76.03 F
New York, US
July 6, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਰਤ ਤਾਰਨ ਜ਼ਿਲ੍ਹੇ ਦੇ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਤਰਨ ਤਾਰਨ: ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਠੱਠੀਆ ਮਹੰਤਾਂ ਦੇ ਮੌਜੂਦਾ ਸਰਪੰਚ ਹਰਬਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਨਾਲ ਸਬੰਧਤ ਸਨ ਅਤੇ ਉਨ੍ਹਾਂ ਨੂੰ ਇਕ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੱਧੂ ਫਾਰਮ ਸ਼ੇਰੋਂ ’ਚ ਵਿਆਹ ਸਮਾਗਮ ਦੌਰਾਨ ਮੌਜੂਦਾ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ । ਜਦੋਂ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਮੌਕੇ ’ਤੇ ਮੌਜੂਦ ਸਰਪੰਚ ਦਾ ਭਰਾ ਅਣਪਛਾਤੇ ਹਮਲਾਵਰਾਂ ਦੇ ਪਿੱਛੇ ਭੱਜਿਆਂ ਤਾਂ ਹਮਲਾਵਰਾਂ ਵੱਲੋਂ ਸਰਪੰਚ ਦੇ ਭਰਾ ਨੂੰ ਵੀ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਸਰਪੰਚ ਦਾ ਵੀ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Related posts

ਮੈਟਾ ਏਆਈ ਦੇ ਅਲਰਟ ਕਾਰਨ ਪੁਲੀਸ ਨੇ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ

On Punjab

ਯੂਕਰੇਨੀ ਫ਼ੌਜ ਲਈ ਪਾਕਿ ਨੇ ਗੁਪਤ ਤਰੀਕੇ ਨਾਲ ਅਮਰੀਕਾ ਨੂੰ ਵੇਚੇ ਹਥਿਆਰ !, ਬਦਲੇ ’ਚ ਆਈਐੱਮਐੱਫ ਤੋਂ ਬੇਲਆਊਟ ’ਚ ਮਿਲੀ ਸਹਾਇਤਾ

On Punjab

ਹੁਣ ਜਬਰੀ ਧਰਮ ਪਰਿਵਰਤਨ ਮਾਮਲੇ ‘ਚ ਪਾਕਿਸਤਾਨ ਬੇਨਕਾਬ, ਹੈਰਾਨ ਕਰਨ ਵਾਲੀ ਹੈ ਰਿਪੋਰਟ

On Punjab