ਕੋਰੋਨਾਵਾਇਰਸ (Coronaviurs) ਨੇ ਪੂਰੀ ਦੁਨੀਆ ‘ਚ ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਹਰ ਰੋਜ਼ ਡੇਢ ਲੱਖ ਨਵੇਂ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਵਰਲਡਮੀਟਰ ਦੇ ਅਨੁਸਾਰ, ਪੂਰੇ ਵਿਸ਼ਵ ਵਿੱਚ ਇੱਕ ਕਰੋੜ 4 ਲੱਖ ਲੋਕ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਹਾਲਾਂਕਿ 56 ਲੱਖ ਤੋਂ ਵੱਧ ਲੋਕ ਵੀ ਠੀਕ ਹੋ ਗਏ ਹਨ। ਦੁਨੀਆ ਦੇ 70 ਪ੍ਰਤੀਸ਼ਤ ਕੋਰੋਨਾ ਮਾਮਲੇ ਸਿਰਫ 12 ਦੇਸ਼ਾਂ ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 72 ਲੱਖ ਤੋਂ ਜ਼ਿਆਦਾ ਹੈ।
ਦੁਨੀਆਂ ਵਿਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ
ਅਮਰੀਕਾ: ਕੇਸ – 2,681,527, ਮੌਤ – 128,774
ਬ੍ਰਾਜ਼ੀਲ: ਕੇਸ – 1,370,488, ਮੌਤ – 58,385
ਰੂਸ: ਕੇਸ – 641,156, ਮੌਤ – 9,166
ਭਾਰਤ: ਕੇਸ – 567,536, ਮੌਤ – 16,904
ਯੂਕੇ: ਕੇਸ – 311,965, ਮੌਤ – 43,575
ਸਪੇਨ: ਕੇਸ – 296,050, ਮੌਤ – 28,346

ਪੇਰੂ: ਕੇਸ – 282,365, ਮੌਤ – 9,504
ਚਿਲੀ: ਕੇਸ – 275,999, ਮੌਤ – 5,575
ਇਟਲੀ: ਕੇਸ – 240,436, ਮੌਤ – 34,744
ਇਰਾਨ: ਕੇਸ – 225,205, ਮੌਤ – 10,670

