59.09 F
New York, US
May 21, 2024
PreetNama
ਖਾਸ-ਖਬਰਾਂ/Important News

ਤੇਲੰਗਾਨਾ ਪਹੁੰਚੇ ਸੀਐਮ ਭਗਵੰਤ ਮਾਨ, ਡੈਮਾਂ ਦਾ ਕੀਤਾ ਨਿਰੀਖਣ, ਪਾਣੀ ਦੀ ਸੰਭਾਲ ਬਾਰੇ ਸਿੱਖੇ ਗੁਰ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਤੇਲੰਗਾਨਾ ਦੌਰੇ ਉਪਰ ਹਨ। ਸੀਐਮ ਮਾਨ ਨੇ ਉੱਥੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਡੈਮਾਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਸੀਐਮ ਮਾਨ ਪਾਣੀ ਦੀ ਸੰਭਾਲ ਤੇ ਹੋਰ ਵਿਕਲਪਾਂ ਬਾਰੇ ਵੀ ਜਾਣਕਾਰੀ ਲਈ।

ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਤੇਲੰਗਾਨਾ ਵਿਖੇ ਡੈਮ ਪ੍ਰੋਜੈਕਟ ਦਾ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਨਿਰੀਖਣ ਕੀਤਾ। ਤੇਲੰਗਾਨਾ ਦਾ ਪਾਣੀ ਨੂੰ ਬਚਾਉਣ ਤੇ ਸਹੀ ਢੰਗ ਨਾਲ ਵਰਤੋਂ ਕਰਨ ਦੇ ਮਾਡਲ ਨੂੰ ਅਸੀਂ ਬਹੁਤ ਜਲਦ ਪੰਜਾਬ ‘ਚ ਵੀ ਲਾਗੂ ਕਰਾਂਗੇ। ਸਾਡਾ ਮਕਸਦ ਹੈ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਬਚ ਸਕੇ।

ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਸੀਐਮ ਭਗਵੰਤ ਮਾਨ ਨੂੰ ਪਿਛਲੇ ਸਮੇਂ ਦੌਰਾਨ ਟਿਊਬਵੈੱਲਾਂ ਤੋਂ ਪਾਣੀ ਦੀ ਸਪਲਾਈ ਕਰਨ ਨਾਲ ਡੈਮਾਂ ਦੀ ਸੌਖ ਤੇ 32 ਚੈੱਕ ਡੈਮਾਂ ਦੇ ਕੰਮ ਬਾਰੇ ਦੱਸਿਆ। ਦੱਸਿਆ ਗਿਆ ਕਿ ਇੱਥੇ ਪਾਣੀ ਦੀਆਂ ਵੱਖਰੀਆਂ ਟੈਂਕੀਆਂ ਤੇ ਚੈਕ ਡੈਮਾਂ ਸਮੇਤ ਕੁੱਲ 44 ਹਜ਼ਾਰ ਪਾਣੀ ਦੀਆਂ ਟੈਂਕੀਆਂ ਹਨ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ। ਅਧਿਕਾਰੀਆਂ ਨੇ ਮਾਨ ਨੂੰ ਵੱਖ-ਵੱਖ ਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ 23-24 ਫਰਵਰੀ ਨੂੰ ਮੋਹਾਲੀ ਵਿਖੇ ਨਿਵੇਸ਼ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਦੇਸ਼-ਵਿਦੇਸ਼ ਦੇ ਪ੍ਰਮੁੱਖ ਕਾਰੋਬਾਰੀ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇਲੰਗਾਨਾ ਦੌਰੇ ‘ਤੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਕੁਝ ਪ੍ਰਾਜੈਕਟਾਂ ਲਈ ਇੱਥੋਂ ਦੇ ਮਾਹਿਰਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।

Related posts

ਜਾਣੋ ਜਾਨਲੇਵਾ ਪ੍ਰਦੂਸ਼ਣ ਸਰੀਰ ਦੇ ਹਰ ਹਿੱਸੇ ‘ਤੇ ਕਿਵੇਂ ਕਰਦੈ ਹਮਲਾ

On Punjab

ਅਮਰੀਕਾ ‘ਚ ਸਾਈਬਰ ਡਾਕਿਆਂ ਨਾਲ ਵਸੂਲੀ 7.5 ਕਰੋੜ ਦੀ ਫਿਰੌਤੀ

On Punjab

ਯੂਐੱਨ ਦੀ ਆਮ ਸਭਾ ਨੇ ਪ੍ਰਸਤਾਵ ਪਾਸ ਕਰਦੇ ਹੋਏ ਰੂਸ ਨੂੰ ਕਿਹਾ, ਤੁਰੰਤ ਕ੍ਰੀਮੀਆ ਤੋਂ ਫ਼ੌਜ ਵਾਪਸ ਬੁਲਾਏ

On Punjab