61.48 F
New York, US
May 21, 2024
PreetNama
ਸਮਾਜ/Social

ਦਾਦੇ ਦੇ ਹੱਥਾਂ ’ਚੋਂ ਫਿਸਲ ਗਿਆ ਮਾਸੂਮ, ਸਾਨ੍ਹ ਨੇ ਕੁਚਲਿਆ ਹੋ ਗਈ ਮੌਕੇ ’ਤੇ ਹੀ ਮੌਤ, ਪਰਿਵਾਰ ’ਚ ਮਾਤਮ

ਪਾਣੀਪਤ ’ਚ ਇਕ ਦਰਦਨਾਕ ਘਟਨਾ ਹੋਣ ਨਾਲ ਹਰ ਕੋਈ ਸਹਿਮ ਗਿਆ। ਸਾਨ੍ਹ ਦਾਦੇ ਤੇ ਪੋਤੇ ਦੇ ਪਿੱਛੇ ਭੱਜਿਆ। ਬੱਚਾ ਆਪਣੇ ਦਾਦੇ ਦੀ ਗੋਦ ’ਚ ਡਿੱਗ ਗਿਆ ਤੇ ਮਾਸੂਮ ਨੂੰ ਸਾਨ੍ਹ ਨੇ ਕੁਚਲ ਦਿੱਤਾ ਜਿਸ ਦੀ ਮੌਕੇ ’ਤੇ ਮੌਤ ਹੋ ਗਈ।

ਪਾਣੀਪਤ ਦੇ ਪਿੰਡ ਸਨੌਲੀ ਖੁਰਦ ’ਚ ਸਾਨ੍ਹਾਂ ਦੀ ਲੜਾਈ ਹੋ ਰਹੀ ਸੀ। ਉੱਥੇ ਇਕ ਬੱਚਾ ਆਪਣੇ ਦਾਦੇ ਦੀ ਗੋਦ ’ਚ ਸੀ। ਸਾਨ੍ਹ ਲੜਾਈ ਛੱਡ ਕੇ ਉਨ੍ਹਾਂ ਦੇ ਪਿੱਛੇ ਪੈ ਗਿਆ। ਕੁਝ ਲੋਕ ਵੀ ਉਨ੍ਹਾਂ ਨੂੰ ਬਚਾਉਣ ਲਈ ਭੱਜੇ। ਅਚਾਨਕ ਦਾਦੇ ਦੀ ਗੋਦ ’ਚੋਂ ਮਾਸੂਮ ਡਿੱਗ ਗਿਆ। ਜਦੋਂ ਤਕ ਲੋਕ ਮਾਸੂਮ ਨੂੰ ਚੁੱਕਦੇ ਉਨੀ ਦੇਰ ਤਕ ਸਾਨ੍ਹ ਨੇ ਉਸ ਨੂੰ ਪੈਰਾਂ ਕੁਚਲ ਦਿੱਤਾ। ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ। ਪਰਿਵਾਰ ਦੇ ਇਕਲੌਤੇ ਬੇਟੇ ਦੀ ਮੌਤ ਨਾਲ ਮਾਂ ਤੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪੋਤੇ ਨੂੰ ਲੈ ਕੇ ਭੱਜੇ ਦਾਦਾ

ਸਨੌਲੀ ਖੁਰਦ ’ਚ ਸ਼ਿਵ ਮੰਦਰ ਕੋਲ ਦੋ ਸਾਨ੍ਹ ਲੜ ਰਹੇ ਸੀ। ਘਰ ਕੋਲ ਬਲੇਸਰ ਸਿੰਘ ਆਪਣੇ ਪੋਤੇ ਆਯਰਮ ਨੂੰ ਲੈ ਕੇ ਖੜੇ ਸੀ। ਸਾਨ੍ਹ ਆਪਣੀ ਲੜਾਈ ਛੱਡ ਕੇ ਉਨ੍ਹਾਂ ਦੇ ਪਿੱਛੇ ਪੈ ਗਿਆ। ਦਾਦਾ ਉਸ ਤੋਂ ਬਚਣ ਲਈ ਪੋਤੇ ਨਾਲ ਭੱਜਿਆ ਪਰ ਸਾਨ੍ਹ ਦੀ ਟੱਕਰ ਨਾਲ ਪੋਤਾ ਹੇਠਾਂ ਡਿੱਗ ਗਿਆ। ਆਯਰਮ ਇਨ੍ਹਾਂ ਸਾਨ੍ਹਾਂ ਦੇ ਪੈਰਾਂ ਦੇ ਹੇਠਾਂ ਕੁਚਲਿਆ ਗਿਆ। ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਪਿੰਡ ਦੇ ਸ਼ਮਸ਼ਾਨ ’ਚ ਦਫਨਾਈ ਹੈ।
ਸਨੌਲੀ ਖੁਰਦ ਪਿੰਡ ’ਚ ਬੇਸਹਾਰਾ ਗਾਵਾਂ ਦਾ ਅੱਤਵਾਦ ਹੈ। ਹਰ ਗਲੀ ’ਚ ਸਾਨ੍ਹ ਤੇ ਬੇਸਹਾਰਾ ਗਾਂ ਦੇਖੀ ਜਾ ਰਹੀ ਹੈ। ਗ੍ਰਾਮੀਣ ਕਈ ਵਾਰ ਕਹਿ ਚੁੱਕੇ ਹਨ ਕਿ ਇਨ੍ਹਾਂ ਬੇਸਹਾਰਾ ਗਾਵਾਂ ਨੂੰ ਬਾਹਰ ਛੱਡਿਆ ਜਾਵੇ ਜਾਂ ਗਾਊਸ਼ਾਲਾ ’ਚ ਜਗ੍ਹਾ ਮਿਲੇ।

Related posts

ਭਾਰਤ-ਪਾਕਿ ਵਿਚਾਲੇ ਵਧਿਆ ਤਣਾਅ, ਵਾਹਗਾ ਤੋਂ ਮੋੜੇ ਸਾਮਾਨ ਨਾਲ ਲੱਦੇ ਟਰੱਕ

On Punjab

ਕਾਰਜਕਾਲ ਦੇ ਪਹਿਲੇ ਹੀ ਦਿਨ ਬ੍ਰਿਟੇਨ ਦੇ ਵਿਦੇਸ਼ ਮੰਤਰੀ ਕੈਮਰੂਨ ਨਾਲ ਜੈਸ਼ੰਕਰ ਨੇ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ

On Punjab

ਚਾਰਧਾਮ ਯਾਤਰਾ 2022 : ਗੌਰੀਕੁੰਡ ਤੋਂ ਅੱਗੇ ਟੁੱਟਿਆ ਕੇਦਾਰਨਾਥ ਪੈਦਲ ਮਾਰਗ ਦੋ ਘੰਟੇ ਬਾਅਦ ਸੁਚਾਰੂ, ਯਾਤਰੀ ਰਵਾਨਾ

On Punjab