PreetNama
ਰਾਜਨੀਤੀ/Politics

ਤੀਜੀ ਵਾਰ ਪ੍ਰਧਾਨ ਬਣਨ ‘ਤੇ ਘਿਰੀ ਬੀਬੀ ਜਗੀਰ ਕੌਰ, ‘ਆਪ’ ਦਾ ਇਲਜ਼ਾਮ, ਇਸ ਕਰਕੇ ਬਾਦਲਾਂ ਨੇ ਦਾਗੀ ਕਿਰਦਾਰ ਨੂੰ ਸੌਂਪੀ ਜ਼ਿੰਮੇਵਾਰੀ

ਚੰਡੀਗੜ: ਬੀਬੀ ਜਗੀਰ ਕੌਰ ਤੀਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ। ਬੀਬੀ ਜਗੀਰ ‘ਤੇ ਆਪਣੀ ਧੀ ਦੀ ਹੱਤਿਆ ਕਰਨ ਦਾ ਵੀ ਇਲਜ਼ਾਮ ਲੱਗਾ ਸੀ, ਜਿਸ ਕੇਸ ‘ਚ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਹੁਣ ਐਸਜੀਪੀਸੀ ਦਾ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਬੀਬੀ ਜਗੀਰ ਕੌਰ ਨੂੰ ਦਾਗੀ ਕਿਰਦਾਰ ਦੀ ਗੱਲ ਕਹਿ ਕੇ ਘੇਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਪੰਜਾਬ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਾਂ ਨੇ ਇੱਕ ਦਾਗੀ ਕਿਰਦਾਰ ਵਾਲੀ ਸਿਆਸਤਦਾਨ ਨੂੰ ਪ੍ਰਧਾਨ ਬਣਾਕੇ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੂੰ ਇੱਕ ਵਾਰ ਫਿਰ ਵੱਢੀ ਢਾਹ ਲਗਾਈ ਹੈ ਤੇ ਜਮਹੂਰੀਅਤ ਵਿਵਸਥਾ ਨੂੰ ਤਾਰ-ਤਾਰ ਕੀਤਾ ਹੈ।

ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਕੁਲਤਾਰ ਸਿੰਘ ਸੰਧਾਵਾਂ, ਜੈ ਕਿਸ਼ਨ ਸਿੰਘ ਰੌੜੀ, ਕੁਲਵੰਤ ਸਿੰਘ ਪੰਡੌਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਪੰਥ ਤੇ ਪੰਜਾਬੀਆਂ ਦੀਆਂ ਬੇਮਿਸ਼ਾਲ ਕੁਰਬਾਨੀਆਂ ਹਨ। ਇਹ ਸੰਸਥਾ ਉਸ ਸਮੇਂ ਹੋਂਦ ‘ਚ ਆਈ ਸੀ ਜਦੋਂ ਗੁਰੂ ਧਾਮਾਂ ‘ਤੇ ਕਾਬਜ਼ ਪੰਥ ਦੇ ਮਸੰਦ ਤੇ ਅੰਗਰੇਜ਼ੀ ਰਾਜ ਦੇ ਹੱਥ ਠੋਕੇ ਸਿੱਖ ਪੰਥ ਦੇ ਸਿਧਾਤਾਂ ਤੇ ਗੁਰਦੁਆਰਿਆਂ ਦੀ ਰਹਿਤ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਸੀ। ਅਫਸੋਸ ਦੀ ਗੱਲ ਇਹ ਹੈ ਕਿ ਅੱਜ ਬਾਦਲ ਪਰਿਵਾਰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮਸੰਦਾਂ ਵਾਲੀ ਭੂਮਿਕਾ ਨਿਭਾਅ ਰਿਹਾ ਹੈ।

ਕਪਿਲ ਨੂੰ ਕਿਹਾ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਨਾ ਕਰ, ਕਾਮੇਡੀਅਨ ਨੂੰ ਚੜ੍ਹ ਗਿਆ ਗੁੱਸਾ, ਇੰਝ ਸਿਖਾਇਆ ਸਬਕ

