70.56 F
New York, US
May 18, 2024
PreetNama
ਰਾਜਨੀਤੀ/Politics

ਅੱਤਵਾਦੀ ਪੰਨੂ ਦੀ CM ਮਾਨ ਨੂੰ ਸਿੱਧੀ ਧਮਕੀ; ਬਠਿੰਡਾ ‘ਚ ਤਿਰੰਗਾ ਨਹੀਂ ਆਪਣੀ ਸਿਆਸੀ ਮੌਤ ਦਾ ਝੰਡਾ ਲਹਿਰਾਓਗੇ

 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸ਼ਹਿਰ ਦੇ ਖੇਡ ਸਟੇਡੀਅਮ ‘ਚ ਕੌਮੀ ਝੰਡਾ ਲਹਿਰਾਉਣ ਪੁੱਜ ਰਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਮੰਗਲਵਾਰ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਕਿ ਬਠਿੰਡਾ ‘ਚ ਤੁਸੀਂ ਤਿਰੰਗਾ ਨਹੀਂ ਆਪਣੀ ਸਿਆਸੀ ਮੌਤ ਦਾ ਝੰਡਾ ਲਹਿਰਾਓਗੇ। ਮੰਗਲਵਾਰ ਨੂੰ ਸ਼ਹਿਰ ਦੀ ਐਨਐਫਐਲ ਕਾਲੋਨੀ ਦੀ ਕੰਧ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਕੰਧ, ਮਲੋਟ ਰੋਡ ’ਤੇ ਕਾਲੀ ਭੈਰਵ ਮੰਦਰ ਦੀ ਕੰਧ ਅਤੇ ਸੀਆਈਐਸਐਫ ਕੈਂਪ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।

ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ‘ਚ ਅੱਤਵਾਦੀ ਗੁਰਪਤਵੰਤ ਪੰਨੂ ਨੇ ਕਿਹਾ ਕਿ 26 ਜਨਵਰੀ ਨੂੰ ਜਿੱਥੇ ਭਗਵੰਤ ਮਾਨ ਨੇ ਤਿਰੰਗਾ ਲਹਿਰਾਉਣ ਬਠਿੰਡਾ ਪਹੁੰਚਣਾ ਹੈ, ਉੱਥੇ ਸਾਡੇ ਵੱਲੋਂ ਹਮਲਾ ਕੀਤਾ ਜਾਵੇਗਾ। ਉਥੇ ਆਰਪੀਜੀ ਰੱਖਿਆ ਹੋਇਆ ਹੈ ਤੇ ਰਾਕੇਟ ਵੀ ਚੱਲ ਸਕਦਾ ਸੀ। ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੀਆਈਐਸਐਫ, ਐਨਐਫਐਲ ਕਲੋਨੀ, ਮਹਾਰਾਜਾ ਟੈਕਨੀਕਲ ਯੂਨੀਵਰਸਿਟੀ ਤੇ ਮਲੋਟ ਰੋਡ ’ਤੇ ਸਥਿਤ ਕਾਲੀ ਭੈਰਵ ਪੀਠ ਮੰਦਰ ’ਤੇ ਖਾਲਿਸਤਾਨ ਜ਼ਿੰਦਾਬਾਦ ਅਤੇ ਆਰਪੀਜੀ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।

ਪੰਨੂ ਨੇ ਆਪਣੀ ਵੀਡੀਓ ‘ਚ ਕਿਹਾ ਕਿ ਸੀਆਈਐਸਐਫ ‘ਤੇ ਗ੍ਰੇਨੇਡ ਵੀ ਚੱਲ ਸਕਦਾ ਹੈ ਤੇ ਐਨਐਫਐਲ ਕਲੋਨੀ ਦੀ ਕੰਧ ਉੱਤੇ ਸਲੋਗਨ ਲਿਖਿਆ ਗਿਆ ਕਿ 1995 ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਿਆਸੀ ਮੌਤ ਬਾਰੇ ਨਾਅਰਾ ਲਿਖਿਆ ਗਿਆ ਹੈ। ਇਸ ਤੋਂ ਬਾਅਦ ਉਸ ਨੇ ਮਲੋਟ ਰੋਡ ‘ਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਅਤੇ ਕਾਲੀ ਭੈਰਵ ਪੀਠ ਮੰਦਰ ਦੇ ਬਾਹਰ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ।

