25.57 F
New York, US
December 16, 2025
PreetNama
ਸਮਾਜ/Social

ਦਿੱਲੀ-ਐੱਨਸੀਆਰ, ਯੂਪੀ ਸਣੇ ਪੂਰੇ ਉੱਤਰੀ ਭਾਰਤ ‘ਚ ਭੂਚਾਲ ਨਾਲ ਕੰਬੀ ਧਰਤੀ, 30 ਸੈਕੰਡ ਤਕ ਮਹਿਸੂਸ ਕੀਤੇ ਗਏ ਤੇਜ਼ ਝਟਕੇ

ਦਿੱਲੀ-ਐੱਨਸੀਆਰ, ਯੂਪੀ, ਉੱਤਰਾਖੰਡ ਸਣੇ ਪੂਰੇ ਉੱਤਰੀ ਭਾਰਤ ‘ਚ 2.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਚੰਡੀਗੜ੍ਹ ‘ਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ। ਦਿੱਲੀ ਵਿੱਚ ਤੀਬਰਤਾ 5.8 ਮਾਪੀ ਗਈ ਹੈ। ਜਦੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਜ਼ਿਆਦਾਤਰ ਦਫ਼ਤਰਾਂ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ। ਭੂਚਾਲ ਦੇ ਸਮੇਂ ਦਿੱਲੀ ‘ਚ ਮੇਅਰ ਦੀ ਚੋਣ ਪ੍ਰਕਿਰਿਆ ਚੱਲ ਰਹੀ ਸੀ। ਉਥੇ ਮੌਜੂਦ ਲੋਕ ਵੀ ਡਰ ਗਏ। ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਪਹਿਲਾਂ 5 ਜਨਵਰੀ ਨੂੰ ਵੀ ਦਿੱਲੀ ‘ਚ ਭੂਚਾਲ ਆਇਆ ਸੀ। ਭੂਚਾਲ ਦਾ ਕੇਂਦਰ ਨੇਪਾਲ ਦੇ ਕਾਲਕਾ ‘ਚ ਸੀ। ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ‘ਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ।

ਏਐੱਨਆਈ ਅਨੁਸਾਰ ਇਸ ਤੋਂ ਪਹਿਲਾਂ ਨੇਪਾਲ ‘ਚ ਦੁਪਹਿਰ 2.28 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਸਕੇਲ ‘ਤੇ ਤੀਬਰਤਾ 5.8 ਮਾਪੀ ਗਈ ਹੈ।

ਨੇਪਾਲ ਵਿੱਚ ਭੂਚਾਲ ਦਾ ਕੇਂਦਰ

ਇਸ ਦਾ ਕੇਂਦਰ ਨੇਪਾਲ ਤੋਂ 12 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਨਵੇਂ ਸਾਲ ਦੀ ਸ਼ੁਰੂਆਤ ‘ਚ ਦਿੱਲੀ ਅਤੇ ਐਨਸੀਆਰ ‘ਚ 1.9 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਭੂਚਾਲ ਦਾ ਕੇਂਦਰ ਹਰਿਆਣਾ ਸੀ। ਇਸ ਭੂਚਾਲ ਦੀ ਡੂੰਘਾਈ 5 ਕਿਲੋਮੀਟਰ ਸੀ। ਦੱਸ ਦਈਏ ਕਿ ਵੀਰਵਾਰ ਦੇ ਭੂਚਾਲ ਤੋਂ ਪਹਿਲਾਂ ਵੀ 29 ਨਵੰਬਰ 2022 ਨੂੰ ਦਿੱਲੀ ‘ਚ 2.5 ਤੀਬਰਤਾ ਦਾ ਭੂਚਾਲ ਆਇਆ ਸੀ।

ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰਾਖੰਡ ਦੇ ਹਲਦਵਾਨੀ ‘ਚ ਵੀ ਲੋਕ ਘਰਾਂ ਤੋਂ ਬਾਹਰ ਆ ਗਏ। ਉਤਰਾਖੰਡ ਦੇ ਰਿਸ਼ੀਕੇਸ਼ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਾੜੀ ਸੂਬਾ ਹੋਣ ਕਰਕੇ ਇੱਥੇ ਖ਼ਤਰਾ ਜ਼ਿਆਦਾ ਹੈ। ਉੱਤਰਾਖੰਡ ਵਿੱਚ 5.8 ਤੀਬਰਤਾ ਮਾਪੀ ਗਈ ਹੈ। ਪਿਛਲੇ ਸਾਲ ਭਾਰਤ ‘ਚ 400 ਤੋਂ ਵੱਧ ਭੂਚਾਲ ਦਰਜ ਕੀਤੇ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਅੰਦਰ ਮੌਜੂਦ ਊਰਜਾ ਦਾ ਸਿਰਫ 2 ਫ਼ੀਸਦ ਹੀ ਨਿਕਲਿਆ ਹੈ।

Related posts

ਸ਼ਾਟ ਪੁਟਰ ਬਹਾਦਰ ਸਿੰਘ ਸੱਗੂ ਚੁਣ ਗਏ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ

On Punjab

ਵਿਆਹ ਦੇ ਬੰਧਨ ਵਿੱਚ ਬੱਝਣਗੇ ਟੋਕੀਓ ਓਲੰਪਿਕ ਹਾਕੀ ਸਟਾਰ ਮਨਦੀਪ ਸਿੰਘ ਤੇ ਉਦਿਤਾ ਕੌਰ

On Punjab

ਧਮਾਕੇਦਾਰ ਡਾਂਸ ਨੰਬਰਾਂ ਕਾਰਨ ਤਮੰਨਾ ਭਾਟੀਆ ਨੌਜਵਾਨਾਂ ਤੇ ਇੰਟਰਨੈੱਟ ਮੀਡੀਆ ’ਤੇ ਕਰ ਰਹੀ ਹੈ ਰਾਜ, ਪੜ੍ਹੋ ਕਿਸ ਰਣਨੀਤੀ ਨਾਲ ਅੱਗੇ ਵਧ ਰਹੀ ਅੱਗੇ

On Punjab