PreetNama
ਖਬਰਾਂ/News

ਦਿਲਜੀਤ ਦੋਸਾਂਝ ਸ਼ਾਹੀ ਪੰਜਾਬੀ ਵਿਰਾਸਤੀ ਪੋਸ਼ਾਕ Met Gala ਪੁੱਜਿਆ

ਨਵੀਂ ਦਿੱਲੀ-  ਦਿਲ ਲੂਮਿਨਾਟੀ ਟੂਰ ਤੋਂ ਮਹੀਨਿਆਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੇਟ ਗਾਲਾ 2025 ਦੇ ਨੀਲੇ ਕਾਰਪੈਟ ’ਤੇ ਪਟਿਆਲਾ ਦੇ ਮਹਾਰਾਜਾ ਨੂੰ ਸ਼ਰਧਾਂਜਲੀ ਵਜੋਂ ਇਕ ਸ਼ਾਹੀ ਸਫੈਦ ਪਹਿਰਾਵੇ ਵਿਚ ਪੁੱਜਿਆ। ਇਹ ਪਹਿਰਾਵਾ ਅਮਰੀਕੀ-ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੰਗ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ, ਜਿਸ ਨੇ ਪਹਿਲਾਂ ਨਿਊਯਾਰਕ ਵਿਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਖੇ ਸਾਲਾਨਾ ਆਯੋਜਿਤ ਫੈਸ਼ਨ ਚੈਰਿਟੀ ਪ੍ਰੋਗਰਾਮ ਲਈ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲਈ ਪਹਿਰਾਵਾ ਤਿਆਰ ਕੀਤਾ ਸੀ।

ਮੇਟ ਗਾਲਾ ਦੌਰਾਨ ਸਿੱਖ ਪਹਿਰਾਵੇ ਦੀ ਨੁਮਾਇੰਦਗੀ ਕਰਦੇ ਹੋਏ ਦਿਲਜੀਤ ਨੇ ਹਾਥੀ ਦੰਦ(Ivory) ਅਤੇ ਗੋਲਡਨ ਸ਼ੇਰਵਾਨੀ ਪਹਿਨੀ ਹੋਈ ਸੀ। ਇਸ ਦੇ ਨਾਲ ਹੀ ਦਿਲਜੀਤ ਨੇ ਇਕ ਤਹਿਮਤ(Tehmat), ਜਵਾਹਰਾਤਾਂ ਨਾਲ ਜੜੀ ਪੱਗ ਜਿਸ ਵਿਚ ਸਫ਼ੈਦ ‘ਕਲਗੀ’ ਮੌਜੂਦ ਸੀ, ਬੰਨ੍ਹੀ ਹੋਈ ਸੀ। ਇਸ ਦੌਰਾਨ ਪੰਜਾਬੀ ਸਿੰਗਰ ਅਤੇ ਅਦਾਕਾਰ ਨੇ ਗਹਿਣਿਆਂ ਨਾਲ ਜੜੀ ਤਲਵਾਰ ਵੀ ਫੜ੍ਹੀ ਹੋਈ ਸੀ, ਜਿਸ ਦੀ ਹੱਥੀ ਸ਼ੇਰ ਦੇ ਸਿਰ ਵਾਲੀ ਸੀ। ਉਸ ਨੇ ਪੰਜਾਬ ਦੇ ਨਕਸ਼ੇ ਅਤੇ ਗੁਰਮੁਖੀ ਵਿੱਚ ਕਢਾਈ ਵਾਲੇ ਅੱਖਰਾਂ ਵਾਲਾ ਇਕ ਕੇਪ (ਕੱਪੜਾ) ਵੀ ਦਿਖਾਇਆ। ਦਿਲਜੀਤ ਦੀ ਟੀਮ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਗਾਲਾ ਵਿੱਚ ਪੰਜਾਬੀ ਸੁਪਰਸਟਾਰ ਦੀ ਮੌਜੂਦਗੀ ਦੀਆਂ ਵੀਡੀਓਜ਼ ਦੀ ਇਕ ਲੜੀ ਸਾਂਝੀ ਕੀਤੀ। ਜਿਸ ਵਿਚ ਗਾਇਕ ਨੂੰ ਮੇਟ ਬਾਲ ਲਈ ਹੋਟਲ ਤੋਂ ਨਿਕਲਦੇ ਸਮੇਂ ਪੌੜੀਆਂ ਤੋਂ ਹੇਠਾਂ ਉਤਰਦੇ ਹੋਏ ਦਿਖਾਇਆ ਗਿਆ ਸੀ।

Related posts

ਮਹਾਕੁੰਭ ਵਿਚ ਮਚੀ ਭਗਦੜ ਸਬੰਧੀ ਜਾਂਚ ਦੇ ਹੁਕਮ

On Punjab

Lok Sabha ਲੋਕ ਸਭਾ ਵਿੱਚ ਵੀ ਮਹਾਂਕੁੰਭ ਭਗਦੜ ਨੂੰ ਲੈ ਕੇ ਹੰਗਾਮਾ

On Punjab

ਦੂਜੇ ਵਿਸ਼ਵ ਯੁੱਧ ਦੇ 112 ਸਾਲਾ ਸਭ ਤੋਂ ਬਜ਼ੁਰਗ ਜੋਧੇ ਦੀ ਮੌਤ

Pritpal Kaur