਂ ਦੇ ਅਣਵੰਡੇ ਪੰਜਾਬ ਦੇ ਭਾਈਚਾਰਿਆਂ ਤੋਂ ਭਰਤੀ ਕੀਤੇ ਗਏ 3,318 ਸ਼ਹੀਦ ਫ਼ੌਜੀਆਂ ਦੀਆਂ ਜਾਨਾਂ ਅਤੇ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਕ੍ਰੰਜੀ ਜੰਗੀ ਮੈਮੋਰੀਅਲ ਵਿਖੇ ਇਕ ਯਾਦਗਾਰੀ ਦਿਵਸ ‘ਮੈਮੋਰੀਅਲ ਸਰਵਿਸ’ ਰੱਖੀ ਗਈ, ਜਿਨ੍ਹਾਂ ਨੇ ਜਾਪਾਨੀ ਫੌਜਾਂ ਵਿਰੁਧ ਸਿੰਗਾਪੁਰ ਅਤੇ ਮਲਾਇਆ ਦੀ ਰੱਖਿਆ ਕੀਤੀ ਸੀ। ਸੀਨੀਅਰ ਰਾਜ ਮੰਤਰੀ ਮੁਰਲੀ ਪਿੱਲਈ ਨੇ ‘ਮੈਮੋਰੀਅਲ ਸਰਵਿਸ’ ਅਤੇ ਪੂਰਬੀ ਤੱਟ ਉਤੇ ਤਤਕਾਲੀ ਪ੍ਰਵਾਸੀ ਸਿੱਖਾਂ ਵਲੋਂ ਬਣਾਏ ਗਏ ਗੁਰਦੁਆਰਾ ਸਾਹਿਬ ਦੇ 100 ਸਾਲ ਪੂਰੇ ਹੋਣ ਦੇ ਜਸ਼ਨ ਵਿਚ ਲਗਭਗ 400 ਭਾਈਚਾਰੇ ਦੇ ਮੈਂਬਰਾਂ ਅਤੇ ਨੇਤਾਵਾਂ ਨਾਲ ਸ਼ਾਮਲ ਹੋਏ।

ਬਰਤਾਨੀਆਂ, ਆਸਟਰੇਲੀਆ, ਮਲੇਸ਼ੀਆ, ਭਾਰਤ, ਨਿਊਜ਼ੀਲੈਂਡ, ਕੈਨੇਡਾ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰਾਂ ਨੇ ਦੂਜੇ ਵਿਸ਼ਵ ਜੰਗ ਦਾ ਹਿੱਸਾ ਬਣੇ ਸਾਰੇ ਦੇਸ਼ਾਂ ਨੇ ਕ੍ਰਾਂਜੀ ਵਾਰ ਮੈਮੋਰੀਅਲ ਉਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਸਿੰਗਾਪੁਰ ’ਚ ਭਾਰਤੀ ਹਾਈ ਕਮਿਸ਼ਨਰ ਸ਼ਿਲਪਕ ਅੰਬੁਲੇ ਨੇ ਇਸ ਨੂੰ ‘ਬਹੁਤ ਹੀ ਯਾਦਗਾਰੀ ਅਤੇ ਮਹੱਤਵਪੂਰਨ ਘਟਨਾ’ ਦਸਦੇ ਹੋਏ ਸਿੰਗਾਪੁਰ ਅਤੇ ਮਲਾਇਆ ਦੇ ਪੁਨਰ ਵਿਕਾਸ ’ਚ ਮਾਰੇ ਗਏ ਫ਼ੌਜੀਆਂ ਅਤੇ ਭਾਰਤੀ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ।

