PreetNama
ਫਿਲਮ-ਸੰਸਾਰ/Filmy

ਦਿਲਜੀਤ ਨੂੰ ‘ਅਰਜੁਨ ਪਟਿਆਲਾ’ ਦਾ ਝਟਕਾ, ਫਿਲਮ ਮੁੱਧੇ-ਮੂੰਹ ਡਿੱਗੀ

ਚੰਡੀਗੜ੍ਹ: ਕ੍ਰਿਤੀ ਸੇਨਨ ਤੇ ਦਿਲਜੀਤ ਦੀ ਫ਼ਿਲਮ ‘ਅਰਜੁਨ ਪਟਿਆਲਾ’ ਦੂਜੇ ਦਿਨ ਵੀ ਸਿਨੇਮਾ ਘਰਾਂ ਵਿੱਚ ਕੁਝ ਖ਼ਾਸ ਜਾਦੂ ਨਹੀਂ ਦਿਖਾ ਸਕੀ। ਸ਼ਨੀਵਾਰ ਨੂੰ ਫ਼ਿਲਮ ਨੇ ਸਿਰਫ਼ 1.50 ਕਰੋੜ ਦੀ ਕਮਾਈ ਕੀਤੀ। ਇਸ ਤੋਂ ਪਹਿਲਾਂ ਓਪਨਿੰਗ ਡੇਅ ‘ਤੇ ਇਸ ਨੇ 1.25 ਕਰੋੜ ਦੀ ਹੀ ਕਮਾਈ ਕੀਤੀ ਸੀ।

ਦੋ ਦਿਨਾਂ ਅੰਦਰ ਇਸ ਨੇ ਕੁੱਲ 2.75 ਕਰੋੜ ਦੀ ਹੀ ਕੁਲੈਕਸ਼ਨ ਕੀਤੀ। ਇਸ ਫਿਲਮ ਦੇ ਨਾਲ ਹੀ ਕੰਗਨਾ-ਰਾਜਕੁਮਾਰ ਦੀ ਸਸਪੈਂਸ ਥ੍ਰਿਲਰ ‘ਜਜਮੈਂਟਲ ਹੈ ਕਿਆ’ ਵੀ ਰਿਲੀਜ਼ ਹੋਈ ਸੀ। ਕੰਗਨਾ ਰਣੌਤ ਤੇ ਰਾਜਕੁਮਾਰ ਰਾਓ ਦੀ ਫ਼ਿਲਮ ਵੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਪਹਿਲੇ ਦਿਨ ਇਸ ਫ਼ਿਲਮ ਨੇ 4.50 ਕਰੋੜ ਦੀ ਕਮਾਈ ਕੀਤੀ।

ਪਹਿਲੇ ਦਿਨ ਫ਼ਿਲਮ ਨੇ ਕੋਈ ਚੰਗੀ ਕਮਾਈ ਨਹੀਂ ਕੀਤੀ ਸੀ, ਪਰ ਸ਼ਨੀਵਾਰ ਨੂੰ ਇਸ ਨੇ ਚੰਗੀ ਕੁਲੈਕਸ਼ਨ ਕੀਤੀ ਸੀ। ਬਾਕਸ-ਆਫ਼ਿਸ ਇੰਡੀਆ ਮੁਤਾਬਕ ਦੂਜੇ ਦਿਨ ਫ਼ਿਲਮ ਨੇ 7 ਕਰੋੜ ਦੀ ਕਮਾਈ ਕੀਤੀ। ਫ਼ਿਲਮ ਨੇ ਦੋ ਦਿਨਾਂ ਅੰਦਰ ਕੁੱਲ 11.50 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ।

Related posts

Box Office Collection : ‘ਪੁਸ਼ਪਾ’ ਦੀ ਪਹਿਲੇ ਸੋਮਵਾਰ ਦੀ ਕਮਾਈ ਜਾਣ ਕੇ ਨਹੀਂ ਹੋਵੇਗਾ ਯਕੀਨ ! ਹੁਣ ਚਾਰ ਦਿਨਾਂ ’ਚ ਹੋ ਗਿਆ ਇੰਨਾ ਕੁਲੈਕਸ਼ਨ

On Punjab

Sushant Singh Rajput Birthday: ਸੁਸ਼ਾਂਤ ਸਿੰਘ ਦੀ ਭੈਣ ਨੇ ਸ਼ੁਰੂ ਕੀਤੀ ਨਵੀਂ ਪਹਿਲ, ਵਿਦਿਆਰਥੀਆਂ ਨੂੰ ਦੇਵੇਗੀ ਇੰਨੇ ਲੱਖ ਰੁਪਏ ਦੀ Scholarship

On Punjab

ਧਰਮਿੰਦਰ ਦੇ ਰੈਸਟੋਰੈਂਟ ‘ਤੇ ਕਬਜ਼ਾ, ਚਾਰ ਲੋਕਾਂ ਖਿਲਾਫ ਕੇਸ

On Punjab