PreetNama
ਸਮਾਜ/Social

ਤਾਈਵਾਨ ’ਚ ਵੱਡਾ ਟਰੇਨ ਹਾਦਸਾ, 48 ਦੀ ਮੌਤ, ਵੱਡੀ ਗਿਣਤੀ ‘ਚ ਲੋਕ ਹੋਏ ਜ਼ਖ਼ਮੀ

ਤਾਇਵਾਨ ‘ਚ ਇਕ ਰੇਲ ਹਾਦਸੇ ‘ਚ 48 ਲੋਕਾਂ ਦੀ ਮੌਤ ਹੋ ਗਈ ਤੇ 66 ਜ਼ਖਮੀ ਹੋ ਗਏ। ਇਕ ਸੁਰੰਗ ‘ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਰੇਲ ਗੱਡੀ ਦੇ ਪਲਟਣ ਨਾਲ ਇਹ ਹਾਦਸਾ ਵਾਪਰਿਆ। ਰੇਲ ਗੱਡੀ ‘ਚ 500 ਲੋਕ ਸਵਾਰ ਸਨ ਤੇ ਜ਼ਿਆਦਾਤਰ ਯਾਤਰੀ ਲੰਬੀ ਛੁੱਟੀ ‘ਤੇ ਘੁੰਮਣ ਜਾ ਰਹੇ ਸਨ।

ਹਾਦਸਾ ਹੁਲੀਏਨ ਕਾਊਂਟੀ ‘ਚ ਕੇ ਦਕਿੰਗਸੁਈ ਸੁਰੰਗ ‘ਚ ਵਾਪਰਿਆ। ਹਾਦਸੇ ਦੇ ਫ਼ੌਰੀ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਤਾਇਵਾਨ ‘ਚ ਕਿੰਗਮਿੰਗ ਫੈਸਟੀਵਲ ‘ਤੇ ਚਾਰ ਦਿਨਾਂ ਦੀ ਛੁੱਟੀ ਸੀ। ਇਸ ਤਿਉਹਾਰ ‘ਤੇ ਐਤਵਾਰ ਦੇ ਲੋਕ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਨ। ਛੁੱਟੀ ਦਾ ਪਹਿਲਾ ਦਿਨ ਸੀ। ਰੇਲਵੇ ਮੁਤਾਬਕ ਟ੍ਰੇਨ ਟਾਰੋਕੋ ਤੋਂ ਸ਼ੁਲਿਨ ਜਾ ਰਹੀ ਸੀ। ਰਸਤੇ ‘ਚ ਸੁਰੰਗ ਦੇ ਸਾਹਮਣੇ ਅਚਾਨਕ ਇਕ ਵੱਡਾ ਟਰੱਕ ਆ ਗਿਆ ਤੇ ਟੱਕਰ ਹੁੰਦੇ ਹੀ ਰੇਲ ਗੱਡੀ ਪਟੜੀ ਤੋਂ ਉਤਰ ਕੇ ਪਲਟ ਗਈ। ਇੱਥੇ ਕੰਮ ਚੱਲ ਰਿਹਾ ਸੀ ਤੇ ਕੰਮ ਕਰਨ ਵਾਲਿਆਂ ਨੇ ਬਿਨਾ ਹੈਂਡਬ੍ਰੇਕ ਢਲਾਨ ‘ਤੇ ਟਰੱਕ ਖੜ੍ਹਾ ਕਰ ਦਿੱਤਾ ਸੀ। ਇਹੀ ਟਰੱਕ ਰੇਲਗੱਡੀ ਨਾਲ ਟਕਰਾਇਆ। ਘਟਨਾ ਦੇ ਬਾਅਦ ਰਾਹਤ ਕਾਰਜ ‘ਚ 48 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਪੰਜ ਦਰਜਨ ਤੋਂ ਜ਼ਿਆਦਾ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਘਟਨਾ ‘ਚ ਮਰਨ ਵਾਲਿਆਂ ਪ੍ਰਤੀ ਸੋਗ ਪ੍ਰਗਟਾਇਆ ਹੈ। ਨਾਲ ਹੀ ਉਨ੍ਹਾਂ ਨੇ ਰਾਹਤ ਕਾਰਜ ਦਾ ਵੀ ਜਾਇਜ਼ਾ ਲਿਆ।

Related posts

ਕਿਸੇ ਵੀ ਕਿਸਾਨ ਨਾਲ ਧੱਕੇਸ਼ਾਹੀ ਨਹੀਂ ਹੋਵੇਗੀ: ਮਾਨ

On Punjab

ਸਾਊਦੀ ਅਰਬ ਨੇ ਤਬਲੀਗੀ ਜਮਾਤ ‘ਤੇ ਲਾਈ ਪਾਬੰਦੀ, ਕਿਹਾ- ਅੱਤਵਾਦ ਦਾ ਦਰਵਾਜ਼ਾ ਹੈ ਇਹ ਸੰਗਠਨ

On Punjab

ਰਮਜ਼ਾਨ ਦੌਰਾਨ ਗੁਲਮਰਗ ’ਚ ਫੈਸ਼ਨ ਸ਼ੋਅ ਕਰਾਉਣ ਤੋਂ ਵਿਵਾਦ

On Punjab