PreetNama
ਫਿਲਮ-ਸੰਸਾਰ/Filmy

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਵੇਖੋ ਟ੍ਰੇਲਰ

ਚੰਡੀਗੜ੍ਹਕਾਫੀ ਦਿਨਾਂ ਤੋਂ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਛੜਾ’ ਸੁਰਖੀਆਂ ‘ਚ ਸੀ। ਆਏ ਦਿਨ ਦਿਲਜੀਤ ਆਪਣੀ ਫ਼ਿਲਮ ਬਾਰੇ ਜਾਣਕਾਰੀ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਸੀ। ਹੁਣ ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ‘ਚ ਇੱਕ ਵਾਰ ਫੇਰ ਤੋਂ ਦਿਲਜੀਤ ਤੇ ਨੀਰੂ ਬਾਜਵਾ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ।

ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਗਿਆ ਤੇ ਇਸ ਨੂੰ ਦਰਸ਼ਕਾਂ ਦੇ ਨਾਲਨਾਲ ਬਾਲੀਵੁੱਡ ਸਟਾਰਸ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਬੀਟਾਉਨ ਦੇ ਕਈ ਸਟਾਰਸ ਨੇ ਵੀ ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।  ਇਸ ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਸਟੋਰੀਸਕਰੀਨ ਪਲੇਅ ਤੇ ਡਾਈਲੌਗ ਵੀ ਜਗਦੀਪ ਨੇ ਹੀ ਲਿਖੇ ਹਨ। ਫ਼ਿਲਮ ‘ਚ ਦਿਲਜੀਤ ਤੇ ਨੀਰੂ ਤੋਂ ਇਲਾਵਾ ਹਰਦੀਪ ਗਿੱਲਅਨੀਤਾ ਦੇਵਗਨਗੁਰਪ੍ਰੀਤ ਭੰਗੂਰਵਿੰਦਰ ਮੰਡਮਨਵੀਰ ਰਾਏ ਜਿਹੇ ਕਲਾਕਾਰ ਨਜ਼ਰ ਆਉਣਗੇ। ਫ਼ਿਲਮ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ।

Related posts

ਵਿਦੇਸ਼ੀ ਹੈ ਟੀਵੀ ਦੀ ਇਹ ਨਵੀਂ ਨੂੰਹ, ਸਭ ਤੋਂ ਪਹਿਲਾਂ ਬਣੀ ਸੀ Sidhu Moose Wala ਦੀ ਹੀਰੋਇਨ

On Punjab

ਦਿਲਜੀਤ ਨੂੰ ‘ਅਰਜੁਨ ਪਟਿਆਲਾ’ ਦਾ ਝਟਕਾ, ਫਿਲਮ ਮੁੱਧੇ-ਮੂੰਹ ਡਿੱਗੀ

On Punjab

Akshay Kumar ਬਣੇ 260 ਕਰੋੜ ਰੁਪਏ ਦੇ ਨਿੱਜੀ ਜਹਾਜ਼ ਦੇ ਮਾਲਕ? ਅਦਾਕਾਰ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

On Punjab