PreetNama
ਸਮਾਜ/Social

ਤੇਰੇ ਬਿਨ

ਤੇਰੇ ਬਿਨ ਮੇਰਾ ਦਿਲ ਨਹੀ ਲੱਗਦਾ
ਤੂੰ ਗਿਆ ਏਂ ਸੱਜਣਾ ਕਿਹੜੇ ਸ਼ਹਿਰ।

ਰੂਹ ਮੇਰੀ ਸਦਾ ਕੁਮਲਾਈ ਰਹਿੰਦੀ
ਕਿਉਂ ਮੇਰੇ ਤੇ ਢਾਹਵੇਂ ਡਾਢਾ ਕਹਿਰ।

ਮੱਥੇ ਦੀ ਤਕਦੀਰ ਨਹੀ ਪੜ ਹੋਈ
ਉਝ ਭਾਂਵੇਂ ਗਾਹੇ ਨੇ ਕਈ ਸ਼ਹਿਰ।

ਹੋਰ ਕਿਸੇ ਲਈ ਜਗਹਾ ਨਹੀ ਕੋਈ
ਮੇਰੇ ਤਾਂ ਦਿਲ ਵਿੱਚ ਤੇਰੀ ਠਹਿਰ।

ਆ ਜਾ ਬਰਾੜਾ ਸੀਨੇ ਠੰਢ ਪਾ ਦੇ
ਸੁਖ ਦਾ ਕੱਟ ਜਾਏ ਸਾਡਾ ਪਹਿਰ।

ਨਰਿੰਦਰ ਬਰਾੜ
95095 00010

Related posts

ਖੁਸ਼ਖ਼ਬਰੀ! ਆਉਂਦੇ ਦਿਨਾਂ ‘ਚ ਹੋਵੇਗੀ ਮਾਨਸੂਨ ਦੀ ਛਹਿਬਰ

On Punjab

ਨਾਭਾ ’ਚ ਦਹਿਸ਼ਤ: ਕਾਂਸਟੇਬਲ ਦਾ ਕਿਰਚਾਂ ਮਾਰ ਕੇ ਕਤਲ !

On Punjab

ਪਾਕਿਸਤਾਨ ‘ਚ ਖੰਡ ਦੀ ਮਿਠਾਸ ਅਚਾਨਕ ਹੋਈ ਕੌੜੀ, 220 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਦਰਾਮਦ ਕਰਨ ਲਈ ਬੇਵੱਸ ਹੋਇਆ ਗੁਆਂਢੀ ਦੇਸ਼

On Punjab