70.23 F
New York, US
May 21, 2024
PreetNama
ਖਾਸ-ਖਬਰਾਂ/Important News

ਦੁਬਈ ‘ਚ ਭਾਰਤੀ ਨੇ ਕੀਤਾ ਨੇਕ ਕੰਮ, ਫਸੇ ਲੋਕਾਂ ਨੂੰ ਘਰ ਭੇਜਣ ਲਈ ਖਰੀਦੀਆਂ ਟਿਕਟਾਂ

ਨਵੀਂ ਦਿੱਲੀ: ਮੰਗਲਵਾਰ ਨੂੰ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਦੁਬਈ ਸਥਿਤ ਇੱਕ ਭਾਰਤੀ ਕਾਰੋਬਾਰੀ ਨੇ ਦੇਸ਼ ਵਾਪਸ ਜਾਣ ਲਈ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 13 ਕੈਦੀਆਂ ਲਈ ਜਹਾਜ਼ ਦੀਆਂ ਟਿਕਟਾਂ ਖਰੀਦੀਆਂ ਹਨ। ਇਹ ਕੈਦੀ ਪਾਕਿਸਤਾਨ, ਬੰਗਲਾਦੇਸ਼, ਯੂਗਾਂਡਾ, ਅਫਗਾਨਿਸਤਾਨ, ਨਾਈਜੀਰੀਆ, ਚੀਨ ਤੇ ਇਥੋਪੀਆ ਦੇ ਹਨ। ਇਨ੍ਹਾਂ ਕੈਦੀਆਂ ਨੂੰ ਸੋਮਵਾਰ ਜੇਲ੍ਹ ਦੀ ਸਜ਼ਾ ਪੂਰੀ ਹੋਣ ‘ਤੇ ਰਿਹਾਅ ਕੀਤਾ ਗਿਆ।

ਪਹਿਲ ਇੰਟਰਨੈਸ਼ਨਲ ਟਰਾਂਸਪੋਰਟ ਦੇ ਚੇਅਰਮੈਨ, ਪ੍ਰਬੰਧ ਨਿਰਦੇਸ਼ਕ ਤੇ ਪੀਸੀਟੀ ਹਿਊਮੈਨਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੇ ਦੱਸਿਆ, “ਬਦਕਿਸਮਤੀ ਨਾਲ ਇਹ ਲੋਕ ਆਪਣੀਆਂ ਹਵਾਈ ਟਿਕਟਾਂ ਦਾ ਭੁਗਤਾਨ ਨਹੀਂ ਕਰ ਸਕੇ। ਦੁਬਈ ਪੁਲਿਸ ਪੀਸੀਟੀ ਮਾਨਵਤਾ ਨਾਲ ਖੂਨਦਾਨ ਮੁਹਿੰਮਾਂ ਸਮੇਤ ਕਈ ਚੈਰੀਟੇਬਲ ਗਤੀਵਿਧੀਆਂ ‘ਤੇ ਕੰਮ ਕਰਦੀ ਹੈ। ਹੁਣ, ਅਸੀਂ ਵੱਖ-ਵੱਖ ਦੇਸ਼ਾਂ ਦੇ 13 ਲੋਕਾਂ ਨੂੰ ਯਾਤਰਾ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਤਾਂ ਕਿ ਉਹ ਆਪਣੇ ਪਰਿਵਾਰਾਂ ਨਾਲ ਮਿਲਣ ਲਈ ਘਰ ਜਾ ਸਕਣ।”

ਉਨ੍ਹਾਂ ਅੱਗੇ ਕਿਹਾ, “ਪੁਲਿਸ ਅਧਿਕਾਰੀਆਂ ਨੇ ਸਾਨੂੰ ਕੈਦੀਆਂ ਦੇ ਨਾਵਾਂ ਦੀ ਸੂਚੀ ਦਿੱਤੀ। ਬਹੁਤੇ ਦੋਸ਼ੀਆਂ ਨੂੰ ਮਾਮੂਲੀ ਅਪਰਾਧ ਕਰਨ ਲਈ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਸੀ।” ਸਲਾਰੀਆ ਮੁਤਾਬਕ ਦੁਬਈ ਪੁਲਿਸ ਇਸ ਯਤਨ ਵਿੱਚ ਬਹੁਤ ਸਹਾਇਤਾ ਕਰ ਰਹੀ ਸੀ।

Related posts

ਅਮਰੀਕਾ ‘ਚ ਪੰਜਾਬੀ ਦਾ ਕਾਰਾ, ਸਮਲਿੰਗੀਆਂ ਦੀ ਪਰੇਡ ‘ਚ ਬੰਦੂਕ ਦੀ ਦਹਿਸ਼ਤ

On Punjab

ਭਾਰਤ-ਪਾਕਿ ਦੀ ਸਰਹੱਦ ‘ਤੇ ਜੰਗ, ਭਾਰਤ ਵੱਲੋਂ 5 ਜਵਾਨ ਮਾਰਨ ਦਾ ਦਾਅਵਾ ਰੱਦ

On Punjab

ਬੱਬੂ ਮਾਨ ਤੋਂ ਗੁਰਪ੍ਰੀਤ ਘੁੱਗੀ ਪੰਜਾਬੀ ਸਿਤਾਰਿਆਂ ਨੇ ਦਿੱਤੀ ਮਾਂ ਬੋਲੀ ਦਿਵਸ ਦੀ ਵਧਾਈ, ਬੋਲੇ- ‘ਸਾਨੂੰ ਮਾਣ ਪੰਜਾਬੀ ਹੋਣ ਦਾ’

On Punjab