PreetNama
ਸਮਾਜ/Social

ਤੂਫਾਨ ਤੇ ਬਾਰਸ਼ ਦਾ ਕਹਿਰ, ਹੁਣ ਤਕ 16 ਮੌਤਾਂ

ਲਖਨਊ: ਉੱਤਰ ਪ੍ਰਦੇਸ਼ ਭਿਆਨਕ ਗਰਮੀ ਦੀ ਮਾਰ ਸਹਿ ਰਿਹਾ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਬਾਰਸ਼ਨ ਨਾਲ ਰਾਹਤ ਮਿਲੀ ਪਰ ਹਨੇਰੀ, ਤੂਫਾਨ ਤੇ ਬਾਰਸ਼ ਨਾਲ ਤਬਾਹੀ ਵੀ ਆਈ। ਬਾਰਸ਼ ਤੇ ਤੂਫਾਨ ਨਾਲ ਸੂਬੇ ਦੇ ਵੱਖ–ਵੱਖ ਸ਼ਹਿਰਾਂ ‘ਚ 16 ਲੋਕਾਂ ਦੀ ਮੌਤ ਦੀ ਖ਼ਬਰ ਆਈ ਹੈ। ਜਦਕਿ ਇਸ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਜਾਰੀ ਹੈ।

ਪ੍ਰਸਾਸ਼ਨ ਨੇ ਸਰਕਾਰੀ ਨਿਯਮਾਂ ਮੁਤਾਬਕ ਮੁਆਵਜ਼ਾ ਦੇਣ ਦੀ ਗੱਲ ਵੀ ਕੀਤੀ ਹੈ। ਯੂਪੀ ਦੇ ਏਟਾ ‘ਚ ਹਨੇਰੀ ਤੂਫਾਨ ‘ਚ ਮਰਨ ਵਾਲਿਆਂ ‘ਚ ਇੱਕ ਬੱਚਾ ਵੀ ਸ਼ਾਮਲ ਹੈ। ਏਟਾ ‘ਚ ਪ੍ਰਸਾਸ਼ਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।

ਸੂਬੇ ਕੁਝ ਇਲਾਕਿਆਂ ‘ਚ ਬਾਰਸ਼ ਨਾਲ ਗੜ੍ਹੇਮਾਰੀ ਵੀ ਹੋਈ ਜਿਸ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਫਸਲਾਂ ਨੂੰ ਨੁਕਸਾਨ ਵੀ ਹੋਇਆ ਹੈ।

Related posts

LA ਜੰਗਲੀ ਅੱਗ: ਜੰਗਲੀ ਅੱਗ 9,400 ਏਕੜ ਤੱਕ ਫੈਲੀ

On Punjab

ਹਡਾਣਾ ਦੇ ਪੁੱਤਰ ਦੇ ਵਿਆਹ ਦੀ ਪਾਰਟੀ ’ਚ ਮੰਤਰੀਆਂ ਵੱਲੋਂ ਸ਼ਿਰਕਤ

On Punjab

Karnataka : ਦੇਸ਼ ‘ਚ 36 ਹਜ਼ਾਰ ਮੰਦਰਾਂ ਨੂੰ ਨਸ਼ਟ ਕਰ ਕੇ ਮਸਜਿਦਾਂ ਬਣਾਉਣ ਦਾ ਨਿਰਮਾਣ, ਕਰਨਾਟਕ ਭਾਜਪਾ ਵਿਧਾਇਕ ਨੇ ਕੀਤਾ ਦਾਅਵਾ

On Punjab