61.48 F
New York, US
May 21, 2024
PreetNama
ਰਾਜਨੀਤੀ/Politics

ਦਿੱਲੀ ਸਰਕਾਰ ਨੇ ਤਾਲਾਬੰਦੀ ਦੇ ਦੂਸਰੇ ਦਿਨ ਇਹਨਾਂ ਚੀਜ਼ਾਂ ‘ਚ ਦਿੱਤੀ ਢਿੱਲ

lockdown over coronavirus delhi: ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਵਿਚਕਾਰ ਤਾਲਾਬੰਦੀ ਦੇ ਦੂਜੇ ਦਿਨ, ਦਿੱਲੀ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਅਤੇ ਫੈਕਟਰੀਆਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ 24 ਘੰਟੇ ਕੰਮ ਕਰਨ ਦੀ ਆਗਿਆ ਹੈ। ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਅਨਿਲ ਬੈਜਲ ਨੇ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਦਿੱਲੀ ਵਿੱਚ 36 ਕੇਸ ਸਾਹਮਣੇ ਆਏ ਹਨ, ਇੱਕ ਕੇਸ ਪਿੱਛਲੇ 24 ਘੰਟਿਆਂ ਵਿੱਚ ਵਧਿਆ ਹੈ। ਉਹ ਲੋਕ ਜਿਹੜੇ ਹੁਣ ਆਪਣੇ ਘਰਾਂ ਵਿੱਚ ਨਹੀਂ ਰਹਿ ਰਹੇ ਹਨ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਤੱਕ ਬਹੁਤ ਮਹੱਤਵਪੂਰਨ ਨਾ ਹੋਵੇ ਉਨ੍ਹਾਂ ਸਮਾਂ ਘਰੋਂ ਨਾ ਨਿਕਲੋ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ, ਅਸੀਂ ਈ-ਪਾਸ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ 1031ਤੇ ਕਾਲ ਕਰੋ ਤਾ ਵਟਸਐਪ ‘ਤੇ ਤੁਹਾਡੇ ਕੋਲ ਪਾਸ ਆ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਡੀਐਮ, ਡੀਸੀਪੀ ਨੂੰ ਕਿਹਾ ਗਿਆ ਹੈ ਕਿ ਸਬਜ਼ੀ, ਕਰਿਆਨੇ ਦੀਆਂ ਅਤੇ ਰਾਸ਼ਨ ਦੁਕਾਨਾਂ ਖੋਲ੍ਹਣੀਆਂ ਹਨ ਅਤੇ ਇੱਥੇ ਚੀਜ਼ਾਂ ਰੱਖਣੀਆਂ ਹਰ ਐਸਡੀਐਮ ਅਤੇ ਏਸੀਪੀ ਦੀ ਜ਼ਿੰਮੇਵਾਰੀ ਹੋਵੇਗੀ। ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇ ਸੜਕ ‘ਤੇ, ਕੋਈ ਦੁੱਧ ਵਾਲਾ ਦੁੱਧ ਲੈ ਕੇ ਜਾ ਰਿਹਾ ਹੈ ਜਾਂ ਕੋਈ ਸਬਜ਼ੀ ਲੈ ਜਾ ਰਿਹਾ ਹੈ, ਜਾਂ ਕੋਈ ਬੁਨਿਆਦੀ ਜ਼ਰੂਰਤਾਂ ਦਾ ਸਮਾਨ ਲੈ ਕੇ ਜਾ ਰਿਹਾ ਹੈ ਅਤੇ ਉਸ ਕੋਲ ਪਾਸ ਨਹੀਂ ਹੈ, ਤਾਂ ਉਸ ਨੂੰ ਆਗਿਆ ਦਿੱਤੀ ਜਾਵੇ। ਹੋਮ ਡਿਲਿਵਰੀ ਦੀ ਫੂਡ ਚੇਨ ਨੂੰ ਸਪਲਾਈ ਕਰਨ ਦੀ ਆਗਿਆ ਹੈ।

ਉਨ੍ਹਾਂ ਦੇ ਕਰਮਚਾਰੀਆਂ ਦੇ ਆਈਡੀ ਕਾਰਡ ਪ੍ਰਮਾਣ ਮੰਨੇ ਜਾਣਗੇ। ਦੁਕਾਨਾਂ ਜਾਂ ਫੈਕਟਰੀਆਂ ਜੋ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਕਰਦੀਆਂ ਹਨ 24 ਘੰਟੇ ਕੰਮ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਮੁਹੱਲਾ ਕਲੀਨਿਕ ਦੇ ਡਾਕਟਰ ਉਸਦੀ ਪਤਨੀ ਅਤੇ ਧੀ ਨੂੰ ਕੋਰੋਨਾ ਵਾਇਰਸ ਹੋਇਆ ਹੈ ਜੋ ਦੁੱਖ ਦੀ ਗੱਲ ਹੈ। ਇੱਕ ਅਫਵਾਹ ਹੈ ਕਿ ਸਾਰੇ ਮੁਹੱਲਾ ਕਲੀਨਿਕ ਬੰਦ ਕੀਤੇ ਜਾ ਰਹੇ ਹਨ। ਅਸੀਂ ਮੁਹੱਲਾ ਕਲੀਨਿਕ ਬੰਦ ਨਹੀਂ ਕਰ ਰਹੇ ਕਿਉਂਕਿ ਜੇ ਮੁਹੱਲਾ ਕਲੀਨਿਕ ਬੰਦ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਬਹੁਤ ਵੱਡੇ ਹਸਪਤਾਲਾਂ ਵਿੱਚ ਜਾਣਾ ਪਏਗਾ ਤਾਂ ਇਸ ਲਈ ਮੁਹੱਲਾ ਕਲੀਨਿਕ ਖੁਲ੍ਹੇ ਰਹਿਣਗੇ ਪਰ ਉਥੇ ਅਸੀਂ ਪੂਰੀ ਸਾਵਧਾਨੀ ਵਰਤਾਂਗੇ। ਸਾਡੇ ਡਾਕਟਰ ਵੀ ਪੂਰੀ ਸਾਵਧਾਨੀ ਵਰਤਣਗੇ।

Related posts

Farmer Protests: ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਛਾਏ ਹਨ ਪ੍ਰਧਾਨ ਮੰਤਰੀ ਮੋਦੀ

On Punjab

1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਹੈਰਿਸ

On Punjab

19 ਸਾਲਾਂ ‘ਚ ਪਹਿਲੀ ਵਾਰ ਹਰਿਆਣਾ ‘ਚ ਸਭ ਤੋਂ ਘੱਟ ਵੋਟਿੰਗ

On Punjab