17.2 F
New York, US
January 25, 2026
PreetNama
ਰਾਜਨੀਤੀ/Politics

ਦਿੱਲੀ ਪੁਲਿਸ ਦੀ ਸਲਾਹ ਮਗਰੋਂ ਕੈਪਟਨ ਨੇ ਬਦਲਿਆ ਐਕਸ਼ਨ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪੁਲਿਸ ਦੀ ਸਲਾਹ ਮਗਰੋਂ ਹੁਣ ਰਾਜਘਾਟ ਦੀ ਥਾਂ ‘ਤੇ ਜੰਤਰ ਮੰਤਰ ਵਿਖੇ ਧਰਨਾ ਦੇਣਗੇ। ਕੈਪਟਨ ਅਮਰਿੰਦਰ ਸਿੰਘ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਰਾਜਘਾਟ ਵਿਖੇ ਸਰਧਾਂਜਲੀ ਵਿਖੇ ਦੇਣ ਤੋਂ ਬਾਅਦ ਜੰਤਰ ਮੰਤਰ ਜਾਣਗੇ।

ਮੁੱਖ ਮੰਤਰੀ ਨੇ ਮੰਗਲਵਾਰ ਐਲਾਨ ਕੀਤਾ ਸੀ ਕਿ ਇਹ ਬੁੱਧਵਾਰ ਨੂੰ ਰਾਜਘਾਟ ਵਿਖੇ ਕਾਂਗਰਸੀ ਵਿਧਾਇਕਾਂ ਦੇ ਧਰਨੇ ਦੀ ਅਗਵਾਈ ਕਰਨਗੇ। ਕਿਸਾਨ ਅੰਦੋਲਨ ਕਾਰਨ ਕੇਂਦਰ ਵੱਲੋਂ ਮਾਲ ਗੱਡੀਆਂ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰਨ ‘ਤੇ ਸੂਬੇ ‘ਚ ਬਿਜਲੀ ਸੰਕਟ ਤੇ ਜ਼ਰੂਰੀ ਸਪਲਾਈ ਦੇ ਹਾਲਾਤਾਂ ਨੂੰ ਉਜਾਗਰ ਕਰਨਗੇ।ਕੈਪਟਨ ਨੇ ਕਿਹਾ ਸੀ ਪੰਜਾਬ ‘ਚ ਮਾਲ ਗੱਡੀਆਂ ਦੀ ਆਮਦ ਰੋਕਣ ਕਾਰਨ ਪੰਜਾਬ ‘ਚ ਕੋਲਾ, ਯੂਰੀਆ ਤੇ ਡੀਏਪੀ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਖਤਮ ਹੋ ਚੁੱਕੀ ਹੈ। ਇਸ ਕਾਰਨ ਉਨ੍ਹਾਂ ਧਰਨਾ ਦੇਣ ਦਾ ਫੈਸਲਾ ਲਿਆ ਸੀ। ਕੈਪਟਨ ਨੇ ਕਿਹਾ ਦਿੱਲੀ ‘ਚ ਧਾਰਾ 144 ਲਾਗੂ ਹੈ ਇਸ ਲਈ ਪਾਰਟੀ ਦੇ ਵਿਧਾਇਕ ਚਾਰ ਬੈਚ ਬਣਾ ਕੇ ਧਰਨੇ ਵਾਲੀ ਥਾਂ ‘ਤੇ ਜਾਣਗੇ ਤੇ ਉਹ ਪਹਿਲੇ ਬੈਚ ਦੀ ਅਗਵਾਈ ਕਰਨਗੇ।

Related posts

ਵਿਦੇਸ਼ ਫੰਡਾਂ ਦੀ ਨਿਕਾਸੀ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

On Punjab

ਰਾਮ ਮੰਦਰ ਸਮਾਗਮ ਨੂੰ ਲੈ ਕੇ ਕਾਂਗਰਸ ‘ਚ ਤਕਰਾਰ, ਇਕ ਹੋਰ ਆਗੂ ਨੇ ਕਿਹਾ- ਹਾਈਕਮਾਂਡ ਦਾ ਫ਼ੈਸਲਾ ਨਿਰਾਸ਼ਾਜਨਕ

On Punjab

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਸਮੇਤ ਇਨ੍ਹਾਂ ਬਜ਼ੁਰਗਾਂ ਨੂੰ ਪਦਮਸ਼੍ਰੀ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ

On Punjab