53.08 F
New York, US
April 29, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਚੋਣਾਂ: ਪ੍ਰਿਯੰਕਾ ਗਾਂਧੀ ਵੱਲੋਂ ਘਰ-ਘਰ ਜਾ ਕੇ ਪ੍ਰਚਾਰ

ਨਵੀਂ ਦਿੱਲੀ-ਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦਿੱਲੀ ਦੇ ਜੰਗਪੁਰਾ ਵਿਧਾਨ ਸਭਾ ਹਲਕੇ ’ਚ ਪਾਰਟੀ ਉਮੀਦਵਾਰ ਫਰਹਾਦ ਸੂਰੀ ਦੀ ਹਮਾਇਤ ’ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਕਾਂਗਰਸ ਨੇ ਪ੍ਰਿਯੰਕਾ ਗਾਂਧੀ ਦੇ ਇਸ ਪ੍ਰਚਾਰ ਦੀਆਂ ਵੀਡੀਓਜ਼ ਐਕਸ ’ਤੇ ਸਾਂਝੀਆਂ ਕੀਤੀਆਂ। ਪਾਰਟੀ ਨੇ ਕਿਹਾ, ‘ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜੰਗਪੁਰਾ ’ਚ ਕਾਂਗਰਸ ਉਮੀਦਵਾਰ ਫਰਹਾਦ ਸੂਰੀ ਦੀ ਹਮਾਇਤ ’ਚ ਘਰ-ਘਰ ਪ੍ਰਚਾਰ ਕੀਤਾ। ਦਿੱਲੀ ਦੀ ਜਨਤਾ ਆਪ-ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੀ ਹੈ ਅਤੇ ਉਹ ਹੁਣ ਸਿਰਫ ਵਿਕਾਸ ਦੀ ਰਾਜਨੀਤੀ ਨੂੰ ਆਪਣੀ ਹਮਾਇਤ ਦੇ ਰਹੀ ਹੈ।’ ਕਾਂਗਰਸ ਨੇ ਕਿਹਾ, ‘ਜਨਤਾ ਦਾ ਭਰੋਸਾ ਕਾਂਗਰਸ ਨਾਲ ਹੈ। ਇਸ ਲਈ ਦਿੱਲੀ ’ਚ ਆ ਰਹੀ ਹੈ ਕਾਂਗਰਸ।’ ਜੰਗਪੁਰਾ ’ਚ ਆਮ ਆਦਮੀ ਪਾਰਟੀ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਉਮੀਦਵਾਰ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਲਈ ਵੋਟਾਂ ਪੰਜ ਫਰਵਰੀ ਨੂੰ ਪੈਣਗੀਆਂ ਤੇ ਚੋਣ ਨਤੀਜੇ 8 ਫਰਵਰੀ ਨੂੰ ਆਉਣਗੇ।

Related posts

ਮਾਂ ਦਾ ਨਾਂ ਸੰਨੀ ਲਿਓਨ, ਪਿਤਾ ਦਾ ਨਾਂ ਇਮਰਾਨ ਹਾਸ਼ਮੀ, ਬਿਹਾਰ ਦੇ ਲੜਕੇ ਦਾ ਐਡਮਿਟ ਕਾਰਡ ਪੜ੍ਹ ਕੇ ਤੁਸੀਂ ਵੀ ਰਹਿ ਜਾਓਗੇ ਹੱਕੇ-ਬੱਕੇ ਬਿਹਾਰ ਦੇ ਮੁਜ਼ੱਫਰਪੁਰ ਦੇ ਇਕ ਵਿਦਿਆਰਥੀ ਦੇ ਐਡਮਿਟ ਕਾਰਡ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਫੋਟੋ ’ਚ ਬੀਏ ਦੀ ਪ੍ਰੀਖਿਆ ਦਾ ਐਡਮਿਟ ਕਾਰਡ ਦੇਖਿਆ ਜਾ ਸਕਦਾ ਹੈ। ਐਡਮਿਟ ਕਾਰਡ ‘ਤੇ ਉਮੀਦਵਾਰ ਦਾ ਨਾਂ ਕੁੰਦਨ ਕੁਮਾਰ ਹੈ। ਹਾਲਾਂਕਿ ਉਸ ‘ਚ ਮਾਪਿਆਂ ਦੇ ਨਾਂ ਪੜ੍ਹ ਕੇ ਹਰ ਕੋਈ ਹੈਰਾਨ ਹੈ।

On Punjab

ਜੇ ਸੀਬੀਆਈ ਫੋਰੈਂਸਿਕ ਤੋਂ ਵੀ ਉੱਪਰ ਹੈ, ਤਾਂ ਕਰਵਾ ਲਓ ਜਾਂਚ

On Punjab

ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖ ‘ਚ ਉੱਠਣ ਵਾਲੇ ਤੂਫ਼ਾਨਾਂ ਦੀ ਸੂਚੀ

On Punjab