ਪੰਨੂੰ ਨੇ ਉਪਰੋਕਤ ਨਾਅਰੇ ਲਿਖ ਕੇ ਮੁੱਖ ਮੰਤਰੀ ਤੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਅਸੀਂ ਨਾਅਰੇ ਲਿਖ ਸਕਦੇ ਹਾਂ ਤਾਂ ਰਾਕੇਟ ਵੀ ਚਲਾ ਸਕਦੇ ਹਾਂ। ਉਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਤਿਰੰਗਾ ਚੁੱਕਣਗੇ ਤਾਂ ਉਹ ਆਪਣੀ ਸਿਆਸੀ ਮੌਤ ਦਾ ਝੰਡਾ ਚੁੱਕਣਗੇ। ਉਸ ਨੇ ਆਪਣੀ ਵੀਡੀਓ ਵਿੱਚ ਬਠਿੰਡਾ ਵਾਸੀਆਂ ਨੂੰ ਧਮਕੀ ਵੀ ਦਿੱਤੀ ਹੈ ਕਿ ਜੇਕਰ ਤੁਸੀਂ 26 ਜਨਵਰੀ ਨੂੰ ਖੇਡ ਸਟੇਡੀਅਮ ‘ਚ ਨਾ ਆਓ ਜੇਕਰ ਆਏ ਤਾਂ ਤੁਸੀਂ ਲੋਕ ਵਿਚਕਾਰ ਪਿਸ ਜਾਓਗੇ। ਪੰਨੂ ਨੇ ਕਿਹਾ ਕਿ ਉਹ ਆਰਪੀਜੀ ਹਮਲਾ ਵੀ ਕਰ ਸਕਦਾ ਹੈ।

ਇਸ ਸਬੰਧੀ ਐਸਐਸਪੀ ਜੇ ਏਲੈਂਚੇਜਿਅਨ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਿੱਥੇ ਕਿਤੇ ਨਾਅਰੇ ਲਿਖੇ ਹੋਏ ਹਨ, ਉੱਥੇ ਪੁਲਿਸ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਾਅਰੇ ਲਿਖਣ ਵਾਲੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਆਸ-ਪਾਸ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ, ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਸਬੰਧੀ ਐਸਐਸਪੀ ਜੇ ਏਲੈਂਚੇਜਿਅਨ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਿੱਥੇ ਕਿਤੇ ਨਾਅਰੇ ਲਿਖੇ ਹੋਏ ਹਨ, ਉੱਥੇ ਪੁਲਿਸ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਾਅਰੇ ਲਿਖਣ ਵਾਲੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਆਸ-ਪਾਸ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ, ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Related posts

Breaking : ਡਰੱਗ ਮਾਮਲੇ ’ਚ ਘਿਰੇ ਸਾਬਕਾ ਮੰਤਰੀ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ

On Punjab

ਜੰਗਲ ‘ਚ ਗੋਰੇ ਨੂੰ ਮੋਦੀ ਨੇ ਇੰਝ ਸਮਝਾਈ ਆਪਣੀ ਹਿੰਦੀ, ਆਪ ਹੀ ਖੋਲ੍ਹਿਆ ਰਾਜ਼

On Punjab

ਬੇਨਾਮੀ ਜਾਇਦਾਦ ਮਾਮਲੇ ’ਚ ਰਾਬਰਟ ਵਾਡਰਾ ਤੋਂ ਆਈਟੀ ਵਿਭਾਗ ਨੇ ਕੀਤੀ ਪੁੱਛਗਿੱਛ, ਦਰਜ ਕਰੇਗੀ ਬਿਆਨ

On Punjab