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਥ ਅਤੇ ਪੰਜਾਬ ‘ਚ ਆਪਣੀ ਹੈਸ਼ੀਅਤ ਗੁਆ ਚੁੱਕੇ ਬਾਦਲ ਪਰਿਵਾਰ ਨੇ ਆਪਣੀ ਛਵੀ ਤੇ ਗਲਤੀਆਂ ਸੁਧਾਰਨ ਦਾ ਮੌਕਾ ਸਦਾ ਲਈ ਗੁਆ ਦਿੱਤਾ। ਸਪੱਸ਼ਟ ਹੈ ਕਿ ਅਕਾਲੀ ਦਲ ਬਾਦਲ ਕੋਲ ਹੁਣ ਅਜਿਹਾ ਕੋਈ ਆਗੂ ਨਹੀਂ ਬਚਿਆ ਜਿਸ ਨੂੰ ਪੰਥ ਤੇ ਪੰਜਾਬ ਸਰਬ ਪ੍ਰਵਾਣਿਤ ਕਰਦਾ ਹੋਵੇ, ਜਿਸ ਕਰਕੇ ਬਾਦਲਾਂ ਨੂੰ ਇੱਕ ਦਾਗੀ ਕਿਰਦਾਰ ਦੇ ਵਿਵਾਦਗ੍ਰਸਤ ਵਿਅਕਤੀ ਨੂੰ ਪ੍ਰਧਾਨ ਲਗਾਉਣਾ ਪਿਆ ਹੈ।

ਅਮਿਤ ਸ਼ਾਹ ਦਾ ਸੱਦਾ ਠੁਕਰਾਉਣ ਮਗਰੋਂ ਕਿਸਾਨਾਂ ਨੇ ਐਲਾਨੀ ਅਗਲੀ ਰਣਨੀਤੀ, ਹੁਣ ਸਰਕਾਰ ਰਹੇ ਤਿਆਰ

‘ਆਪ’ ਆਗੂਆਂ ਨੇ ਕਿਸਾਨ ਅੰਦੋਲਨ ਦੌਰਾਨ ਐਸਜੀਪੀਸੀ ਦੇ ਇਜਲਾਸ ਰੱਖਣ ਦੀ ਤਾਰੀਕ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਇਹ ਕਿਸਾਨ ਅੰਦੋਲਨ ਤੋਂ ਧਿਆਨ ਭੜਕਾਉਣ ਦੀ ਕੋਸ਼ਿਸ਼ ਨਹੀਂ ਹੈ?, ਕੀ ਇਹ ਇਜਲਾਸ ਹਫਤਾ-ਖੰਡ ਅੱਗੇ-ਪਿੱਛੇ ਨਹੀਂ ਸੀ ਹੋ ਸਕਦਾ? ਜਦਕਿ ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਬਹੁਤ ਪਹਿਲਾਂ ਦੇ ਦਿੱਤਾ ਸੀ। ਆਪ ਵਿਧਾਇਕਾਂ ਨੇ ਕਿਹਾ ਕਿ ਜੇਕਰ ਐਸਜੀਪੀਸੀ ਦੀਆਂ ਆਮ ਚੋਣਾਂ ਸਾਲਾਂ ਦੀ ਸਾਲ ਨਲੰਬਿਤ ਹੋ ਸਕਦੀਆਂ ਹਨ ਤਾਂ ਇਸ ਜਨਰਲ ਇਜਲਾਸ ਨੂੰ 27 ਤਾਰੀਕ ਤੋਂ ਅੱਗੇ ਪਿੱਛੇ ਰੱਖਿਆ ਜਾ ਸਕਦਾ ਸੀ।

Related posts

PM ਨਰਿੰਦਰ ਮੋਦੀ ਫਿਰ ਕਰਨਗੇ ਦਿਗਜ CEO ਨਾਲ ਗੱਲ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

On Punjab

ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਵੱਡਾ ਦਾਅਵਾ, ਕਿਹਾ, ‘ਮੈਨੂੰ ਬੀਜੇਪੀ ‘ਚ ਸ਼ਾਮਲ ਹੋਣ ਦਾ ਆਇਆ ਸੀ ਆਫਰ’

On Punjab

ਹੜ੍ਹਾਂ ਨਾਲ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ

On Punjab