66.85 F
New York, US
October 30, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਿਲੰਗਾਨਾ: ਸੁਰੰਗ ’ਚੋਂ ਇੱਕ ਵਰਕਰ ਦੀ ਲਾਸ਼ ਬਰਾਮਦ

ਤਿਲੰਗਾਨਾ- ਤਿਲੰਗਾਨਾ ਵਿੱਚ 22 ਫਰਵਰੀ ਨੂੰ ਐੱਸਐੱਲਬੀਸੀ ਸੁਰੰਗ ਢਹਿਣ ਮਗਰੋਂ ਉਸ ਵਿੱਚ ਫਸੇ ਅੱਠ ਵਰਕਰਾਂ ’ਚੋਂ ਇੱਕ ਦੀ ਲਾਸ਼ ਅੱਜ ਬਚਾਅ ਕਰਮੀਆਂ ਨੇ ਬਰਾਮਦ ਕਰ ਲਈ ਹੈ, ਜਦਕਿ ਬਾਕੀ ਸੱਤ ਦੀ ਭਾਲ ਜਾਰੀ ਹੈ। ਲਾਸ਼ਾਂ ਲੱਭਣ ਲਈ ਅੱਜ ਕੁੱਤਿਆਂ ਨੂੰ ਬਚਾਅ ਕਾਰਜਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਮਗਰੋਂ ਇਹ ਲਾਸ਼ ਬਰਾਮਦ ਹੋਈ ਹੈ। ਰਾਹਤ ਕਰਮੀਆਂ ਅਨੁਸਾਰ ਸੁਰੰਗ ਅੰਦਰ ਮਸ਼ੀਨ ਵਿੱਚ ਇਹ ਲਾਸ਼ ਫਸੀ ਹੋਈ ਸੀ। ਅਧਿਕਾਰੀ ਨੇ ਕਿਹਾ, ‘ਸਾਨੂੰ ਮਸ਼ੀਨ ’ਚ ਫਸੀ ਇਕ ਲਾਸ਼ ਮਿਲੀ ਹੈ, ਜਿਸ ਦਾ ਸਿਰਫ ਇੱਕ ਹੱਥ ਦਿਖਾਈ ਦੇ ਰਿਹਾ ਸੀ। ਬਚਾਅ ਕਰਮੀ ਲਾਸ਼ ਬਾਹਰ ਕੱਢਣ ਲਈ ਮਸ਼ੀਨ ਕੱਟ ਰਹੇ ਹਨ।

ਇਸ ਤੋਂ ਪਹਿਲਾਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਬਚਾਅ ਟੀਮਾਂ ਕੁੱਤਿਆਂ ਵੱਲੋਂ ਪਛਾਣੀਆਂ ਗਈਆਂ ਦੋ ਥਾਵਾਂ ’ਤੇ ਪੰਜ ਫੁੱਟ ਤੋਂ ਵੱਧ ਡੂੰਘਾਈ ਤੱਕ ਖੁਦਾਈ ਕਰਨਗੀਆਂ। ਉਨ੍ਹਾਂ ਕਿਹਾ ਕਿ ਖਦਸ਼ਾ ਹੈ ਕਿ ਵਰਕਰ ਟਨਲ ਬੋਰਿੰਗ ਮਸ਼ੀਨ (ਟੀਬੀਐੱਮ) ਦੀ ਦੂਜੀ ਪਰਤ ਵਿੱਚ ਫਸੇ ਹੋ ਸਕਦੇ ਹਨ। ਕੇਰਲ ਪੁਲੀਸ ਦੇ ਬੈਲਜੀਅਨ ਮੈਲੀਨੋਇਸ ਨਸਲ ਦੇ ਕੁੱਤੇ 15 ਫੁੱਟ ਦੀ ਡੂੰਘਾਈ ਤੱਕ ਸੁੰਘ ਸਕਦੇ ਹਨ। ਤਿਲੰਗਾਨਾ ਸਰਕਾਰ ਨੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 11 ਮਾਰਚ ਤੋਂ ਬਚਾਅ ਕਾਰਜਾਂ ਲਈ ਰੋਬੋਟ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਨੇ ਇੱਕ ਮੁੱਢਲੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਦੁਰਘਟਨਾ ਵਾਲੀ ਥਾਂ ’ਤੇ ਆਖਰੀ 70 ਮੀਟਰ ਵਿੱਚ ਬਚਾਅ ਕਾਰਜ ਬਹੁਤ ਸਾਵਧਾਨੀ ਨਾਲ ਕੀਤੇ ਜਾਣੇ ਚਾਹੀਦੇ ਹਨ। ਟੀਬੀਐੱਮ ਦੇ ਟੁਕੜੇ ਸੁਰੰਗ ਦੇ ਅੰਦਰ ਪਾਣੀ, ਮਿੱਟੀ ਅਤੇ ਪੱਥਰਾਂ ਵਿੱਚ ਰਲ ਗਏ ਹਨ, ਜੋ ਰਾਹਤ ਕਰਮੀਆਂ ਲਈ ਖ਼ਤਰਾ ਬਣ ਗਏ ਹਨ।

ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਐੱਸਐੱਲਬੀਸੀ ਸੁਰੰਗ ਢਹਿਣ ਕਾਰਨ ਉਸ ਵਿੱਚ ਇੰਜਨੀਅਰਾਂ ਅਤੇ ਮਜ਼ਦੂਰਾਂ ਸਮੇਤ ਅੱਠ ਵਿਅਕਤੀ ਫਸ ਗਏ ਸਨ, ਜਿਨ੍ਹਾਂ ’ਚੋਂ ਇੱਕ ਦੀ ਲਾਸ਼ ਅੱਜ ਬਰਾਮਦ ਹੋਈ ਹੈ। ਐੱਨਡੀਆਰਐੱਫ, ਭਾਰਤੀ ਫੌਜ, ਜਲ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਹਿਰ ਬਾਕੀਆਂ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

Related posts

ਟਰੰਪ ਨੂੰ ਝਟਕਾ, ਪੋਂਪੀਓ ਨੂੰ ਨਹੀਂ ਮਿਲਣਗੇ ਪੋਪ ਫਰਾਂਸਿਸ, ਵੈਟੀਕਨ ਬੋਲਿਆ- ਕਿਸੇ ਵੀ ਨੇਤਾ ਨੂੰ ਨਹੀਂ ਮਿਲਦੇ ਧਰਮਗੁਰੂ

On Punjab

ਬ੍ਰਿਟੇਨ ’ਚ ਬਾਲ ਸੋਸ਼ਣ ਦੀ ਸੂਚਨਾ ਦੇਣ ਨੂੰ ਕਾਨੂੰਨ ਫਰਜ਼ ਬਣਾਉਣ ਦੀ ਤਿਆਰੀ, ਰਿਸ਼ੀ ਸੁਨਕ ਅੱਜ ਪੇਸ਼ ਕਰ ਸਕਦੈ ਨਵੀਂ ਯੋਜਨਾ

On Punjab

ਭਾਰਤ ਅਮਰੀਕਾ ਦੁਵੱਲੀ ਮੀਟਿੰਗ ਅਸੀਂ ਭਾਰਤ ਨਾਲ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ: ਰੂਬੀਓ

On Punjab