PreetNama
ਫਿਲਮ-ਸੰਸਾਰ/Filmy

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ 2’

ਚੰਡੀਗੜ੍ਹ- ਗਾਇਕ ਤੇ ਨਾਇਕ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਚੱਲ ਮੇਰਾ ਪੁੱਤ 2’, ਜੋ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਲਈ ਦਰਸ਼ਕਾਂ ਵਿਚ ਬੇਹੱਦ ਉਤਸੁਕਤਾ ਹੈ। ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਤੋਂ ਇਲਾਵਾ ਗਾਇਕ ਗੈਰੀ ਸੰਧੂ, ਗੁਰਸ਼ਬਦ, ਹਰਦੀਪ ਗਿੱਲ, ਨਿਰਮਲ ਰਿਸ਼ੀ, ਰੂਬੀ ਅਨਮ, ਇਫਤੀਕਰ ਠਾਕੁਰ, ਨਸੀਰ ਚਨਯੋਟੀ, ਅਕਰਮ ਉਦਦਾਸ ਅਤੇ ਜ਼ਫਰੀ ਖਾਨ ਵਰਗੇ ਦਿੱਗਜ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।ਦੱਸ ਦਈਏ ਕਿ ਗਾਇਕ ਗੈਰੀ ਸੰਧੂ ਲੰਮੇ ਸਮੇਂ ਬਾਅਦ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਉਨ੍ਹਾਂ ਨੂੰ ਆਖਰੀ ਵਾਰ 2014 ‘ਚ ਵੱਡੇ ਪਰਦੇ ‘ਤੇ ਦੇਖਿਆ ਗਿਆ ਸੀ। ਲੇਖਕ ਰਾਕੇਸ਼ ਧਵਨ ਦੀ ਲਿਖੀ ਅਤੇ ਨਿਰਦੇਸ਼ਕ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਇਹ ਫ਼ਿਲਮ ਸਾਲ 2019 ਵਿੱਚ ਆਈ ਸੁਪਰ ਹਿੱਟ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਸੀਕੁਅਲ ਹੈ।ਇਸ ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਤੇ ਸਾਂਝੇ ਪੰਜਾਬ ਦੇ ਪਿਆਰ ਨੂੰ ਬੜੇ ਹੀ ਬਿਹਤਰੀਨ ਢੰਗ ਨਾਲ ਵੱਡੇ ਪਰਦੇ ‘ਤੇ ਪੇਸ਼ ਕੀਤਾ ਗਿਆ ਸੀ।’ਰਿਦਮ ਬੁਆਏਜ਼ ਐਂਟਰਟੇਨਮੈਂਟ’ ਨਿਰਮਾਤਾ ਕਾਰਜ ਗਿੱਲ ਅਤੇ ‘ਓਮ ਜੀ ਸਟਾਰ ਸਟੂਡੀਓ’ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਦੀ ਕਹਾਣੀ ਵਿਦੇਸ਼ ‘ਚ ਰਹਿੰਦੇ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ ‘ਤੇ ਆਧਾਰਿਤ ਹੈ।
ਹਰਜਿੰਦਰ ਸਿੰਘ ਜਵੰਦਾ

Related posts

Web Series Tandav ਨੂੰ ਲੈ ਕੇ ਭੜਕਿਆ ਕੰਗਨਾ ਰਣੌਤ ਦਾ ਗੁੱਸਾ, ਕਿਹਾ ਕਿਸੇ ਹੋਰ ਧਰਮ ਦਾ ਮਜ਼ਾਕ ਉਡਾਉਣ ਦੀ ਹਿੰਮਤ ਨਹੀਂ

On Punjab

Raj Kundra Case: ਮਜਿਸਟ੍ਰੇਟ ਕੋਰਟ ਨੇ ਖਾਰਜ ਕੀਤੀ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ, ਬੰਬੇ ਹਾਈ ਕੋਰਟ ‘ਚ ਸੁਣਵਾਈ ਕੱਲ੍ਹ

On Punjab

ਅਭਿਨੇਤਰੀ ਕੰਗਨਾ ਬਣੀ ਨਿਰਦੇਸ਼ਕ, ਡਾਇਰੈਕਟ ਕਰ ਰਹੀ ਇਹ ਫਿਲਮ

On Punjab