PreetNama
ਸਿਹਤ/Health

ਤੰਬਾਕੂ ਨਾਲੋਂ ਵੱਧ ਮਾਰ ਰਿਹਾ ‘ਅਸੰਤੁਲਿਤ ਭੋਜਨ

unbalanced food harmful: ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ ਅਤੇ ਭਾਰਤ ਵਿੱਚ 8 ਲੱਖ ਲੋਕ ਸਿਗਰਟ ਨੋਸ਼ੀ ਕਰ ਕੇ ਮਰਦੇ ਹਨ। ਪਰ ਤਾਜ਼ਾ ਖੋਜ ਵਿੱਚ ਪਤਾ ਲੱਗਾ ਹੈ ਕਿ ਦੁਨੀਆ ਵਿੱਚ ਤੰਬਾਕੂ ਨਾਲੋਂ ਵੱਧ ਮੌਤਾਂ ਲੋਕਾਂ ਵੱਲੋਂ ਖਾਧੀ ਜਾ ਰਹੀ ਮਾੜੀ ਖੁਰਾਕ ਜਾਂ ਅਸੰਤੁਲਿਤ ਭੋਜਨ ਕਾਰਨ ਹੋ ਰਹੀਆਂ ਹਨ। ਇਹਨਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਿਲ ਹੈ ਜਿੱਥੇ ਲੋਕ ਮਾੜੀ ਖੁਰਾਕ ਦੇ ਸਭ ਤੋਂ ਵੱਧ ਸ਼ਿਕਾਰ ਹਨਡਾ. ਅਸ਼ਕਾਨ ਅਫ਼ਸ਼ਿਨ ਦਾ ਕਹਿਣਾ ਹੈ ਕਿ ਸਾਲ 2017 ‘ਚ ਮਾੜੇ ਖਾਣ-ਪੀਣ ਕਰਕੇ ਹੀ ਲਗਭਗ 1.1 ਕਰੋੜ ਮੌਤਾਂ ਹੋਈਆਂ ਜਦਕਿ ਤੰਬਾਕੂ ਨਾਲ 80 ਲੱਖ ਲੋਕ ਮੌਤ ਦੇ ਮੂੰਹ ਗਏ । ਅਸੰਤੁਲਿਤ ਖੁਰਾਕ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ 22% ਲੋਕ ਬਾਲਗ ਸਨ। ਇਸ ਖੋਜ ‘ਚ ਪਾਇਆ ਗਿਆ ਹੈ ਕਿ ਲੋਕਾਂ ਵਿੱਚ ਸਾਬਤ ਅਨਾਜ, ਦਾਲਾਂ ਅਤੇ ਫਲਾਂ ਨੂੰ ਖਾਣ ਦਾ ਰੁਝਾਨ ਘੱਟ ਗਿਆ ਹੈ ਅਤੇ ਜ਼ਿਆਦਾ ਸੋਡੀਅਮ ਯੁਕਤ ਭੋਜਨ ਪਦਾਰਥਾਂ ਨੂੰ ਖਾਣ ਦੀ ਤਰਜੀਹ ਮਿਲ ਰਹੀ ਹੈ।ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਕਰਕੇ ਹੀ ਅਜਿਹੀਆਂ ਗਲਤ ਖੁਰਾਕਾਂ ਕਾਰਨ ਹੋਣ ਵਾਲੀਆਂ ਮੌਤਾਂ ਦੇ 50 ਫ਼ੀਸਦੀ ਹਿੱਸੇ ਲਈ ਜ਼ਿੰਮੇਵਾਰ ਲੋਕ ਹੀ ਹਨ। ਦੂਜੇ 50 ਫ਼ੀਸਦੀ ਹਿੱਸੇ ਲਈ ਰੈੱਡ ਮੀਟ, ਪ੍ਰੋਸੈਸਡ ਮੀਟ ਤੇ ਚੀਨੀ ਯੁਕਤ ਠੰਢੇ ਤੇ ਮਿਲਾਵਟੀ ਹੋਰ ਪਦਾਰਥ ਜ਼ਿੰਮੇਵਾਰ ਹਨ।

fast food collection on on white background

Related posts

ਪ੍ਰੋਟੀਨ ਅਤੇ ਕੈਲਸ਼ੀਅਮ ਦਾ ਪਾਵਰ ਹਾਊਸ ਹੁੰਦਾ ਹੈ ਪਨੀਰ !

On Punjab

Foot Pain : ਪੈਰਾਂ ‘ਚ ਦਰਦ ਹੋਣ ਦੇ ਹੋ ਸਕਦੇ ਹਨ ਇਹ ਕਾਰਨ, ਇਨ੍ਹਾਂ ਉਪਾਵਾਂ ਨਾਲ ਕਰੋ ਇਸ ਸਮੱਸਿਆ ਦਾ ਹੱਲ

On Punjab

78 ਹਜ਼ਾਰ ਰੁਪਏ ਕਿੱਲੋ ਵਿਕਦਾ ਗਧੀ ਦੇ ਦੁੱਧ ਦਾ ਪਨੀਰ

On Punjab