PreetNama
ਸਮਾਜ/Social

ਤਹਿਰੀਕ-ਏ-ਤਾਲਿਬਾਨ ਨੇ ਪੱਤਰਕਾਰਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਅੱਤਵਾਦੀ ਤੇ ਕਟੱੜਪੰਥੀ ਸ਼ਬਦਾਂ ਦਾ ਨਾ ਕਰੋ ਇਸਤੇਮਾਲ

ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਪਾਕਿਸਤਾਨ ਮੀਡੀਆ ਤੇ ਪੱਤਰਕਾਰਾਂ ਨੂੰ ਉਨ੍ਹਾਂ ‘ਅੱਤਵਾਦੀ ਸੰਗਠਨ’ ਕਹਿਣ ਖ਼ਿਲਾਫ਼ ਚਿਤਾਵਨੀ ਦਿੱਤੀ ਤੇ ਕਿਹਾ ਕਿ ਅਜਿਹਾ ਕੀਤੇ ਜਾਣ ‘ਤੇ ਉਨ੍ਹਾਂ ਨੂੰ ‘ਦੁਸ਼ਮਣ’ ਮੰਨਿਆ ਜਾਵੇਗਾ। ਟੀਟੀਪੀ ਦੇ ਬੁਲਾਰੇ ਮੁਹਮਦ ਖੁਰਾਸਾਨੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਰੀ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਦਾ ਸੰਗਠਨ ਮੀਡੀਆ ਉਨ੍ਹਾਂ ਦੀਆਂ ਖਬਰਾਂ ‘ਤੇ ਨਜ਼ਰ ਰੱਖ ਰਿਹਾ ਹੈ, ਜਿਸ ‘ਚ ਟੀਟੀਪੀ ਲਈ ਅੱਤਵਾਦੀ ਤੇ ਕੱਟੜਪੰਥੀ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਡਾਨ ਸਮਾਚਾਰ ਪੱਤਰ ਨੇ ਟੀਟੀਪੀ ਦੇ ਆਨਲਾਈਨ ਬਿਆਨ ਦੇ ਹਵਾਲੇ ਤੋਂ ਕਿਹਾ, ‘ਟੀਟੀਪੀ ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣਾਂ ਦਾ ਇਸਤੇਮਾਲ ਕਰਨਾ ਮੀਡੀਆ ਤੇ ਪੱਤਰਕਾਰਾਂ ਦੀ ਪੱਖਪਾਤੀ ਭੂਮਿਕਾ ਨੂੰ ਦਰਸਾਉਂਦਾ ਹੈ। ਖੁਰਾਸਾਨੀ ਨੇ ਕਿਹਾ, ਟੀਟੀਪੀ ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣ ਦੇ ਇਸਤੇਮਾਲ ਦਾ ਮਤਲਬ ਹੈ ਕਿ ਪੇਸ਼ੇਵਰ ਮੀਡੀਆ ਆਪਣੇ ਫ਼ਰਜ਼ ਲਈ ਬੇਈਮਾਨ ਹੈ ਤੇ ਉਹ ਆਪਣੇ ਲਈ ਦੁਸ਼ਮਣ ਪੈਦਾ ਕਰਨਗੇ। ਖੁਰਾਸਾਨੀ ਨੇ ਕਿਹਾ ਕਿ ਇਸਲਈ ਮੀਡੀਆ ਨੂੰ ਉਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਨਾਂ ਤੋਂ ਸੰਬੋਧਿਤ ਕਰਨਾ ਚਾਹੀਦਾ।’

ਪਾਕਿਸਤਾਨੀ ਤਾਲਿਬਾਨ ਦਾ ਗਠਨ 2007 ‘ਚ ਹੋਇਆ ਸੀ ਤੇ ਸਰਕਾਰ ਨੇ ਅਗਸਤ, 2008 ‘ਚ ਨਾਗਰਿਕਾਂ ਤੇ ਹਮਲਿਆਂ ਤੋਂ ਬਾਅਦ ਇਸ ਨੂੰ ਇਕ ਪਾਬੰਦੀਸ਼ੁਦਾ ਸੰਗਠਨ ਦੇ ਰੂਪ ‘ਚ ਸੂਚੀਬੱਧ ਕੀਤਾ ਸੀ। ਟੀਟੀਪੀ ਦਾ ਪਹਿਲਾ ਮੁੱਖ ਬੈਤੁੱਲਾ ਮਹਿਸੂਦ 2009 ‘ਚ ਅਮਰੀਕਾ ਵੱਲ਼ੋਂ ਡਰੋਨ ਹਮਲੇ ‘ਚ ਮਾਰਿਆ ਗਿਆ ਸੀ।

Related posts

ਦਿੱਲੀ-NCR ‘ਚ ਲਾਗੂ ਰਹਿਣਗੀਆਂ GRAP-4 ‘ਤੇ ਪਾਬੰਦੀਆਂ, ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਵੀ ਪਾਈ ਝਾੜ; ਦਿੱਤੀਆਂ ਇਹ ਹਦਾਇਤਾਂ

On Punjab

Ananda Marga is an international organization working in more than 150 countries around the world

On Punjab

5 ਦਿਨ ਤੱਕ ਕੱਪੜੇ ਨਹੀਂ ਪਾਉਂਦੀਆਂ ਦੇਸ਼ ਦੇ ਇਸ ਪਿੰਡ ‘ਚ ਔਰਤਾਂ, ਬਹੁਤ ਹੀ ਅਨੋਖੀ ਹੈ ਇਹ ਪਰੰਪਰਾ ਲੋਕ ਇਸ ਤਿਉਹਾਰ ਨੂੰ ਬਹੁਤ ਪਵਿੱਤਰ ਮੰਨਦੇ ਹਨ ਅਤੇ ਇਸ ਲਈ ਇਨ੍ਹਾਂ ਪੰਜ ਦਿਨਾਂ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਦਾ ਪਿੰਡ ਵਿੱਚ ਆਉਣਾ ਮਨਾਹੀ ਹੈ।

On Punjab