29.19 F
New York, US
December 16, 2025
PreetNama
ਫਿਲਮ-ਸੰਸਾਰ/Filmy

ਤਰਨ ਤਾਰਨ ਦੀ 10 ਸਾਲਾ ਬੇਬੀ ਜੰਨਤ ਬਣੀ ਰਾਤੋ-ਰਾਤ ਸਟਾਰ, ਆਵਾਜ਼ ਸੁਣ ਹਰ ਕੋਈ ਹੋ ਜਾਂਦਾ ਕਾਇਲ

ਤਰਨ ਤਾਰਨ: ਪਿੰਡ ਫਤਿਆਬਾਦ ਦੇ ਗਰੀਬ ਪਰਿਵਾਰ ਵਿੱਚ ਜਨਮੀ 10 ਸਾਲਾਂ ਲੜਕੀ ਬੇਬੀ ਜੰਨਤ ਬਾ-ਕਮਾਲ ਆਵਾਜ਼ ਦੀ ਮਾਲਕ ਹੈ। ਉਸ ਦੀ ਆਵਾਜ਼ ਵਿੱਚ ਗਾਇਆ ਗੀਤ ਸੁਣ ਕੇ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ। ਕੁਝ ਸਮਾਂ ਪਹਿਲਾਂ ਉਸ ਦੀ ਮਾਸੀ ਦੇ ਲੜਕੇ ਜਸ਼ਨ ਨੇ ਉਸ ਦੇ ਗਾਉਂਦਿਆਂ ਦੀ ਵੀਡੀਓ ਬਣਾ ਕੇ ਟਿੱਕ-ਟੌਕ ਤੇ ਪਾਈ ਤਾਂ ਲੱਖਾ ਲੋਕਾਂ ਵੱਲੋਂ ਉਸ ਗਾਣੇ ਨੂੰ ਫੌਲੋ ਕੀਤਾ ਗਿਆ। ਉਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਗਾਣੇ ਗਾਏ ਤੇ ਟਿੱਕ ਟੌਕ ‘ਤੇ ਪਾਏ।
ਇਸ ਨਾਲ ਰਾਤੋ-ਰਾਤ ਬੇਬੀ ਜੰਨਤ ਨੰਨੀ ਗਾਇਕਾ ਟਿੱਕ ਟੌਕ ਸਟਾਰ ਬਣ ਗਈ। ਜੰਨਤ ਨੇ ਆਪਣੀ ਅਵਾਜ਼ ਦੇ ਜਾਦੂ ਨਾਲ ਟਿੱਕ-ਟੌਕ ਤੋਂ ਲੱਖਾਂ ਸਰੋਤਿਆਂ ਕੋਲੋਂ ਤਾਰੀਫ ਵੀ ਹਾਸਲ ਕੀਤੀ ਹੈ ਪਰ ਹੁਣ ਟਿੱਕ-ਟੌਕ ਬੰਦ ਹੋਣ ਕਾਰਨ ਉਸ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।

ਬੇਬੀ ਜੰਨਤ ਸਰਕਾਰ ਕੋਲੋਂ ਟਿੱਕ-ਟੌਕ ਦੀ ਥਾਂ ‘ਤੇ ਕੋਈ ਭਾਰਤੀ ਚੰਗੀ ਐਪ ਲਿਆਉਣ ਦੀ ਮੰਗ ਕਰ ਰਹੀ ਹੈ ਤਾਂ ਜੋ ਉਹ ਆਪਣੀ ਅਵਾਜ਼ ਉਸ ਪਲੇਟ ਫਾਰਮ ਤੋਂ ਸੰਗੀਤ ਪ੍ਰੇਮੀਆਂ ਤੱਕ ਪਹੁੰਚਾ ਸਕੇ। ਬੇਬੀ ਜੰਨਤ ਦੀ ਇਸ ਕਾਮਜਾਬੀ ਵਿੱਚ ਉਸ ਦਾ ਭਰਾ ਯੋਗਦਾਨ ਪਾ ਰਿਹਾ ਹੈ। ਬੇਬੀ ਜੰਨਤ ਦੀ ਖਾਹਿਸ਼ ਹੈ ਕਿ ਉਹ ਵੱਡੀ ਹੋ ਕੇ ਨਾਮੀ ਸਿੰਗਰ ਬਣੇ।

Related posts

ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਕੰਸਰਟ ਨੂੰ ਹਾਈਕੋਰਟ ਤੋਂ ਮਿਲੀ ਹਰੀ ਝੰਡੀ, ਕੋਰਟ ਨੇ ਕਿਹਾ- ਨਿਯਮਾਂ ਮੁਤਾਬਕ ਹੋਵੇ ਪ੍ਰੋਗਰਾਮ

On Punjab

Tenet Release Date: ਭਾਰਤੀ ਦਰਸ਼ਕਾਂ ਲਈ ਖ਼ਤਮ ਹੋਇਆ ਫਿਲਮ Tenet ਦਾ ਇੰਤਜ਼ਾਰ, ਇਸ ਦਿਨ ਹੋਵੇਗੀ ਰਿਲੀਜ਼

On Punjab

‘ਕਲੰਕ’ ਮਗਰੋਂ ‘ਸੜਕ’ ‘ਤੇ ਆਈ ਆਲਿਆ ਭੱਟ, ਭੈਣ ਪੂਜਾ ਨੇ ਦਿੱਤੀ ਜਾਣਕਾਰੀ

On Punjab