PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਦਿਲਜੀਤ ਨੇ ਇੰਸਟਾ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ: ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਚਾਰਟਰਡ ਫਲਾਈਟ ਨਾਲ ਕਈ ਮੋਨੋਕ੍ਰੋਮ (ਬਲੈਕ ਐਂਡ ਵਾਈਟ) ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਦਿਲਜੀਤ ਕਾਲੇ ਰੰਗ ਦੇ ਲੰਬੇ ਕੋਟ ਵਿੱਚ ਖਾਸਾ ਫਬ ਰਿਹਾ ਹੈ। ਇਸ ਮੌਕੇ ਉਸ ਨੇ ਕਾਲੇ ਰੰਗ ਦੀ ਪੈਂਟ, ਟਾਈ ਅਤੇ ਸਫੈਦ ਕਮੀਜ਼ ਪਾਈ ਹੋਈ ਹੈ। ਉਸ ਨੇ ਜਹਾਜ਼ ਦੇ ਸਾਹਮਣੇ ਤੇ ਜਹਾਜ਼ ’ਤੇ ਚੜ੍ਹਦਿਆਂ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ ’ਤੇ ਸ਼ੇਅਰ ਕਰਦਿਆਂ ਇਸ ਦੀ ਕੈਪਸ਼ਨ ਵਿਚ ਲਿਖਿਆ: ‘ਮੈਂ ਕਰਦਾ ਫਲਾਈ ਫਿਰਦਾ।’ ਜ਼ਿਕਰਯੋਗ ਹੈ ਕਿ ਦਿਲਜੀਤ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਵਿਚਲੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ, ‘ਮੈਂ ਦੇਖਿਆ ਹੈ ਕਿ ਕਿਵੇਂ ਲੋਕ ਪੂਰਾ ਦਸੰਬਰ ਮਹੀਨਾ ਫਰਸ਼ ’ਤੇ ਸੌਂਦੇ ਹਨ। ਮੈਂ ਚਾਹੁੰਦਾ ਹਾਂ ਕਿ ਇਸ ਦੇਸ਼ ਦਾ ਹਰ ਬੱਚਾ ਸਮਝੇ ਕਿ ਤਾਕਤ ਅਤੇ ਵਿਸ਼ਵਾਸ ਦਾ ਅਸਲ ਅਰਥ ਕੀ ਹੈ।’ ਸ੍ਰੀ ਮੋਦੀ ਨੇ ਗੁਜਰਾਤ ਦੇ ਕੱਛ ਵਿੱਚ ਇੱਕ ਗੁਰਦੁਆਰੇ ਨੂੰ ਬਹਾਲ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਜਿੱਥੇ ਗੁਰੂ ਨਾਨਕ ਦੇਵ ਜੀ ਇੱਕ ਵਾਰ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਕਿਵੇਂ 2001 ਦੇ ਭੂਚਾਲ ਵਿੱਚ ਤਬਾਹ ਹੋਏ ਇਸ ਦੇ ਢਾਂਚੇ ਨੂੰ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਸ ਦੀ ਨਿਗਰਾਨੀ ਹੇਠ ਮੁੜ ਉਸਾਰਿਆ ਗਿਆ ਸੀ।

Related posts

CISF ਮਹਿਲਾ ਬਟਾਲੀਅਨ ਇਨ੍ਹਾਂ ਥਾਵਾਂ ਦੀ ਕਰਨਗੀਆਂ ਸੁਰੱਖਿਆ, ਰੱਖਣੀਆਂ ਤਿੱਖੀ ਨਜ਼ਰ

On Punjab

ਅਮਰੀਕਾ ‘ਚ ਖ਼ਤਰਨਾਕ ‘ਡੋਰੀਅਨ’ ਨੇ ਮਚਾਈ ਤਬਾਹੀ, ਹਜ਼ਾਰਾਂ ਘਰ ਬਰਬਾਦ

On Punjab

ਪਾਕਿ ਦੇ ਹਸਪਤਾਲ ‘ਚ AC ਫ਼ੇਲ੍ਹ , ਅੱਠ ਨਵਜੰਮਿਆਂ ਦੀ ਮੌਤ

On Punjab