100 ਸਾਲ ਪਹਿਲਾਂ ਸਿੰਗਾਪੁਰ ਵਿਚ ਰਹਿ ਰਹੇ ਤਤਕਾਲੀ ਸਿੱਖਾਂ ਵਲੋਂ ਸਥਾਪਤ ਕੀਤੇ ਗਏ ਪ੍ਰਦੇਸ਼ ਖਾਲਸਾ ਧਰਮ ਦੀਵਾਨ (ਪੀ.ਕੇ.ਡੀ.ਡੀ.) ਦੇ ਸਕੱਤਰ ਰਵਿੰਦਰਪਾਲ ਸਿੰਘ ਨੇ ਕਿਹਾ, ‘‘ਉਨ੍ਹਾਂ ਦਾ ਯੋਗਦਾਨ ਸਿੱਖ ਅਤੇ ਵਿਸ਼ਵ ਇਤਿਹਾਸ ਦੋਹਾਂ ਵਿਚ ਇਕ ਸਥਾਈ ਅਧਿਆਇ ਹੈ।’’ਉਨ੍ਹਾਂ ਕਿਹਾ ਕਿ ਪੀ.ਕੇ.ਡੀ.ਡੀ. ਵਲੋਂ ਹਰ ਸਾਲ ਯਾਦਗਾਰੀ ਸੇਵਾ ਕੀਤੀ ਜਾਂਦੀ ਹੈ ਪਰ ਇਸ ਸਾਲ ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਦੇ ਵੱਡੇ ਜਸ਼ਨਾਂ ਦੇ ਹਿੱਸੇ ਵਜੋਂ ਇਸ ਨੂੰ ਇਕ ਵੱਡਾ ਸਮਾਗਮ ਬਣਾਇਆ ਗਿਆ ਹੈ। ਇਨ੍ਹਾਂ ਜਸ਼ਨਾਂ ਵਿਚ ਗੱਤਕਾ, ਸਿੱਖ ਮਾਰਸ਼ਲ ਆਰਟ ਪ੍ਰਦਰਸ਼ਨ, ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਬੈਗ-ਪਾਈਪਰਾਂ ਅਤੇ ਢੋਲ ਵਜਾਉਣ ਵਾਲਿਆਂ ਵਲੋਂ ਪੇਸ਼ਕਾਰੀ ਸ਼ਾਮਲ ਸੀ। ਮ੍ਰਿਤਕ ਫ਼ੌਜੀਆਂ ਦੇ ਸਨਮਾਨ ਵਜੋਂ ‘ਲਾਸਟ ਪੋਸਟ’ ਦਾ ਬਿਗਲ ਵਜਾਇਆ ਗਿਆ ਸੀ। ਸ਼ਹਿਰ ’ਚ ਰਹਿੰਦੇ 13,000 ਸਿੱਖ ਅਤੇ ਸੱਤ ਗੁਰਦੁਆਰਿਆਂ ਦੀ ਤਰਫੋਂ ਬੋਲਦਿਆਂ ਰਵਿੰਦਰ ਸਿੰਘ ਨੇ ਲੰਗਰ ਰਾਹੀਂ ਕਮਜ਼ੋਰ ਕਿਸਮਤ ਵਾਲੇ ਲੋਕਾਂ ਨੂੰ ਨਿਰੰਤਰ ਸਮਾਜਕ ਅਤੇ ਸਵੈ-ਸੇਵੀ ਸੇਵਾ (ਸੇਵਾ) ਦੇਣ ਉਤੇ ਜ਼ੋਰ ਦਿਤਾ।

Related posts

‘‘ਪਤਾ ਨਹੀਂ, ਅਜੇ ਤੱਕ ਨਤੀਜੇ ਨਹੀਂ ਦੇਖੇ’’: ਪ੍ਰਿਅੰਕਾ ਗਾਂਧੀ

On Punjab

Fear of terrorist conspiracy : ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ ‘ਤੇ ਧਮਾਕੇ ਤੋਂ ਬਾਅਦ ਮਚੀ ਭੱਜ-ਦੌੜ, ATS ਨੇ ਸ਼ੁਰੂ ਕੀਤੀ ਜਾਂਚ

On Punjab

ਭਾਜਪਾ ਨੂੰ ਕੈਂਪ ਲਗਾਉਣ ਤੋਂ ਰੋਕਣ ਦਾ ਮਾਮਲਾ ਭਖਿਆ

On Punjab