PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਵਿੱਚ ਯਮੁਨਾ ’ਚ ਪਾਣੀ ਦਾ ਪੱਧਰ ਵਧਿਆ

ਨਵੀਂ ਦਿੱਲੀ- ਇੱਥੇ ਅੱਜ ਦੁਪਹਿਰ ਇੱਕ ਵਜੇ ਤੱਕ ਪੁਰਾਣੇ ਰੇਲਵੇ ਪੁਲ (ਓਆਰਬੀ) ’ਤੇ ਯਮੁਨਾ ਨਦੀ ਦਾ ਪੱਧਰ 207 ਮੀਟਰ ਤੱਕ ਵਧਣ ਕਾਰਨ ਨੀਵੇਂ ਹੜ੍ਹ ਵਾਲੇ ਇਲਾਕਿਆਂ ਤੋਂ 7,500 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ 25 ਥਾਵਾਂ ’ਤੇ ਬਣਾਏ ਗਏ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ, ‘‘ਪੰਜ ਜ਼ਿਲ੍ਹਿਆਂ ਪੂਰਬ, ਉੱਤਰ, ਦੱਖਣ-ਪੂਰਬ, ਉੱਤਰ-ਪੂਰਬ ਅਤੇ ਮੱਧ ਤੋਂ 7,500 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਨੂੰ 25 ਥਾਵਾਂ ’ਤੇ ਬਣੇ ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਤੰਬੂ, ਸਕੂਲ ਆਦਿ ਸ਼ਾਮਲ ਹਨ।

ਦਿੱਲੀ ਵਿੱਚ ਯਮੁਨਾ ਨਦੀ ਮੰਗਲਵਾਰ ਨੂੰ ਖਤਰੇ ਦੇ ਨਿਸ਼ਾਨ ਤੋਂ ਟੱਪ ਗਈ ਸੀ ਅਤੇ ਇੱਥੇ ਪਾਣੀ ਦਾ ਪੱਧਰ 206.03 ਮੀਟਰ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਲਗਾਤਾਰ ਵਧ ਰਿਹਾ ਹੈ।

ਜਿਵੇਂ-ਜਿਵੇਂ ਪਾਣੀ ਦਾ ਪੱਧਰ ਵਧਿਆ, ਜ਼ਿਲ੍ਹਾ ਅਧਿਕਾਰੀਆਂ ਵੱਲੋਂ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੱਢਿਆ ਗਿਆ ਅਤੇ ਓਆਰਬੀ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।

ਸੈਂਟਰਲ ਫਲੱਡ ਕੰਟਰੋਲ ਰੂਮ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਪਾਣੀ ਦੇ ਪੱਧਰ ਵਿੱਚ ਵਾਧੇ ਦਾ ਕਾਰਨ ਮੁੱਖ ਤੌਰ ’ਤੇ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਹਰ ਘੰਟੇ ਛੱਡੇ ਜਾਣ ਵਾਲੇ ਪਾਣੀ ਦੀ ਉੱਚ ਪੱਧਰੀ ਮਾਤਰਾ ਹੈ। ਪੂਰਵ ਅਨੁਮਾਨ ਪਾਣੀ ਦੇ ਪੱਧਰ ਵਿੱਚ ਹੋਰ ਵਾਧੇ ਦਾ ਸੰਕੇਤ ਦਿੰਦਾ ਹੈ।’’

ਨਦੀ ਵਿੱਚ ਸਵੇਰੇ 8 ਵਜੇ ਹਥਨੀਕੁੰਡ ਬੈਰਾਜ ਤੋਂ 1.62 ਲੱਖ ਕਿਊਸਿਕ ਅਤੇ ਵਜ਼ੀਰਾਬਾਦ ਬੈਰਾਜ ਤੋਂ 1.38 ਲੱਖ ਕਿਊਸਿਕ ਪਾਣੀ ਛੱਡਿਆ ਗਿਆ।

Related posts

Vaccination in India: ਕੋਵੈਕਸਿਨ ‘ਚ ਕੋਰੋਨਾ ਦੇ ਭਾਰਤੀ ਵੈਰੀਏਂਟ ‘B.1.617’ ਨੂੰ ਬੇਅਸਰ ਕਰਨ ਦੀ ਤਾਕਤ, ਜਾਣੋ-ਯੂਐੱਸ ਐਕਸਪਰਟ ਦੀ ਰਾਏ

On Punjab

Children’s Day 2023 : ਕਿਉਂ ਮਨਾਇਆ ਜਾਂਦਾ ਹੈ ਬਾਲ ਦਿਵਸ, ਇੱਥੋਂ ਜਾਣੋ ਇਸਦਾ ਇਤਿਹਾਸ ਅਤੇ ਮਹੱਤਵ

On Punjab

ਮਹਾਰਾਸ਼ਟਰ ‘ਚ ਠਾਕਰੇ ਸਰਕਾਰ, ਬੀਜੇਪੀ ਆਊਟ

On Punjab