PreetNama
ਸਮਾਜ/Social

ਤੂੰ ਤੇ ਮੈ ਗਲ ਲੱਗ ਕੇ ਮਿਲੀਏ

ਤੂੰ ਤੇ ਮੈ ਗਲ ਲੱਗ ਕੇ ਮਿਲੀਏ
ਇਹ ਵੀ ਤਾਂ ਰੋਜ ਜਰੂਰੀ ਨਹੀ।

ਤੂੰ ਮੇਰੇ ਲਈ ਚੀਰ ਦੇਂ ਨਦੀਆਂ
ਤੇਰੀ ਵੀ ਇਹ ਮਜਬੂਰੀ ਨਹੀ।

ਰੱਬ ਨੇ ਛੱਡੀ ਇੱਛਾ ਹੀ ਕਦੇ
ਦਿਲ ਦੀ ਕੋਈ ਅਧੂਰੀ ਨਹੀ।

ਬਿਨ ਤੇਰੇ ਮੇਰੇ ਸੁੰਨੇ ਦਿਲ ਦੀ
ਵਹਿੰਦੀ ਤਾਂ ਹਵਾ ਸਰੂਰੀ ਨਹੀ।

ਰੱਬ ਦੇ ਦਿੱਤੇ ਅੰਨੇ ਹੁਸਨ ਦੀ
ਕਦੇ ਤੈਨੂੰ ਹੋਈ ਮਗਰੂਰੀ ਨਹੀ।

ਨਰਿੰਦਰ ਬਰਾੜ
95095 00010

Related posts

ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ-ਰੋਕੂ ਬਿਲ ਸਿਲੈਕਟ ਕਮੇਟੀ ਕੋਲ ਭੇਜਣ ਦਾ ਫ਼ੈਸਲਾ

On Punjab

ਲੋਕ ਸਭਾ ਸਪੀਕਰ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ ਵਿੱਚ ਸੰਬੋਧਨ ਕੀਤਾ

On Punjab

ਮੁੱਖ ਮੰਤਰੀ ਨੇ ਸਾਲ 2025 ਲਈ ਪੰਜਾਬ ਸਰਕਾਰ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

On Punjab