66.85 F
New York, US
October 30, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਾਹਿਰ ਹੁਸੈਨ ਅਤੇ ਚਾਰ ਹੋਰਨਾਂ ਨੂੰ IB ਅਧਿਕਾਰੀ ਦੇ ਕਤਲ ਕੇਸ ਵਿੱਚ ਉਮਰ ਕੈਦ

ਨਵੀਂ ਦਿੱਲੀ-  ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ 2020 ਦੇ ਦਿੱਲੀ ਦੰਗਿਆਂ ਦੌਰਾਨ ਆਈ ਬੀ (ਇੰਟੈਲੀਜੈਂਸ ਬਿਊਰੋ) ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਦੇ ਮਾਮਲੇ ਵਿੱਚ ‘ਆਪ’ (AAP) ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਅਤੇ ਚਾਰ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਨੇ ਸਜ਼ਾ ਦੇ ਆਧਾਰ ‘ਤੇ ਬਹਿਸ ਸੁਣਨ ਤੋਂ ਬਾਅਦ ਸਾਰੇ ਪੰਜਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ।

ਇਹ ਫ਼ੈਸਲਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤਾਹਿਰ ਹੁਸੈਨ ਅਤੇ ਬਾਕੀਆਂ ਦੀ ਅਦਾਲਤ ਵਿੱਚ ਸਰੀਰਕ ਮੌਜੂਦਗੀ ਦੌਰਾਨ ਸੁਣਾਇਆ ਗਿਆ। ਅਦਾਲਤ ਦਾ ਕਮਰਾ ਵਕੀਲਾਂ ਅਤੇ ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਵਿੱਚ ਕਰਾਈਮ ਬਰਾਂਚ ਦੇ ਜੁਆਇੰਟ ਕਮਿਸ਼ਨਰ ਅਤੇ ਡੀ ਸੀ ਪੀ ਵੀ ਸ਼ਾਮਲ ਸਨ।
ਇਸ ਤੋਂ ਪਹਿਲਾਂ, ਦਿੱਲੀ ਪੁਲੀਸ ਨੇ ਸਾਰੇ ਪੰਜਾਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਅੰਕਿਤ ਸ਼ਰਮਾ ‘ਤੇ ਲਗਾਤਾਰ ਹਮਲਾ ਕਰਦੇ ਹੋਏ “ਜਾਨਵਰਾਂ ਦੇ ਪੱਧਰ” ਤੱਕ ਡਿੱਗ ਗਏ ਸਨ। ਸਰਕਾਰੀ ਵਕੀਲ ਮਧੂਕਰ ਪਾਂਡੇ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਅੰਕਿਤ ਸ਼ਰਮਾ ਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਦੋਸ਼ੀਆਂ ਨੇ ਜ਼ਰਾ ਵੀ ਤਰਸ ਨਹੀਂ ਦਿਖਾਇਆ, ਇਸ ਲਈ ਇਨ੍ਹਾਂ ਨੂੰ ਕੋਈ ਨਰਮੀ ਨਹੀਂ ਦਿੱਤੀ ਜਾਣੀ ਚਾਹੀਦੀ।

ਪਾਂਡੇ ਨੇ ਕਿਹਾ ਸੀ, “ਜੋ ਲੋਕ ਅੱਜ ਰਹਿਮ ਦੀ ਭੀਖ ਮੰਗ ਰਹੇ ਹਨ, ਉਨ੍ਹਾਂ ਨੂੰ ਖ਼ੁਦ ਵੀ ਰਹਿਮ ਦਿਖਾਉਣਾ ਚਾਹੀਦਾ ਸੀ। ਕਿਸੇ ਵੀ ਪਾਸੇ ਤੋਂ ਕੋਈ ਰਹਿਮ ਨਹੀਂ ਦਿਖਾਇਆ ਗਿਆ। ਕਿਸੇ ਨੇ ਵੀ ਅੰਕਿਤ ਨੂੰ ਹਸਪਤਾਲ ਨਹੀਂ ਪਹੁੰਚਾਇਆ। ਉਹ ਇੰਨਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਹੁਣ ਰਹਿਮ ਦੀ ਮੰਗ ਕਰ ਰਹੇ ਹਨ।” ਜ਼ਿਕਰਯੋਗ ਹੈ ਕਿ 13 ਜੁਲਾਈ ਨੂੰ ਅਦਾਲਤ ਨੇ ਤਾਹਿਰ ਹੁਸੈਨ ਅਤੇ ਚਾਰ ਹੋਰਨਾਂ ਨੂੰ ਅੰਕਿਤ ਸ਼ਰਮਾ ਦੇ ਕਤਲ ਦਾ ਦੋਸ਼ੀ ਠਹਿਰਾਇਆ ਸੀ। ਅੰਕਿਤ ਉੱਤੇ ਦੰਗਿਆਂ ਦੌਰਾਨ ਭੀੜ ਨੇ ਹਮਲਾ ਕੀਤਾ ਸੀ। ਬਾਅਦ ਵਿੱਚ ਉਸਦੀ ਲਾਸ਼ ਇੱਕ ਨਾਲੇ ਵਿੱਚੋਂ ਬਰਾਮਦ ਹੋਈ ਸੀ।

Related posts

ਜ਼ੀਰਕਪੁਰ ਚੰਡੀਗੜ੍ਹ ਬੈਰੀਅਰ ’ਤੇ ਸੜਕ ਹਾਦਸੇ ’ਚ ਪੁਲੀਸ ਕਾਂਸਟੇਬਲ ਤੇ ਹੋਮ ਗਾਰਡ ਵਲੰਟੀਅਰ ਸਣੇ ਤਿੰਨ ਹਲਾਕ

On Punjab

OTT ਤੋਂ ਹਟਾਏ ਜਾਣ ਦੇ ਬਾਵਜੂਦ Diljit Dosanjh ਦੀ ਫਿਲਮ ‘Satluj’ ਦੀ ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਸਕ੍ਰੀਨਿੰਗ

On Punjab

ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਸਮਰਪਿਤ ਹੋ ਕੇ ਕਰਦੇ ਰਹਾਂਗੇ-ਮੁੱਖ ਮੰਤਰੀ ਨੇ ਲਿਆ ਸੰਕਲਪ

On Punjab