17.37 F
New York, US
January 25, 2026
PreetNama
ਸਿਹਤ/Health

ਦਹੀਂ ਕਿਵੇਂ ਕੰਟਰੋਲ ਕਰਦਾ ਹੈ ਹਾਈ ਬਲੱਡ ਪ੍ਰੈਸ਼ਰ, ਜਾਣੋ ਕੀ ਕਹਿੰਦਾ ਹੈ ਰਿਸਰਚ

ਖਾਣੇ ਦੀ ਥਾਲੀ ਦਹੀਂ ਦੇ ਬਿਨਾਂ ਅਧੂਰੀ ਲਗਦੀ ਹੈ। ਦਹੀਂ ਦਾ ਸੇਵਨ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਇਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਦਹੀਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਹੈ। ਮਾਇਨੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਦੱਖਣੀ ਆਸਟ੍ਰੇਲੀਆ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਅਧਿਐਨ ‘ਚ ਦਹੀਂ ਦੀ ਖਪਤ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਸਬੰਧੀ ਜੋਖ਼ਮ ਕਾਰਕਾਂ ਵਿਚਕਾਰ ਸੰਬੰਧ ਦੀ ਜਾਂਚ ਕੀਤੀ ਗਈ ਹੈ।

ਬਲੱਡ ਪ੍ਰੈਸ਼ਰ ਦੀ ਬਿਮਾਰੀ ਦੇ ਜੋਖ਼ਮ

ਸਾਈਲੈਂਟ ਕਿਲਰ’ ਵਜੋਂ ਜਾਣੀ ਜਾਂਦੀ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਰੀਰ ਲਈ ਬੇਹੱਦ ਘਾਤਕ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਹਾਈ ਬਲੱਡ ਪ੍ਰੈਸ਼ਰ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਜੋ ਦਿਲ, ਦਿਮਾਗ, ਗੁਰਦੇ ਤੇ ਹੋਰ ਬਿਮਾਰੀਆਂ ਦੇ ਜੋਖ਼ਮ ਨੂੰ ਕਾਫ਼ੀ ਵਧਾਉਂਦੀ ਹੈ।

ਦਹੀਂ ਬਲੱਡ ਪ੍ਰੈਸ਼ਰ ਨੂੰ ਘਟਾਉਣ ‘ਚ ਕਿਵੇਂ ਮਦਦ ਕਰਦਾ ਹੈ :

ਦਹੀਂ ‘ਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਵਿਟਾਮਿਨ ਬੀ6 ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਹਾਰਵਰਡ ਹੈਲਥ ਅਨੁਸਾਰ, ਮੈਗਨੀਸ਼ੀਅਮ ਨੂੰ ਹਾਈ ਬਲੱਡ ਪ੍ਰੈਸ਼ਰ ਲਈ ਚੰਗਾ ਮੰਨਿਆ ਜਾਂਦਾ ਹੈ ਜਦੋਂਕਿ ਕੈਲਸ਼ੀਅਮ ਮਾਸਪੇਸ਼ੀਆਂ ਦੇ ਸੁੰਗੜਨ ‘ਚ ਮਦਦ ਕਰਦਾ ਹੈ, ਜੋ ਦਿਲ ਦੀਆਂ ਮਾਸਪੇਸ਼ੀਆਂ ਲਈ ਚੰਗਾ ਹੁੰਦਾ ਹੈ।

ਅਧਿਐਨ ‘ਚ ਹੋਇਆ ਖੁਲਾਸਾ

ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਐਪੀਡੈਮਿਓਲੋਜੀ ਐਂਡ ਲਾਈਫਸਟਾਈਲ ‘ਚ ਪੇਸ਼ ਕੀਤੇ ਗਏ ਇਕ 2016 ਦੇ ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਜੋ ਔਰਤਾਂ ਪੂਰੇ ਹਫ਼ਤੇ ‘ਚ ਪੰਜ ਜਾਂ ਵੱਧ ਵਾਰ ਦਹੀਂ ਦਾ ਸੇਵਨ ਕਰਦੀਆਂ ਹਨ, ਉਨ੍ਹਾਂ ਵਿਚ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਘੱਟ ਰਿਹਾ। ਦਹੀਂ ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਤੇ ਮਸਾਲੇਦਾਰ ਭੋਜਨ ਕਾਰਨ ਹੋਣ ਵਾਲੀ ਗਰਮੀ ਨੂੰ ਠੰਢਾ ਕਰਨ ‘ਚ ਵੀ ਮਦਦ ਕਰਦਾ ਹੈ।

ਦਹੀਂ ਦਾ ਸੇਵਨ ਕਿੰਨਾ ਕੁ ਲਾਭਦਾਇਕ

ਆਮ ਤੌਰ ‘ਤੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਸਿਰਫ਼ ਤਿੰਨ ਵਾਰ ਹੀ ਕਰਨਾ ਚਾਹੀਦਾ ਹੈ। ਤੁਸੀਂ ਦੁਪਹਿਰ ਤੇ ਰਾਤ ਦੇ ਖਾਣੇ ਦੇ ਨਾਲ ਇਕ ਕੱਪ ਦਹੀਂ ਖਾ ਸਕਦੇ ਹੋ ਤੇ ਇਕ ਗਲਾਸ ਦੁੱਧ ਪੀ ਸਕਦੇ ਹੋ।

Disclaimer

ਲੇਖ ਵਿੱਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Related posts

Morning Health Tips : ਸਿਹਤਮੰਦ ਤੇ ਊਰਜਾਵਾਨ ਰਹਿਣ ਲਈ ਆਪਣੇ ਦਿਨ ਦੀ ਸ਼ੁਰੂਆਤ ਕਰੋ ਇਨ੍ਹਾਂ ਚੀਜ਼ਾਂ ਨਾਲ

On Punjab

ਕੋਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਦਵਾਈ ਲਾਂਚ, 7 ਦਿਨਾਂ ‘ਚ 100% ਮਰੀਜ਼ ਠੀਕ ਹੋਣ ਦਾ ਦਾਅਵਾ

On Punjab

N-95 ਮਾਸਕ ਦੀ ਵਰਤੋਂ ਤੇ ਸਿਹਤ ਮੰਤਰਾਲੇ ਦੀ ਚੇਤਾਵਨੀ, ਹੋ ਸਕਦਾ ਖ਼ਤਰਨਾਕ

On Punjab